International

ਵਧੇਰੇ ਭਾਰਤੀ ਚਾਹੁੰਦੇ ਹਨ ਮਜ਼ਬੂਤ ਨੇਤਾ, ਮੌਜੂਦਾ ਸਰਕਾਰ ਦੇ ਕੰਮਕਾਜ ਤੋਂ ਸੰਤੁਸ਼ਟ- ਅਧਿਐਨ

ਲੰਡਨ –  ਭਾਰਤ ਦੀ ਵਧੇਰੇ ਆਬਾਦੀ ਇੱਕ ਮਜਬੂਤ ਨੇਤਾ ਚਾਹੁੰਦੀ ਹੈ ਅਤੇ ਉਹ ਰਾਸ਼ਟਰੀ ਸਰਕਾਰ ਦੇ ਕੰਮਕਾਜ ਤੋਂ ਸੰਤੁਸ਼ਟ ਹੈ। ਵਿਸ਼ਵ ਦੇ 3 ਸਭ ਤੋਂ ਵੱਡੇ ਲੋਕਤੰਤਰ ਸਮੇਤ 19 ਦੇਸ਼ਾਂ ਵਿੱਚ ਵੋਟਰਾਂ ਨੂੰ ਲੈ ਕੇ ਕੀਤੇ ਗਏ ਸਰਵੇਖਣ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ‘ਇੰਟਰਨੈਸ਼ਨਲ ਇੰਸਟੀਚਿਊਟ ਔਫ਼ ਡੈਮੋਕ੍ਰੇਸੀ ਐਂਡ ਇਲੈਕਟ੍ਰੋਰਲ ਅਸਿਸਟੈਂਟਸ’ (ਇੰਟਰਨੈਸ਼ਨਲ ਆਈਡੀਆ) ਵਲੋਂ ‘ਲੋਕਤੰਤਰ ਦੀਆਂ ਧਾਰਨਾਵਾਂ : ਦੁਨੀਆਂ ਭਰ ਵਿੱਚ ਲੋਕਤੰਤਰ ਦਾ ਮੁਲਾਂਕਣ’ ਕੀਤੇ ਜਾਣ ਦੇ ਬਾਰੇ ਵਿੱਚ ਇੱਕ ਸਰਵੇਖਣ ਨਾਂ‘ ਦੀ ਰਿਪੋਰਟ ਜਾਰੀ ਕੀਤੀ ਗਈ। ਭਾਰਤ, ਅਮਰੀਕਾ, ਡੈਨਮਾਰਕ, ਇਟਲੀ, ਬ੍ਰਾਜ਼ੀਲ, ਪਾਕਿਸਤਾਨ ਅਤੇ ਇਰਾਕ ਸਮੇਤ 19 ਦੇਸ਼ਾਂ ਵਿੱਚ ਸਰਵੇਖਣ ਕੀਤਾ ਗਿਆ। ਤਾਇਵਾਨ, ਚਿਲੀ, ਕੋਲੰਬੀਆ, ਦੱਖਣੀ ਗਾਂਬੀਆ, ਲਿਬਨਾਨ, ਲਿਥੁਆਨੀਆ, ਰੋਮਾਨੀਆ, ਸੈਨੇਗਲ, ਸੀਏਰਾ ਲਿਓਨ, ਸੋਲੋਮਨ ਆਈਲੈਂਡਸ, ਦੱਖਣੀ ਕੋਰੀਆ ਅਤੇ ਤਨਜਾਨੀਆ ਵਿੱਚ ਵੀ ਸਰਵੇਖਣ ਕੀਤਾ ਗਿਆ।
ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਵਿੱਚ ਸਰਵੇਖਣ ਕੀਤਾ ਗਿਆ, ਉਨ੍ਹਾਂ ਵਿੱਚ ਲੋਕ ਆਪਣੀਆਂ ਸਰਕਾਰਾਂ ਤੋਂ ਆਮ ਤੌਰ ’ਤੇ ਸੰਤੁਸ਼ਟ ਹੋਣ ਦੀ ਬਜਾਏ ਵਧੇਰੇ ਅਸੰਤੁਸ਼ਟ ਦਿਖਾਈ ਦਿੱਤੇ ਪਰ ਭਾਰਤ ਅਤੇ ਤਨਜਾਨੀਆ ਵਿੱਚ ਲੋਕ ਆਪਣੀਆਂ ਸਰਕਾਰਾਂ ਪ੍ਰਤੀ ਸੰਤੁਸ਼ਟ ਦਿਖਾਈ ਦਿੱਤੇ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਅਤੇ ਤਨਜਾਨੀਆ ਵਿੱਚ ਕ੍ਰਮਵਾਰ 59 ਅਤੇ 79 ਫ਼ੀਸਦੀ ਲੋਕਾਂ ਨੇ ਆਪਣੀਆਂ ਰਾਸ਼ਟਰੀ ਸਰਕਾਰਾਂ ਦੇ ਪ੍ਰਤੀ ਪੂਰੀ ਤਸੱਲੀ ਪ੍ਰਗਟਾਈ ਹੈ। ਅਧਿਐਨ ਦੇ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਘਰੇਲੂ ਪੱਧਰ ’ਤੇ ਪ੍ਰਵਾਨਗੀ ਰੇਟਿੰਗ ਲੰਬੇ ਸਮੇਂ ਤੋਂ 66 ਫ਼ੀਸਦੀ ਜਾਂ ਇਸ ਤੋਂ ਵੱਧ ਬਣੀ ਹੋਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕਈ ਭਾਰਤੀ ਇੱਕ ‘ਮਜ਼ਬੂਤ’ ਨੇਤਾ ਚਾਹੁੰਦੇ ਹਨ। ਇਹ ਅਧਿਐਨ ਇਸ ਸਾਲ ਜਨਵਰੀ ਵਿੱਚ ਭਾਰਤ ਵਿੱਚ ਅਤੇ ਪਿਛਲੇ ਸਾਲ ਹੋਰ ਦੇਸ਼ਾਂ ਵਿੱਚ ਕੀਤਾ ਗਿਆ ਸੀ।

Related posts

ਐਨ.ਵਾਈ.ਪੀ.ਡੀ. ਨੇ ਪ੍ਰਦਰਸ਼ਨਕਾਰੀਆਂ ਤੋਂ ਕੋਲੰਬੀਆ ਯੂਨੀਵਰਸਿਟੀ ਖ਼ਾਲੀ ਕਰਵਾਈ

editor

ਸਤਿਅਮ ਗੌਤਮ ਪੰਜਾਬੀ ਨੌਜਵਾਨ ਨਿਊਜ਼ੀਲੈਂਡ ਪੁਲਿਸ ’ਚ ਬਣਿਆ ਕਰੈਕਸ਼ਨ ਅਫ਼ਸਰ

editor

ਪੰਨੂ ਹੱਤਿਆ ਸਾਜਿਸ਼ ਮਾਮਲੇ ’ਚ ਭਾਰਤ ਨਾਲ ਲਗਾਤਾਰ ਕੰਮ ਰਹੇ ਹਾਂ: ਅਮਰੀਕਾ

editor