International

ਰੂਸ ਦਾ ਨਵਾਂ ਕਦਮ, ਪ੍ਰਮਾਣੂ ਹਥਿਆਰਾਂ ਨਾਲ ਮਿਲਟਰੀ ਅਭਿਆਸ ਦਾ ਕੀਤਾ ਐਲਾਨ

ਮਾਸਕੋ – ਰੂਸ ਨੇ ਪ੍ਰਮਾਣੂ ਹਥਿਆਰਾਂ ਨਾਲ ਮਿਲਟਰੀ ਅਭਿਆਸ ਦੀ ਯੋਜਨਾ ਬਣਾਈ ਹੈ। ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਰੂਸ ਦਾ ਇਹ ਕਦਮ ਅਜਿਹੇ ਸਮੇਂ ‘’ਚ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਪੱਛਮੀ ਦੇਸ਼ਾਂ ਨੇ ਯੂਕ੍ਰੇਨ ਨਾਲ ਜੰਗ ਨੂੰ ਲੈ ਕੇ ਮਾਸਕੋ ਖ਼ਿਲਾਫ਼ ਟਿੱਪਣੀਆਂ ਕੀਤੀਆਂ ਸਨ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਭਿਆਸ “ਰੂਸ ਬਾਰੇ ਕੁਝ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਦੁਆਰਾ ਭੜਕਾਊ ਬਿਆਨਾਂ ਅਤੇ ਧਮਕੀਆਂ” ਦੇ ਜਵਾਬ ਵਿੱਚ ਹੈ। ਇਹ ਪਹਿਲੀ ਵਾਰ ਹੈ ਜਦੋਂ ਰੂਸ ਨੇ ਜਨਤਕ ਤੌਰ ‘’ਤੇ ਪ੍ਰਮਾਣੂ ਹਥਿਆਰਾਂ ਨਾਲ ਜੁੜੇ ਅਭਿਆਸਾਂ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸਦਾ ਰਣਨੀਤਕ ਪਰਮਾਣੂ ਬਲ ਨਿਯਮਿਤ ਤੌਰ ‘’ਤੇ ਅਭਿਆਸ ਕਰਦਾ ਰਹਿੰਦਾ ਹੈ। ਇਹ ਘੋਸ਼ਣਾ ਯੂਕ੍ਰੇਨ ਦੇ ਪੱਛਮੀ ਸਹਿਯੋਗੀਆਂ ਲਈ ਚਿਤਾਵਨੀ ਪ੍ਰਤੀਤ ਹੁੰਦੀ ਹੈ, ਜੋ ਦੋ ਸਾਲਾਂ ਤੋਂ ਵੱਧ ਲੰਬੇ ਰੂਸ-ਯੂਕ੍ਰੇਨ ਯੁੱਧ ‘ਤੇ ਗੰਭੀਰ ਚਿੰਤਾਵਾਂ ਜ਼ਾਹਰ ਕਰਦੇ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪਿਛਲੇ ਹਫਤੇ ਦੁਹਰਾਇਆ ਸੀ ਕਿ ਉਹ ਯੂਕ੍ਰੇਨ ਵਿੱਚ ਫੌਜ ਭੇਜਣ ਤੋਂ ਇਨਕਾਰ ਨਹੀਂ ਕਰ ਰਹੇ ਹਨ। ਇਸ ਦੇ ਨਾਲ ਹੀ ਬਿ੍ਰਟੇਨ ਦੇ ਵਿਦੇਸ਼ ਮੰਤਰੀ ਡੇਵਿਡ ਕੈਮਰਨ ਨੇ ਕਿਹਾ ਕਿ ਕੀਵ ਦੀਆਂ ਫੌਜਾਂ ਰੂਸ ਦੇ ਅੰਦਰ ਟੀਚਿਆਂ ‘’ਤੇ ਹਮਲਾ ਕਰਨ ਲਈ ਬਿ੍ਰਟੇਨ ਦੇ ਲੰਬੀ ਦੂਰੀ ਦੇ ਹਥਿਆਰਾਂ ਦੀ ਵਰਤੋਂ ਕਰਨ ਦੇ ਯੋਗ ਹੋਣਗੀਆਂ।

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor