International

ਚੀਨ ਦੀ ਪਹਿਲੀ ਕੋਰੋਨਾ ਵੈਕਸੀਨ ਬਣਾਉਣ ਵਾਲੇ ਵਿਗਿਆਨੀ ’ਤੇ ਲੱਗਾ ਭਿ੍ਰਸ਼ਟਾਚਾਰ ਦਾ ਦੋਸ਼

ਬੀਜਿੰਗ – ਸਾਲ 2020 ਵਿਚ ਜਦੋਂ ਕੋਰੋਨਾ ਚੋਟੀ ’ਤੇ ਸੀ ਉਦੋਂ ਪਹਿਲੀ ਕੋਵਿਡ-19 ਵੈਕਸੀਨ ਬਣਾਉਣ ਵਾਲੇ ਚੀਨ ਦੇ ਇਕ ਟੌਪ ਦੇ ਸਾਇੰਸਦਾਨ ਨੂੰ ਸੰਸਦ ਤੋਂ ਭਿ੍ਰਸ਼ਟਾਚਾਰ ਦੇ ਦੋਸ਼ਾਂ ਕਾਰਨ ਬਰਖਾਸਤ ਕਰ ਦਿੱਤਾ ਗਿਆ ਹੈ। ਚੀਨ ਨੈਸ਼ਨਲ ਫਾਰਮਾਸਿਊਟੀਕਲ ਗਰੁੱਪ ਦੇ ਚੇਅਰਮੈਨ ਯਾਂਗ ਸ਼ਿਆਓਮਿੰਗ ’ਤੇ ਕਾਨੂੰਨ ਦੇ ਉਲੰਘਣ ਅਤੇ ਕਰੱਪਸ਼ਨ ਦੇ ਦੋਸ਼ ਲਗਾਏ ਗਏ ਹਨ। ਇਸ ਦੇ ਨਾਲ ਯਾਂਗ ਦੀ ਨੈਸ਼ਨਲ ਪੀਪਲਸ ਕਾਂਗਰਸ ਦੀ ਮੈਂਬਰਸ਼ਿਪ ਵੀ ਖਤਮ ਹੋ ਗਈ ਹੈ। ਯਾਂਗ ਇਕ ਨਾਮੀ ਰਿਸਰਚਰ ਹੈ, ਜੋ ਸੀ ਐਨ ਬੀ ਜੀ ਦੀ ਕਮਾਨ ਸੰਭਾਲ ਚੁੱਕੇ ਹਨ। ਇਹ ਸਰਕਾਰੀ ਕੰਪਨੀ ਸਿਨੋਫਾਰਮ ਦੀ ਵੈਕਸੀਨ ਸਬ ਸਿਡਰੀ ਹੈ। ਉਨ੍ਹਾਂ ਨੇ ਸਿਨੋਫਾਰਮ ਬੀ ਬੀ ਆਈ ਬੀ ਪੀ ਸੀ ਓ ਆਰ ਵੀਵੈਕਸੀਨ ਦੀ ਇਕ ਟੀਮ ਦੀ ਅਗਵਾਈ ਕੀਤੀ ਸੀ ਜਿਸ ਨੇ ਚੀਨ ਦੀ ਪਹਿਲੀ ਕੋਰੋਨਾ ਵੈਕਸੀਨ ਬਣਾਈ ਸੀ।ਮਾਰਚ 2020 ਵਿਚ ਪਹਿਲੀ ਵਾਰ ਚੀਨ ਦੇ ਵੂਹਾਨ ਸ਼ਹਿਰ ਵਿਚ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਸੀ ਜੋ ਹੌਲੀ-ਹੌਲੀ ਪੂਰੇ ਵਿਸ਼ਵ ਵਿਚ ਫੈਲ ਗਿਆ ਤੇ ਲੱਖਾਂ ਲੋਕਾਂ ਦੀ ਮੌਤ ਹੋ ਗਈ। ਯਾਂਗ ਦੀ ਪਹਿਲਾਂ ਤੋਂ ਹੀ ਪਾਰਟੀ ਦੀ ਅਨੁਸ਼ਾਸਨਾਤਮਕ ਸੰਸਥਾ ਕੇਂਦਰੀ ਅਨੁਸ਼ਾਸਨ ਕੋ ਕਮਿਸ਼ਨ ਜਾਂਚ ਕਰ ਰਿਹਾ ਹੈ। ਸਿਨੋਫਾਰਮ ਸ਼ਾਟ ਤੇ ਸਿਨੋਵੈਕ ਬਾਇਓਟੈੱਕ ਦੀ ਕੋਰੋਨਾਵੈਕ ਕੋਰੋਨਾ ਲਈ ਸਭ ਤੋਂ ਵੱਧ ਇਸਤੇਮਾਲ ਕੀਤੀ ਗਈ ਵੈਕਸੀਨ ਸੀ ਤੇ ਇਨ੍ਹਾਂ ਨੂੰ ਕਾਫੀ ਤਾਦਾਦ ਵਿਚ ਚੀਨ ਤੋਂ ਬਾਹਰ ਐਕਸਪੋਰਟ ਵੀ ਕੀਤਾ ਗਿਆ ਸੀ।ਪਿਛਲੇ ਕੁਝ ਸਾਲਾਂ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਿ੍ਰਸ਼ਟਾਚਾਰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਲਈ ਉਨ੍ਹਂ ਨੇ ਐਂਟੀ ਕੁਰੱਪਸ਼ਨ ਡਰਾਈਵ ਸ਼ੁਰੂ ਕੀਤੀ ਹੈ। ਹੁਣ ਇਸੇ ਕੜੀ ਵਿਚ ਯਾਂਗ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਸਾਊਥੀ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਇਸ ਐਂਟੀ ਕੁਰੱਪਸ਼ਨ ਡਰਾਈਵ ਦਾ ਮਕਸਦ ਹੈ ਕਿ ਸਿਸਟਮ ਵਿਚ ਭਿ੍ਰਸ਼ਟਾਚਾਰ ਦੇ ਕਾਰਨ ਜੋ ਰਿਸ਼ਵਤਖੋਰੀ ਫੈਲੀ ਹੈ ਉਸ ’ਤੇ ਲਗਾਮ ਲਗਾਈ ਜਾ ਸਕੇ। ਇਸ ਵਿਚ ਹਸਪਤਾਲ,ਦਵਾਈ, ਕੰਪਨੀਆਂ, ਇੰਸ਼ੋਰੈਂਸ ਫੰਡਸ ਤੇ ਦਰਜਨਾਂ ਹਸਪਤਾਲ ਦੇ ਹੈੱਡਸ ਸ਼ਾਮਲ ਹਨ ਜਿਨ੍ਹਾਂ ਨੂੰ ਪਿਛਲੇ ਸਾਲ ਹਿਰਾਸਤ ਵਿਚ ਲਿਆ ਗਿਆ ਸੀ।

Related posts

ਨਹੀਂ ਆਵੇਗਾ ਸਿਮਕੋਏ ਮੁਸਕੋਕਾ ਵਿੱਚ ਤੂਫ਼ਾਨ, ਅਲਰਟ ਹਟਾਇਆ

editor

ਈਰਾਨ ’ਚ 14ਵੇਂ ਰਾਸ਼ਟਰਪਤੀ ਦੀ ਚੋਣ 28 ਜੂਨ ਨੂੰ

editor

ਗੋਦ ’ਚੋਂ ਡਿੱਗੀ ਸੀ ਬੱਚੀ, ਸੋਸ਼ਲ ਮੀਡੀਆ ’ਤੇ ਹੋਈ ਇੰਨੀ ਆਲੋਚਨਾ ਕਿ ਮਾਂ ਨੇ ਦਿੱਤੀ ਜਾਨ

editor