Sport

ਪੈਰਿਸ ਓਲੰਪਿਕ ’ਚ ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖ਼ਿਡਾਰੀ ਹਿੱਸਾ ਲੈਣਗੇ

ਨਵੀਂ ਦਿੱਲੀ – ਸਾਬਕਾ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਆਪਣੀ ਓਲੰਪਿਕ ਖੇਡ ਕੁਆਲੀਫਿਕੇਸ਼ਨ ਰੈਂਕਿੰਗ ਦੇ ਆਧਾਰ ’ਤੇ 4 ਵਰਗਾਂ ਵਿਚ ਪੈਰਿਸ ਖੇਡਾਂ ਲਈ ਅਧਿਕਾਰਤ ਤੌਰ ’ਤੇ ਕੁਆਲੀਫਾਈ ਕੀਤਾ। ਸਿੰਧੂ ਤੇ ਚੋਟੀ ਦੇ ਸਿੰਗਲਜ਼ ਖਿਡਾਰੀ ਐੱਚ. ਐੱਸ. ਪ੍ਰਣਯ ਤੇ ਲਕਸ਼ੈ ਸੇਨ ਨੇ ਬਹੁਤ ਪਹਿਲਾਂ ਹੀ ਓਲੰਪਿਕ ਵਿਚ ਜਗ੍ਹਾ ਪੱਕੀ ਕਰ ਲਈ ਸੀ ਤੇ ਇਸਦਾ ਰਸਮੀ ਤੌਰ ’ਤੇ ਐਲਾਨ ਹੋਇਆ ਜਿਹੜੀ ਕੌਮਾਂਤਰੀ ਬੈਡਮਿੰਟਨ ਸੰਘ (ਬੀ. ਡਬਲਯੂ. ਐੱਫ.) ਵੱਲੋਂ ਨਿਰਧਾਰਿਤ ਕੱਟ ਆਫ ਮਿਤੀ ਸੀ।ਯੋਗਤਾ ਦੇ ਨਿਯਮਾਂ ਅਨੁਸਾਰ ਕੱਟ ਆਫ ਮਿਤੀ ’ਤੇ ਓਲੰਪਿਕ ਕੁਆਲੀਫਿਕੇਸ਼ਨ ਰੈਂਕਿੰਗ ਦੇ ਆਧਾਰ ’ਤੇ ਪੁਰਸ਼ ਤੇ ਮਹਿਲਾ ਸਿੰਗਲਜ਼ ਵਿਚ ਚੋਟੀ ਦੇ 16 ਬੈਡਮਿੰਟਨ ਖਿਡਾਰੀ ਓਲੰਪਿਕ ਲਈ ਕੁਆਲੀਫਾਈ ਕਰਦੇ ਹਨ। ਸਾਬਕਾ ਵਿਸ਼ਵ ਚੈਂਪੀਅਨ ਤੇ ਓਲੰਪਿਕ ਚਾਂਦੀ ਤੇ ਕਾਂਸੀ ਤਮਗਾ ਜੇਤੂ ਸਿੰਧੂ 12ਵੇਂ ਸਥਾਨ ’ਤੇ ਰਹੀ ਜਦਕਿ ਪੁਰਸ਼ ਸਿੰਗਲਜ਼ ਵਿਚ ਪ੍ਰਣਯ ਤੇ ਲਕਸ਼ੈ ਕ੍ਰਮਵਾਰ 9ਵੇਂ ਤੇ 13ਵੇਂ ਸਥਾਨ ’ਤੇ ਰਹੇ। ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਓਲੰਪਿਕ ਕੁਆਲੀਫਿਕੇਸ਼ਨ ਗੇੜ ਦੇ ਅੰਤ ਵਿਚ ਤੀਜੇ ਸਥਾਨ ’ਤੇ ਰਹੀ ਤੇ ਬੈਡਮਿੰਟਨ ਵਿਚ ਦੇਸ਼ ਲਈ ਸਰਵਸ੍ਰੇਸ਼ਠ ਤਮਗ਼ਾ ਉਮੀਦਾਂ ਵਿਚੋਂ ਇਕ ਦੇ ਰੂਪ ਵਿਚ ਓਲੰਪਿਕ ਵਿਚ ਜਾਵੇਗੀ।ਮਹਿਲਾ ਡਬਲਜ਼ ਵਿਚ ਤਨੀਸ਼ਾ ਕ੍ਰਾਸਟੋ ਤੇ ਅਸ਼ਵਿਨੀ ਪੋਨੱਪਾ ਦੀ ਭਾਰਤੀ ਜੋੜੀ ਨੇ ਕੁਆਲੀਫਿਕੇਸ਼ਨ ਗੇੜ ਦੇ ਅੰਤ ਵਿਚ 13ਵੇਂ ਸਥਾਨ ’ਤੇ ਰਹਿ ਕੇ ਕੁਆਲੀਫਾਈ ਕੀਤਾ। ਤਿ੍ਰਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਹਾਲਾਂਕਿ ਕੁਆਲੀਫਾਈ ਕਰਨ ਤੋਂ ਖੁੰਝ ਗਈ।

Related posts

ਸਿੰਧ ਸਰਕਾਰ ਨੇ ਸਕੂਲ ਵਿਦਿਆਰਥੀਆਂ ਦੇ ਡਰੱਗ ਟੈਸਟ ਕਰਾਉਣ ਦਾ ਐਲਾਨ ਕੀਤਾ

editor

ਹਾਰਦਿਕ ਪਾਂਡਿਆ ਦਾ ਨਿਤੀਸ਼ ਰੈਡੀ ਕੱਟੇਗਾ ਪੱਤਾ, ਟੀ-20 ਵਿਸ਼ਵ ਕੱਪ ’ਚ ਅਚਾਨਕ ਹੋਈ ਐਂਟਰੀ

editor

ਸਾਤਵਿਕ ਅਤੇ ਚਿਰਾਗ ਨੇ ਥਾਈਲੈਂਡ ਓਪਨ ਦਾ ਖ਼ਿਤਾਬ ਜਿੱਤਿਆ

editor