International

ਕੈਨੇਡਾ ’ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ ਦੀ ਚਾਕੂ ਮਾਰ ਕੇ ਹੱਤਿਆ

ਸਰੀ – ਕੈਨੇਡਾ ਦੇ ਸਰੀ ‘’ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ ‘’ਤੇ ਕਿਸੇ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਵ੍ਹਾਈਟ ਰੌਕ, ਬੀਸੀ ਕੈਨੇਡਾ ਦੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਸ਼ਹਿਰ ਦੇ ਵਾਟਰਫਰੰਟ ਖੇਤਰ ਵਿਚ ਤੈਨਾਤੀ ਵਧਾ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਉਸ ਖੇਤਰ ਦੇ ਵਿਚ ਇੱਕ ਬੈਂਚ ‘ਤੇ ਬੈਠੇ ਇੱਕ ਹੋਰ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖਮੀ ਕਰਨ ਤੋਂ ਦੋ ਦਿਨ ਬਾਅਦ ਕੁਲਵਿੰਦਰ ਸਿੰਘ ਸੋਹੀ ਦੀ ਹੱਤਿਆ ਕਰ ਦਿੱਤੀ ਗਈ। ਨੌਜਵਾਨ ਦੀ ਪਛਾਣ 27 ਸਾਲਾ ਕੁਲਵਿੰਦਰ ਸੋਹੀ ਵਜੋਂ ਹੋਈ ਹੈ। ਵ੍ਹਾਈਟ ਰੌਕ ਆਰ.ਸੀ.ਐਮ.ਪੀ ਦਾ ਕਹਿਣਾ ਹੈ ਕਿ ਉਸ ਨੂੰ ਵ੍ਹਾਈਟ ਰੌਕ ਪੀਅਰ ਦੇ ਪੂਰਬ ਵੱਲ ਕੁਝ ਬਲਾਕਾਂ, ਮਰੀਨ ਡਰਾਈਵ ਦੇ 15400 ਬਲਾਕ ਵਿਚ ਰਾਤ 9:30 ਵਜੇ ਦੇ ਆਸ-ਪਾਸ ਚਾਕੂ ਦੇ ਜ਼ਖ਼ਮਾਂ ਤੋਂ ਪੀੜਤ ਵਿਅਕਤੀ ਦੀ ਰਿਪੋਰਟ ਮਿਲੀ ਸੀ। ਸਟਾਫ਼ ਸਾਰਜੈਂਟ ਰੌਬ ਡਿਕਸਨ ਨੇ ਕਿਹਾ ਕਿ ਵਿਅਕਤੀ ਦੀ ਮੌਕੇ ‘’ਤੇ ਹੀ ਮੌਤ ਹੋ ਗਈ।ਡਿਕਸਨ ਨੇ ਕਿਹਾ ਕਿ ਜਦੋਂ ਅਧਿਕਾਰੀ ਰਿਪੋਰਟ ਦੇ ਕੁਝ ਮਿੰਟਾਂ ਦੇ ਅੰਦਰ ਮੌਕੇ ’ਤੇ ਪਹੁੰਚੇ, ਉਹ ਸ਼ੱਕੀ ਨੂੰ ਨਹੀਂ ਲੱਭ ਸਕੇ। ਮਿ੍ਰਤਕ ਵਰਕ ਪਰਮਿਟ ਤੇ 2018 ਵਿੱਚ ਕੈਨੇਡਾ ਆਇਆ ਸੀ ਅਤੇ ਕੁਝ ਸਮੇਂ ਪਹਿਲੇ ਹੀ ਉਹ ਪੱਕਾ ਹੋਇਆ ਸੀ। ਮਿ੍ਰਤਕ ਕੁਲਵਿੰਦਰ ਸਿੰਘ ਸੋਹੀ ਕੈਨੇਡਾ ਵਿਚ ਪਲੰਬਰ ਦਾ ਕੰਮ ਕਰਦਾ ਸੀ। ਮਿ੍ਰਤਕ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਤੋਲੇਵਾਲ ਦੇ ਨਾਲ ਸੀ।

Related posts

ਅਮਰੀਕਾ ’ਚ ਇੰਟਰਨਸ਼ਿਪ ਪਾਉਣ ਲਈ ਸੰਘਰਸ਼ ਕਰ ਰਹੇ ਨੇ ਭਾਰਤੀ ਵਿਦਿਆਰਥੀ

editor

ਸੁਨਕ ਦੀ ਚਿਤਾਵਨੀ, ਬਿ੍ਰਟੇਨ ਤਿ੍ਰਕੋਣੀ ਸੰਸਦ ਵੱਲ ਵੱਧ ਰਿਹੈ

editor

ਕਰਾਚੀ ‘’ਚ 210 ਰੁਪਏ ਪ੍ਰਤੀ ਕਿਲੋ ਵਿਕ ਰਿਹੈ ਦੁੱਧ, ਅਜੇ ਹੋਰ ਵਧਣਗੀਆਂ ਕੀਮਤਾਂ!

editor