International

ਖੁੰਝ ਗਿਆ ਪੁਤਿਨ ਆਪਣਾ ਨਿਸ਼ਾਨਾ! ਰਾਸ਼ਟਰਪਤੀ ਜ਼ੇਲੈਂਸਕੀ ਦੀ ਹੱਤਿਆ ਦੀ ਸਾਜਿਸ਼ ਨਾਕਾਮ

ਕੀਵ – ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਕਾਊਂਟਰ ਇੰਟੈਲੀਜੈਂਸ ਜਾਂਚਕਰਤਾਵਾਂ ਨੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਦੀ ਹੱਤਿਆ ਦੀ ਰੂਸੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਉਸ ਨੇ ਸਾਜ਼ਿਸ਼ ਵਿਚ ਸ਼ਾਮਲ ਦੋ ਏਜੰਟਾਂ ਨੂੰ ਗਿ੍ਰਫਤਾਰ ਕੀਤਾ ਹੈ।ਯੂਕਰੇਨ ਦੀ ਰਾਜ ਸੁਰੱਖਿਆ ਸੇਵਾ ਨੇ ਕਿਹਾ ਕਿ ਯੂਕਰੇਨ ਦੇ ਚੋਟੀ ਦੇ ਫੌਜੀ ਅਧਿਕਾਰੀ ਅਤੇ ਰਾਜਨੀਤਿਕ ਹਸਤੀਆਂ ਵੀ ਸਾਜ਼ਿਸ਼ ਦਾ ਨਿਸ਼ਾਨਾ ਸਨ। ਸਟੇਟ ਸਕਿਉਰਿਟੀ ਸਰਵਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ ਦੇ ਸਟੇਟ ਗਾਰਡ ਵਿੱਚ ਸੇਵਾ ਕਰ ਰਹੇ ਦੋ ਕਰਨਲ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।ਸ਼ੱਕ ਹੈ ਕਿ ਦੋਵੇਂ ਕਰਨਲ ਰੂਸ ਦੀ ਸੰਘੀ ਸੁਰੱਖਿਆ ਸੇਵਾ ਦੀ ਯੋਜਨਾ ‘’ਤੇ ਕੰਮ ਕਰ ਰਹੇ ਸਨ। ਦੋਵੇਂ ਕਰਨਲ ਉੱਚ ਅਧਿਕਾਰੀਆਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਸਨ।ਬਿਆਨ ਵਿਚ ਕਿਹਾ ਗਿਆ ਹੈ ਕਿ ਰੂਸੀ ਖੁਫੀਆ ਏਜੰਟ ਯੂਕਰੇਨੀ ਫ਼ੌਜ ਦੇ ਉਨ੍ਹਾਂ ਮੈਂਬਰਾਂ ਦੀ ਭਾਲ ਕਰ ਰਹੇ ਸਨ ਜਿਨ੍ਹਾਂ ਕੋਲ ਰਾਸ਼ਟਰਪਤੀ ਜ਼ੇਲੈਂਸਕੀ ਦੇ ਸੁਰੱਖਿਆ ਪ੍ਰਬੰਧਾਂ ਨਾਲ ਸਬੰਧਤ ਜਾਣਕਾਰੀ ਸੀ ਅਤੇ ਜੋ ਰਾਸ਼ਟਰਪਤੀ ਨੂੰ ਬੰਧਕ ਬਣਾ ਸਕਦੇ ਸਨ ਅਤੇ ਬਾਅਦ ਵਿਚ ਉਨ੍ਹਾਂ ਦੀ ਹੱਤਿਆ ਕਰ ਸਕਦੇ ਸਨ। ਬਿਆਨ ਵਿਚ ਕਥਿਤ ਤੌਰ ‘’ਤੇ ਸਾਜ਼ਿਸ਼ ਦੇ ਪਿੱਛੇ ਤਿੰਨ ਰੂਸੀ ਜਾਸੂਸਾਂ ਦਾ ਨਾਂ ਲਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜ਼ੇਲੈਂਸਕੀ ਦੀ ਹੱਤਿਆ ਦੀ ਕਾਰਵਾਈ ਮਾਸਕੋ ਤੋਂ ਚਲਾਈ ਜਾ ਰਹੀ ਸੀ। ਦੋਨੋਂ ਯੂਕਰੇਨੀ ਕਰਨਲ ਨੂੰ ਦੇਸ਼ਧ੍ਰੋਹ ਦੇ ਸ਼ੱਕ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ। ਦੇਸ਼ਧ੍ਰੋਹ ਦਾ ਦੋਸ਼ੀ ਸਾਬਤ ਹੋਣ ‘’ਤੇ ਸਜ਼ਾ ਉਮਰ ਕੈਦ ਹੋ ਸਕਦੀ ਹੈ।

Related posts

ਟਰੂਡੋ ਦੀ ਵਧੀ ਚਿੰਤਾ; ਹਿੰਦੂ, ਸਿੱਖ, ਮੁਸਲਿਮ ਭਾਈਚਾਰਾ ਵਿਰੋਧੀ ਪਾਰਟੀ ਨੂੰ ਦੇ ਰਿਹੈ ਸਮਰਥਨ

editor

ਸਿੰਗਾਪੁਰ ’ਚ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਦੇ ਮਾਮਲੇ ’ਚ ਭਾਰਤੀ ਮੂਲ ਦੇ ਇੰਜੀਨੀਅਰ ਨੂੰ 11 ਮਹੀਨੇ ਦੀ ਸਜਾ

editor

ਕੈਨੇਡਾ ਪ੍ਰਤੀ ਭਾਰਤੀ ਵਿੱਦਿਆਰਥੀਆਂ ਦਾ ਘਟਿਆ ਰੁਝਾਨ

editor