Sport

ਭਾਰਤੀ ਦਿਲ ਨਾਲ ਪਾਕਿਸਤਾਨੀ ਆਇਸ਼ਾ ਰਸ਼ਨ ਨੂੰ ਮਿਲੀ ਨਵੀਂ ਜ਼ਿੰਦਗੀ

ਚੇਨਈ – ਪਾਕਿਸਤਾਨ ਦੀ ਆਇਸ਼ਾ ਰਸ਼ਨ (19) ਪਿਛਲੇ 10 ਸਾਲਾਂ ਤੋਂ ਦਿਲ ਦੀ ਬੀਮਾਰੀ ਨਾਲ ਪੀੜਤ ਸੀ। ਉਹ 2014 ‘’ਚ ਭਾਰਤ ਆਈ ਸੀ। ਡਾਕਟਰਾਂ ਨੇ ਪੇਸ ਮੇਕਰ ਲਗਾ ਕੇ ਉਸ ਨੂੰ ਕੁਝ ਸਮੇਂ ਲਈ ਰਾਹਤ ਦਿੱਤੀ ਪਰ ਉਸ ਨੂੰ ਮੁੜ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਫਿਰ ਡਾਕਟਰਾਂ ਨੇ ਆਇਸ਼ਾ ਦੀ ਜਾਨ ਬਚਾਉਣ ਲਈ ਹਾਰਟ ਟਰਾਂਸਪਲਾਂਟ ਦੀ ਸਿਫ਼ਾਰਿਸ਼ ਕੀਤੀ। ਆਇਸ਼ਾ ਰਸ਼ਨ ਦੇ ਪਰਿਵਾਰ ਨੂੰ ਚੇਨਈ ਸਥਿਤ ਐੱਮਜੀਐੱਮ ਹੈਲਥਕੇਅਰ ਹਸਪਤਾਲ ‘’ਚ ਇੰਸਟੀਚਿਊਟ ਆਫ਼ ਹਾਰਟ ਐਂਡ ਲੰਗ ਟਰਾਂਸਪਲਾਂਟ ਦੇ ਡਾਇਰੈਕਟਰ ਡਾ. ਕੇ.ਆਰ. ਬਾਲਾਕ੍ਰਿਸ਼ਨਨ ਅਤੇ ਕੋ ਡਾਇਰੈਕਟਰ ਡਾ. ਸੁਰੇਸ਼ ਰਾਵ ਨੇ ਕੰਸਲਟੇਸ਼ਨ ਦਿੱਤਾ। ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਹਾਰਟ ਟਰਾਂਸਪਲਾਂਟ ਜ਼ਰੂਰੀ ਹੈ, ਕਿਉਂਕਿ ਆਇਸ਼ਾ ਦੇ ਹਾਰਟ ਪੰਪ ‘’ਚ ਲੀਕੇਜ਼ ਹੋ ਗਿਆ ਸੀ ਅਤੇ ਉਸ ਨੂੰ ਐਕਸਟ੍ਰਾ ਕਾਰਪੋਰੀਅਲ ਮੈਮਬ੍ਰੇਨ ਆਕਸੀਜਨ ਸਿਸਟਮ ‘’ਤੇ ਰੱਖਿਆ ਗਿਆ ਸੀ।ਪਰਿਵਾਰ ਨੇ ਦੱਸਿਆ ਕਿ ਹਾਰਟ ਟਰਾਂਸਪਾਂਟ ‘’ਤੇ ਲਗਭਗ 35 ਲੱਖ ਰੁਪਏ ਦੀ ਜ਼ਰੂਰਤ ਸੀ ਅਤੇ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਸਨ। ਇਸ ਤੋਂ ਬਾਅਦ ਡਾਕਟਰਾਂ ਨੇ ਆਇਸ਼ਾ ਦੇ ਪਰਿਵਾਰ ਦਾ ਸੰਪਰਕ ਐਸ਼ਵਰਿਅਮ ਟਰੱਸਟ ਨਾਲ ਕਰਵਾਇਆ, ਜਿਸ ਨੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ। ਆਇਸ਼ਾ 18 ਮਹੀਨਿਆਂ ਤੱਕ ਭਾਰਤ ‘’ਚ ਰਹੀ। 6 ਮਹੀਨੇ ਪਹਿਲੇ ਟਰਾਂਸਪਲਾਂਟ ਕਰਨ ਲਈ ਇਕ ਦਿਲ ਮਿਲਿਆ, ਜਿਸ ਦਾ ਡੋਨਰ ਕੋਈ ਭਾਰਤੀ ਸੀ। ਹਾਰਟ ਨੂੰ ਦਿੱਲੀ ਲਿਆਂਦਾ ਗਿਆ ਸੀ। ਐੱਮਜੀਐੱਮ ਹੈਲਥਕੇਅਰ ਨੇ ਆਇਸ਼ਾ ਦੀ ਹਾਰਟ ਟਰਾਂਸਪਲਾਂਟ ਸਰਜਰੀ ਮੁਫ਼ਤ ਕੀਤੀ।

Related posts

ਭਾਰਤੀ ਮਹਿਲਾ ਤੇ ਪੁਰਸ਼ ਟੀਮ ਨੇ ਰਚਿਆ ਇਤਿਹਾਸ

editor

ਪਹਿਲਵਾਨ ਬਜਰੰਗ ਪੂਨੀਆ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਵੱਲੋਂ ਅਸਥਾਈ ਤੌਰ ’ਤੇ ਮੁਅੱਤਲ

editor

RCB ਨੇ GT ਨੂੰ 4 ਵਿਕਟਾਂ ਨਾਲ ਹਰਾਇਆ

editor