Sport

ਟੀ-20 ਵਿਸ਼ਵ ਕੱਪ ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ, ਕੇਨ ਵਿਲੀਅਮਸਨ ਹੋਣਗੇ ਕਪਤਾਨ

ਡਾਲਾਸ – ਵੈਸਟਇੰਡੀਜ਼ ਤੇ ਅਮਰੀਕਾ ਵਿੱਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ 2024 ਦੇ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ 15 ਮੈਂਬਰੀ ਟੀਮ ਦਾ ਐਲਾਨ ਸੋਮਵਾਰ ਨੂੰ ਦੋ ਬੱਚਿਆਂ ਤੋਂ ਕਰਵਾਇਆ। ਬੋਰਡ ਨੇ ਇਸਦੀ ਮਜ਼ੇਦਾਰ ਵੀਡੀਓ ਟਵੀਟ ਕੀਤਾ ਹੈ। ਸਟਾਰ ਪਲੇਅਰ ਕੇਨ ਵਿਲੀਅਮਸਨ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਮਿਲੀ ਹੈ। ਟੀਮ ਵਿੱਚ ਵਨਡੇ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਬੱਲੇਬਾਜ਼ ਕਰਨ ਵਾਲੇ ਰਚਿਨ ਰਵਿੰਦਰ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਰਚਿਨ ਤੇ ਮੈਟ ਹੇਨਰੀ ਪਹਿਲੀ ਵਾਰ ਟੀ-20 ਵਿਸ਼ਵ ਕੱਪ ਵਿੱਚ ਖੇਡਣਗੇ। ਬੇਨ ਸਿਯਰਸ ਨੂੰ 16ਵੇਂ ਟ੍ਰੈਵਲਿੰਗ ਰਿਜ਼ਰਵ ਦੇ ਰੂਪ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਵਾਰ ਟੀ-20 ਵਿਸ਼ਵ ਕੱਪ ਵਿੱਚ ਕੁੱਲ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਲਈ ਨਿਊਜ਼ੀਲੈਂਡ ਨੇ ਸਭ ਤੋਂ ਪਹਿਲਾਂ ਆਪਣੀ ਟੀਮ ਦਾ ਐਲਾਨ ਕੀਤਾ ਹੈ।ਵਿਸ਼ਵ ਕੱਪ ਲਈ ਨਿਊਜ਼ੀਲੈਂਡ ਦੀ ਸਕੁਐਡ ਵਿੱਚ ਕੇਨ ਵਿਲੀਅਮਸਨ(ਕਪਤਾਨ), ਟ੍ਰੇਂਟ ਬੋਲਟ, ਮਾਇਕਲ ਬ੍ਰੇਸਵੇਲ, ਮਾਰਕ ਚੈਪਮਨ, ਡੇਵੋਨ ਕਾਨਵੇ, ਲਾਕੀ ਫਰਗੂਸਨ, ਮੈਟ ਹੈਨਰੀ, ਡੇਰਿਲ ਮਿਚੇਲ, ਜਿੰਮੀ ਨੀਸ਼ਮ, ਗਲੇਨ ਫਿਲਿਪਸ, ਰਚਿਨ ਰਵਿੰਦਰ, ਮਿਚੇਲ ਸੇਂਟਨਰ, ਈਸ਼ ਸੋਢੀ ਤੇ ਟਿਮ ਸਾਊਦੀ ਨੂੰ ਸ਼ਾਮਿਲ ਕੀਤਾ ਗਿਆ ਹੈ। ਟੂਰਨਾਮੈਂਟ ਵਿੱਚ ਨਿਊਜ਼ੀਲੈਂਡ ਦੀ ਟੀਮ ਜਿੱਥੇ 7 ਜੂਨ ਤੋਂ ਆਪਣੇ ਸਫ਼ਰ ਦਾ ਆਗਾਜ਼ ਅਫ਼ਗਾਨਿਸਤਾਨ ਦੇ ਖਿਲਾਫ਼ ਕਰੇਗੀ। ਇਸਦੇ ਬਾਅਦ ਉਨ੍ਹਾਂ ਨੂੰ 12 ਜੂਨ ਨੂੰ ਮੇਜ਼ਬਾਨ ਵੈਸਟਇੰਡੀਜ਼ ਦੇ ਖਿਲਾਫ਼ ਮੈਚ ਖੇਡਣਾ ਹੈ।

Related posts

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor

ਥਾਈਲੈਂਡ ਓਪਨ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਸਾਤਵਿਕ-ਚਿਰਾਗ

editor

ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਦਾ ਕਮਾਲ, ਰਿਕਾਰਡ 29 ਵੀਂ ਵਾਰ ਮਾਊਂਟ ਐਵਰੈਸਟ ਕੀਤਾ ਸਰ

editor