International

ਕਰਾਚੀ ‘’ਚ 210 ਰੁਪਏ ਪ੍ਰਤੀ ਕਿਲੋ ਵਿਕ ਰਿਹੈ ਦੁੱਧ, ਅਜੇ ਹੋਰ ਵਧਣਗੀਆਂ ਕੀਮਤਾਂ!

ਕਰਾਚੀ – ਪਾਕਿਸਤਾਨ ਦੇ ਕਰਾਚੀ ਵਿਚ ਦੁੱਧ ਦੀ ਕੀਮਤ 210 ਪ੍ਰਤੀ ਲੀਟਰ ਤੱਕ ਵਧ ਗਈ ਹੈ ਕਿਉਂਕਿ ਸ਼ਹਿਰ ਦੇ ਕਮਿਸ਼ਨਰ ਨੇ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਮੰਨਦੇ ਹੋਏ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਦੁੱਧ ਦੀ ਕੀਮਤ ਵਿਚ 10 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਿਸ ਮਗਰੋਂ ਕਰਾਚੀ ਦੀਆਂ ਦੁਕਾਨਾਂ ਹੁਣ 210 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦੁੱਧ ਵੇਚ ਰਹੀਆਂ ਹਨ।ਇਕ ਰਿਪੋਰਟ ਮੁਤਾਬਕ ਕਰਾਚੀ ਦੇ ਮਹਿੰਗਾਈ ਦੇ ਬੋਝ ਹੇਠ ਦੱਬੇ ਨਾਗਰਿਕਾਂ ‘’ਤੇ ਦੁੱਧ ਦੀਆਂ ਕੀਮਤਾਂ ਵਿਚ ਸੰਭਾਵਿਤ 50 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਵਾਧੇ ਦੀਆਂ ਪਹਿਲਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਕਰਾਚੀ ਦੇ ਡੇਅਰੀ ਫਾਰਮਰਜ਼ ਦੇ ਪ੍ਰਧਾਨ ਮੁਬਾਸ਼ੇਰ ਕਾਦੀਰ ਅੱਬਾਸੀ ਨੇ ਸੰਕੇਤ ਦਿੱਤਾ ਹੈ ਕਿ ਕਰਾਚੀ ਦੇ ਲੋਕਾਂ ਲਈ ਦੁੱਧ ਦੀ ਕੀਮਤ ਵਿਚ ਪਾਕਿਸਤਾਨੀ 50 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਅੱਬਾਸੀ ਨੇ ਦੁੱਧ ਉਤਪਾਦਨ ਦੀ ਉੱਚੀ ਲਾਗਤ, ਪਸ਼ੂਆਂ ਦੀਆਂ ਵਧਦੀਆਂ ਕੀਮਤਾਂ ਅਤੇ ਸਰਕਾਰੀ ਲਾਪਰਵਾਹੀ ਨੂੰ ਇਸ ਆਉਣ ਵਾਲੇ ਵਾਧੇ ਦੇ ਕਾਰਨਾਂ ਵਜੋਂ ਦਰਸਾਇਆ।

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor