Sport

ਵਿਰਾਟ ਕੋਹਲੀ ਨੂੰ ਅੰਪਾਇਰ ਨਾਲ ਬਹਿਸ ਕਰਨਾ ਪਿਆ ਮਹਿੰਗਾ, ਲੱਗਿਆ ਮੈਚ ਫ਼ੀਸ ਦਾ 50% ਜੁਰਮਾਨਾ

ਕੋਲਕਾਤਾ – ਰਾਇਲ ਚੈਲੰਜਰਸ ਬੇਂਗਲੁਰੂ ਯਾਨੀ ਆਰਸੀਬੀ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਅੰਪਾਇਰ ਨਾਲ ਬਹਿਸ ਕਰਨਾ ਮਹਿੰਗਾ ਪੈ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਵਿਰਾਟ ਕੋਹਲੀ ‘’ਤੇ ਜੁਰਮਾਨਾ ਲਗਾਇਆ ਹੈ।ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਰਾਇਲ ਚੈਲੰਜਰਸ ਬੇਂਗਲੁਰੂ ਮੈਚ ਦੌਰਾਨ, ਵਿਰਾਟ ਕੋਹਲੀ ਨੋ ਬਾਲ ਨੂੰ ਲੈ ਕੇ ਅੰਪਾਇਰ ਨਾਲ ਬਹਿਸ ਪਏ। ਬੀਸੀਸੀਆਈ ਨੇ ਕੋਹਲੀ ‘’ਤੇ ਮੈਚ ਫੀਸ ਦਾ 50 ਫ਼ੀ ਸਦੀ ਜੁਰਮਾਨਾ ਲਗਾਇਆ ਹੈ। ਕੇਕੇਆਰ ਬਨਾਮ ਆਰਸੀਬੀ ਮੈਚ ਦਾ ਨਤੀਜਾ ਆਖਰੀ ਗੇਂਦ ‘’ਤੇ ਤੈਅ ਹੋਇਆ, ਜਿਸ ਵਿਚ ਆਰਸੀਬੀ ਨੂੰ ਇਕ ਦੌੜ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਆਈਪੀਐਲ ਦੁਆਰਾ ਜਾਰੀ ਅਧਿਕਾਰਤ ਮੀਡੀਆ ਰੀਲੀਜ਼ ਵਿਚ ਲਿਖਿਆ ਗਿਆ ਹੈ, “ ਰਾਇਲ ਚੈਲੰਜਰਸ ਬੇਂਗਲੁਰੂ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁਧ ਆਈਪੀਐਲ 2024 ਦੇ ਮੈਚ ਨੰਬਰ 36 ਦੇ ਦੌਰਾਨ ਆਈਪੀਐਲ ਸੰਹਿਤਾ ਦੀ ਉਲੰਘਣਾ ਕਰਨ ਲਈ 50 ਫ਼ੀ ਸਦੀ ਜੁਰਮਾਨਾ ਲਗਾਇਆ ਗਿਆ ਹੈ।” ਇਸ ਰਿਲੀਜ਼ ‘’ਚ ਅੱਗੇ ਕਿਹਾ ਗਿਆ ਹੈ ਕਿ ਵਿਰਾਟ ਕੋਹਲੀ ਨੇ ਅਪਣੀ ਸਜ਼ਾ ਨੂੰ ਸਵੀਕਾਰ ਕਰ ਲਿਆ ਹੈ। ਅਜਿਹੇ ‘’ਚ ਇਸ ‘’ਤੇ ਹੋਰ ਸੁਣਵਾਈ ਨਹੀਂ ਹੋਵੇਗੀ। ਉਸ ਨੂੰ ਆਈਪੀਐਲ ਕੋਡ ਆਫ਼ ਕੰਡਕਟ ਦੀ ਧਾਰਾ 2.8 ਦੇ ਲੈਵਲ 1 ਦਾ ਦੋਸ਼ੀ ਪਾਇਆ ਗਿਆ ਸੀ।

Related posts

ਭਾਰਤ ਨੇ ਸਫੈਦ ਗੇਂਦ ਦੇ ਫ਼ਾਰਮੈਟ ’ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ

editor

ਮਹਿਲਾ ਹਾਕੀ ਟੀਮ ਦੀ ਕਪਤਾਨੀ ਸਵਿਤਾ ਦੀ ਥਾਂ ਸਲੀਮਾ ਟੇਟੇ ਨੂੰ ਮਿਲੀ

editor

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆ ’ਚ ਚੋਣਾਂ ਲੜਨਗੇ

editor