India

ਕੰਪਨੀ ਦਾ ਕਬੂਲਨਾਮਾ ਕੋਵਿਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਦਾ ਖ਼ਤਰਾ!

ਨਵੀਂ ਦਿੱਲੀ – ਕੋਰੋਨਾ ਵਾਇਰਸ ਨੂੰ ਰੋਕਣ ਲਈ ਵਰਤੀ ਗਈ ਵੈਕਸੀਨ ਦੇ ਕਾਰਨ ਸਾਈਡ ਇਫੈਕਟ ਦੇ ਕਈ ਦਾਅਵਿਆਂ ਦੇ ਵਿਚਾਲੇ ਕੋਵਿਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਐਸਟ੍ਰਾਜੇਨੇਕਾ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਕੰਪਨੀ ਨੇ ਅਦਾਲਤ ’ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ’ਚ ਪਹਿਲੀ ਵਾਰ ਮੰਨਿਆ ਹੈ ਕਿ ਕੋਵਿਡ-19 ਵੈਕਸੀਨ ਖੂਨ ਦੇ ਜੰਮਣ ਵਰਗੇ ਸਾਈਡ ਇਫੈਕਟਾਂ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਦਾਅਵਾ ਕੀਤਾ ਹੈ ਕਿ ਅਜਿਹੇ ਸਾਈਡ ਇਫੈਕਟਾਂ ਦੇ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੈ।ਰਿਪੋਰਟ ਮੁਤਾਬਕ ਕਈ ਪਰਿਵਾਰਾਂ ਨੇ ਕੋਰੋਨਾ ਵੈਕਸੀਨ ਨਾਲ ਹੋਣ ਵਾਲੇ ਨੁਕਸਾਨ ਦਾ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਾਇਰ ਕੀਤਾ ਸੀ, ਜਿਸ ਤੋਂ ਬਾਅਦ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਨੇ ਅਦਾਲਤ ਵਿੱਚ ਮੰਨਿਆ ਕਿ ਇਹ ਟੀਕਾ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ।ਦਰਅਸਲ ਜੈਮੀ ਸਕਾਟ ਨੇ ਐਸਟਰਾਜੇਨੇਕਾ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ। ਉਸ ਨੇ ਅਪ੍ਰੈਲ 2021 ਵਿੱਚ ਕੋਰੋਨਾ ਵੈਕਸੀਨ ਦੀ ਇੱਕ ਖੁਰਾਕ ਲਈ, ਜਿਸ ਤੋਂ ਬਾਅਦ ਉਹ ਸਥਾਈ ਦਿਮਾਗੀ ਨੁਕਸਾਨ ਤੋਂ ਪੀੜਤ ਹੈ। ਜੈਮੀ ਸਕਾਟ ਸਮੇਤ ਬਹੁਤ ਸਾਰੇ ਹੋਰ ਮਰੀਜ਼ਾਂ ਵਿੱਚ ਟੀ.ਟੀ.ਐੱਸ ਦੇ ਨਾਲ ਥ੍ਰੋਮੋਬਸਿਸ ਨਾਮ ਦਾ ਇੱਕ ਦੁਰਲੱਭ ਲੱਛਣ ਸੀ। ਇਨ੍ਹਾਂ ਸਾਰਿਆਂ ਵੱਲੋਂ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ।ਇਸ ਸਾਲ ਫਰਵਰੀ ਵਿੱਚ ਯੂਕੇ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤੇ ਗਏ ਇੱਕ ਕਾਨੂੰਨੀ ਦਸਤਾਵੇਜ਼ ਵਿੱਚ ਕੈਮਬਿ੍ਰਜ-ਅਧਾਰਤ ਕੰਪਨੀ ਨੇ ਮੰਨਿਆ ਕਿ ਇਸ ਦੀ ਵੈਕਸੀਨ ’ਬਹੁਤ ਹੀ ਘੱਟ ਮਾਮਲਿਆਂ ਵਿੱਚ, ਟੀ.ਟੀ.ਐੱਸ ਦਾ ਕਾਰਨ ਬਣ ਸਕਦੀ ਹੈ’, ਥ੍ਰੋਮਬੋਸਿਸ ਦੇ ਨਾਲ ਥ੍ਰੋਮੋਸਾਈਟੋਪੇਨੀਆ ਸਿੰਡਰੋਮ ਟੀ.ਟੀ.ਐੱਸ ਦਾ ਹਵਾਲਾ ਦਿੰਦੇ ਹੋਏ, ‘ਇਸ ਸਥਿਤੀ ਵਿੱਚ, ਪਲੇਟਲੇਟ ਦੀ ਘੱਟ ਗਿਣਤੀ ਅਤੇ ਖੂਨ ਦੇ ਜੰਮਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Related posts

ਸੰਸਦ ’ਚ ਜੰਮੂ-ਕਸ਼ਮੀਰ ਦੇ ਅਧਿਕਾਰਾਂ ਲਈ ਲੜਨ ਦਾ ਮੌਕਾ ਚਾਹੁੰਦਾ ਹਾਂ : ਉਮਰ ਅਬਦੁੱਲਾ

editor

ਜਿਨਸੀ ਸ਼ੋਸ਼ਣ ਮਾਮਲੇ ’ਚ ਜੇ.ਡੀ.(ਐਸ) ਵਿਧਾਇਕ ਤੇ ਸਾਬਕਾ ਮੰਤਰੀ ਐਚ.ਡੀ. ਰੇਵੰਨਾ ਨੂੰ ਮਿਲੀ ਜ਼ਮਾਨਤ

editor

ਯੂ.ਪੀ. ’ਚ ਫਰਜ਼ੀ ਵੋਟਿੰਗ ਮਾਮਲੇ ਵਿੱਚ ਪੂਰੀ ਪੋਲਿੰਗ ਪਾਰਟੀ ਮੁਅੱਤਲ, ਮੁੜ ਵੋਟਾਂ ਪਾਉਣ ਦੀ ਸਿਫ਼ਾਰਸ਼

editor