International

ਚੀਨੀ ਸਮਰਥਨ ਪ੍ਰਾਪਤ ਮੁਹੰਮਦ ਮੋਈਜ਼ੂ ਦੀ ਸਰਕਾਰ ਬਣਦੇ ਹੀ ਮਾਲਦੀਵ ਪਹੁੰਚਿਆ ਚੀਨੀ ਜਾਸੂਸੀ ਬੇੜਾ

ਮਾਲੇ – ਮਾਲਦੀਵ ’ਚ ਚੀਨੀ ਸਮਰਥਨ ਹਾਸਲ ਮੁਹੰਮਦ ਮੋਈਜ਼ੂ ਦੀ ਸਰਕਾਰ ਬਣਦੇ ਹੀ ਚੀਨੀ ਏਜੰਡੇ ’ਤੇ ਕੰਮ ਸ਼ੁਰੂ ਹੋ ਗਿਆ ਹੈ। ਹੁਣ ਫਿਰ ਤੋਂ ਚੀਨੀ ਸਮੁੰਦਰੀ ਬੇੜਾ ‘ਜਿਯਾਂਗ ਯਾਂਗ ਹੋਂਗ-03’ ਨੂੰ ਮਾਲਦੀਵ ’ਚ ਐਂਟਰੀ ਦੇ ਦਿੱਤੀ ਗਈ ਹੈ। ਇਸ ਨੂੰ ਲੈ ਕੇ ਭਾਰਤ ਨੇ ਇਤਰਾਜ਼ ਪ੍ਰਗਟਾਇਆ ਸੀ ਪਰ ਮੁਹੰਮਦ ਮੋਈਜ਼ੂ ਦੀ ਸਰਕਾਰ ਨੇ ਇਤਰਾਜ਼ ਅੱਖੋਂ-ਪਰੋਖੇ ਕਰ ਦਿੱਤਾ ਸੀ। ਹੁਣ ਫਿਰ ਤੋਂ ਚੀਨ ਦਾ ਬੇੜਾ ਵਾਪਸ ਆ ਗਿਆ ਹੈ।ਮੀਡੀਆ ਰਿਪੋਰਟ ਅਨੁਸਾਰ ਚੀਨੀ ਜਹਾਜ਼ ਥਿਲਾਫੁਸ਼ੀ ਉਦਯੋਗਿਕ ਟਾਪੂ ਦੀ ਬੰਦਰਗਾਹ ’ਤੇ ਖੜ੍ਹਾ ਕੀਤਾ ਗਿਆ। ਮਾਲਦੀਵ ਦੀ ਮੋਈਜ਼ੂ ਸਰਕਾਰ ਨੇ ਜਹਾਜ਼ ਨੂੰ ਡੌਕ ਕਰਨ ਦੀ ਇਜਾਜ਼ਤ ਦੀ ਪੁਸ਼ਟੀ ਕੀਤੀ ਹੈ ਪਰ ਇਸ ਦੀ ਵਾਪਸੀ ਦਾ ਕਾਰਨ ਨਹੀਂ ਦੱਸਿਆ ਗਿਆ ਹੈ।ਚੀਨ ਦਾ ਇਹ ਸਮੁੰਦਰੀ ਬੇੜਾ ਜਿਯਾਂਗ ਯਾਂਗ ਹੋਂਗ ਜਾਸੂਸੀ ਲਈ ਬਦਨਾਮ ਹੈ। ਮਾਲਦੀਵ ਦੇ ਵਿਦੇਸ਼ ਮੰਤਰਾਲਾ ਨੇ 23 ਜਨਵਰੀ ਨੂੰ ਇਸ ਨੂੰ ਲੈ ਕੇ ਇਕ ਬਿਆਨ ’ਚ ਕਿਹਾ ਸੀ ਕਿ ਚੀਨ ਦੀ ਸਰਕਾਰ ਨੇ ਮਾਲਦੀਵ ਦੀ ਸਰਕਾਰ ਤੋਂ ਮਨਜ਼ੂਰੀ ਲਈ ਅਪੀਲ ਕੀਤੀ ਹੈ। ਮਾਲਦੀਵ ਦੇ ਰੱਖਿਆ ਮੰਤਰੀ ਨੇ ਮਾਰਚ ’ਚ ਸੰਸਦ ’ਚ ਕਿਹਾ ਸੀ ਕਿ ਚੀਨੀ ਬੇੜਾ ਮਾਲਦੀਵ ਦੇ ਪਾਣੀਆਂ ਵਾਲੇ ਇਲਾਕੇ ’ਚ ਕੋਈ ਖੋਜ ਨਹੀਂ ਕਰੇਗਾ। ਉਨ੍ਹਾਂ ਦੇ ਸਪਸ਼ਟ ਕੀਤਾ ਸੀ ਕਿ ਮਾਲਦੀਵ ’ਚ ਕੋਈ ਖੋਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।ਚੀਨ ਦੇ ਅਨੁਸਾਰ ਜਿਯਾਂਗ ਯਾਂਗ ਹੋਂਗ-03 ਸਮੁੰਦਰੀ ਖੋਜ ਲਈ ਸਭ ਤੋਂ ਆਧੁਨਿਕ ਜਹਾਜ਼ ਹੈ। ਇਹ ਇਕ ਖੋਜੀ ਬੇੜਾ ਹੈ। ਇਸ ਦੀ ਸਹਿਣਸ਼ਕਤੀ 15000 ਸਮੁੰਦਰੀ ਮੀਲ ਹੈ, ਜਿਸ ਦਾ ਭਾਵ ਇਹ ਹੋਇਆ ਕਿ ਇਹ ਬਿਨਾਂ ਕਿਸੇ ਮਦਦ ਦੇ ਆਪਣੇ ਕੰਮ ਲਈ 15000 ਸਮੁੰਦਰੀ ਮੀਲ ਦੀ ਯਾਤਰਾ ਬਿਨਾਂ ਰੁਕੇ ਕਰ ਸਕਦਾ ਹੈ। ਇਸ ’ਚ ਤੇਜ਼ ਹਵਾਵਾਂ ਅਤੇ ਸਮੁੰਦਰੀ ਲਹਿਰਾਂ ਦੇ ਬਾਵਜੂਦ ਆਪਣੀ ਜਗ੍ਹਾ ’ਤੇ ਸਥਿਰ ਰਹਿਣ ਦੀ ਸਮਰੱਥਾ ਹੈ। ਇਹ ਇਕ ਜਗ੍ਹਾ ’ਤੇ ਰਹਿ ਕੇ ਥ੍ਰਸਟਰਜ਼ ਦੀ ਵਰਤੋਂ ਕਰ ਕੇ 360 ਡਿਗਰੀ ਤੱਕ ਘੁੰਮਣ ਦੀ ਸਮਰੱਥਾ ਰੱਖਦਾ ਹੈ।

Related posts

ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰ ਰਿਹੈ ਅਮਰੀਕਾ: ਰੂਸ

editor

ਖੁੰਝ ਗਿਆ ਪੁਤਿਨ ਆਪਣਾ ਨਿਸ਼ਾਨਾ! ਰਾਸ਼ਟਰਪਤੀ ਜ਼ੇਲੈਂਸਕੀ ਦੀ ਹੱਤਿਆ ਦੀ ਸਾਜਿਸ਼ ਨਾਕਾਮ

editor

ਸਿੱਖਾਂ ਲਈ ਪਾਕਿਸਤਾਨ ਦੇ ਦਰਵਾਜ਼ੇ ਖੁੱਲ੍ਹੇ ਹਨ: ਮਸੂਦ ਖਾਨ

editor