International

ਬਿ੍ਰਟੇਨ ’ਚ 5 ਭਾਰਤੀਆਂ ਨੂੰ 122 ਸਾਲ ਦੀ ਜੇਲ੍ਹ, ਭਾਰਤੀ ਨੌਜਵਾਨ ਦਾ ਹੀ ਕੀਤਾ ਸੀ ਕਤਲ

ਲੰਡਨ  – ਬਿ੍ਰਟੇਨ ਵਿੱਚ ਭਾਰਤੀ ਮੂਲ ਦੇ 5 ਨੌਜਵਾਨਾਂ ਨੂੰ, ਇੱਕ 23 ਸਾਲਾ ਡਿਲੀਵਰੀ ਡਰਾਇਵਰ ਜੋ ਕਿ ਭਾਰਤੀ ਮੂਲ ਦਾ ਹੀ ਸੀ, ਦੇ ਕਤਲ ਦਾ ਦੋਸ਼ੀ ਪਾਏ ਜਾਣ ’ਤੇ ਕੁੱਲ 122 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਪਿਛਲੇ ਸਾਲ ਅਗਸਤ ਵਿੱਚ ਪੱਛਮੀ ਇੰਗਲੈਂਡ ਦੇ ਸ਼੍ਰੇਅਸਬਰੀ ਦੇ ਬਰਵਿਕ ਐਵੇਨਿਊ ਖੇਤਰ ਵਿੱਚ ਇੱਕ ਹਮਲੇ ਦੀ ਸੂਚਨਾ ਮਿਲਣ ’ਤੇ ਮੌਕੇ ਪੁੱਜੀ ਸਥਾਨਕ ਵੈਸਟ ਮਰਸੀਆ ਪੁਲੀਸ ਨੇ ਓਰਮਨ ਸਿੰਘ ਨੂੰ ਘਟਨਾ ਸਥਾਨ ’ਤੇ ਮਿ੍ਰਤਕ ਘੋਸ਼ਿਤ ਕਰ ਦਿੱਤਾ ਸੀ ਅਤੇ ਕਤਲ ਦੇ ਸ਼ੱਕ ਵਿੱਚ 5 ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਸੀ।ਅਰਸ਼ਦੀਪ ਸਿੰਘ (24), ਜਗਦੀਪ ਸਿੰਘ (23), ਸਿਵਦੀਪ ਸਿੰਘ (27) ਅਤੇ ਮਨਜੋਤ ਸਿੰਘ (24) ਨੂੰ ਕੁਹਾੜੀ, ਹਾਕੀ ਸਟਿੱਕ ਅਤੇ ਬੇਲਚੇ ਸਮੇਤ ਹਥਿਆਰਾਂ ਨਾਲ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ। ਇਨ੍ਹਾਂ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਵਿੱਚ ਇਨ੍ਹਾਂ ਸਾਰਿਆਂ ਨੂੰ ਘੱਟੋ-ਘੱਟ 28 ਸਾਲ ਸਲਾਖਾਂ ਪਿੱਛੇ ਰਹਿਣਾ ਪਵੇਗਾ। 5ਵੇਂ ਭਾਰਤੀ ਮੂਲ ਦੇ ਨੌਜਵਾਨ 24 ਸਾਲਾ ਸੁਖਮਨਦੀਪ ਸਿੰਘ ਨੂੰ ਹਮਲੇ ਵਿੱਚ ਮਦਦ ਕਰਨ ਲਈ 10 ਸਾਲ ਦੀ ਸਜ਼ਾ ਸੁਣਾਈ ਗਈ।

Related posts

ਐਨ.ਵਾਈ.ਪੀ.ਡੀ. ਨੇ ਪ੍ਰਦਰਸ਼ਨਕਾਰੀਆਂ ਤੋਂ ਕੋਲੰਬੀਆ ਯੂਨੀਵਰਸਿਟੀ ਖ਼ਾਲੀ ਕਰਵਾਈ

editor

ਸਤਿਅਮ ਗੌਤਮ ਪੰਜਾਬੀ ਨੌਜਵਾਨ ਨਿਊਜ਼ੀਲੈਂਡ ਪੁਲਿਸ ’ਚ ਬਣਿਆ ਕਰੈਕਸ਼ਨ ਅਫ਼ਸਰ

editor

ਪੰਨੂ ਹੱਤਿਆ ਸਾਜਿਸ਼ ਮਾਮਲੇ ’ਚ ਭਾਰਤ ਨਾਲ ਲਗਾਤਾਰ ਕੰਮ ਰਹੇ ਹਾਂ: ਅਮਰੀਕਾ

editor