International

ਉੱਤਰੀ ਕੋਰੀਆ ਦੇ ਤਾਨਾਸ਼ਾਹ ਨੂੰ ਖੁਸ਼ ਰੱਖਣ ਲਈ ਬਣਾਇਆ ਜਾਂਦੈ ‘ਪਲੈਯਰ ਸਕੁਐਡ’

ਪਿਓਂਗਯਾਂਗ – ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਆਪਣੇ ਮਨੋਰੰਜਨ ਲਈ ‘ਪਲੈਯਰ ਸਕੁਐਡ’ ਨਾਮ ਦਾ ਇੱਕ ਸਮੂਹ ਚਲਾਉਂਦੇ ਹਨ। ਇਸ ਸਮੂਹ ਦਾ ਕੰਮ ਤਾਨਾਸ਼ਾਹ ਕਿਮ ਜੋਂਗ ਉਨ ਅਤੇ ਉਸਦੇ ਸਾਥੀਆਂ ਦਾ ਮਨੋਰੰਜਨ ਕਰਨਾ ਹੈ। ਹਾਲ ਹੀ ‘’ਚ ਉੱਤਰੀ ਕੋਰੀਆ ਤੋਂ ਭੱਜਣ ਵਾਲੀ ਔਰਤ ਯੋਨਮੀ ਪਾਰਕ ਨੇ ਬਿ੍ਰਟਿਸ਼ ਮੀਡੀਆ ਨੂੰ ਦਿੱਤੇ ਇੰਟਰਵਿਊ ‘ਚ ਇਸ ਸਕੁਐਡ ਦਾ ਖੁਲਾਸਾ ਕੀਤਾ ਹੈ।ਯੋਨਮੀ ਨੇ ਦੱਸਿਆ ਕਿ ਹਰ ਸਾਲ ਤਾਨਾਸ਼ਾਹ ਕਿਮ ਜੋਂਗ ਦੇ ਪਲੈਯਰ ਸਕੁਐਡ ਲਈ 25 ਕੁਆਰੀਆਂ ਕੁੜੀਆਂ ਦੀ ਚੋਣ ਕੀਤੀ ਜਾਂਦੀ ਹੈ। ਇਨ੍ਹਾਂ ਔਰਤਾਂ ਦੀ ਚੋਣ ਦਿੱਖ ਅਤੇ ਸਰਕਾਰ ਪ੍ਰਤੀ ਵਫ਼ਾਦਾਰੀ ਦੇ ਆਧਾਰ ‘’ਤੇ ਕੀਤੀ ਜਾਂਦੀ ਹੈ।ਪਾਰਕ ਨੇ ਦੱਸਿਆ ਕਿ ਉਹ ਦੋ ਵਾਰ ਇਸ ਸਕੁਐਡ ਲਈ ਵੀ ਚੁਣੀ ਗਈ ਸੀ ਪਰ ਪਰਿਵਾਰਕ ਰੁਤਬੇ ਕਾਰਨ ਉਹ ਇਸ ਗਰੁੱਪ ਵਿੱਚ ਸ਼ਾਮਿਲ ਨਹੀਂ ਹੋ ਸਕੀ।ਕਿਮ ਦੀ ਟੀਮ ਦੀ ਚੋਣ ਕਰਨ ਲਈ ਸਰਕਾਰੀ ਅਧਿਕਾਰੀ ਦੇਸ਼ ਭਰ ਦੇ ਸਕੂਲਾਂ ਦੇ ਕਲਾਸਰੂਮਾਂ ਅਤੇ ਯਾਰਡਜ਼ ਦਾ ਦੌਰਾ ਕਰਦੇ ਹਨ। ਅਜਿਹਾ ਉਹ ਇਸ ਲਈ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਖੂਬਸੂਰਤ ਕੁੜੀ ਦੀ ਕਮੀ ਨਾ ਆਵੇ। ਇੱਕ ਵਾਰ ਜਦੋਂ ਉਹ ਔਰਤਾਂ ਨੂੰ ਲੱਭ ਲੈਂਦੇ ਹਨ, ਤਾਂ ਉਹ ਲੜਕੀ ਦੇ ਪਰਿਵਾਰਕ ਪਿਛੋਕੜ ਦੀ ਜਾਂਚ ਕਰਦੇ ਹਨ।ਉਹ ਇਸ ਸਕੁਐਡ ਵਿੱਚ ਅਜਿਹੀਆਂ ਕੁੜੀਆਂ ਨੂੰ ਸ਼ਾਮਿਲ ਨਹੀਂ ਕਰਦੇ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉੱਤਰੀ ਕੋਰੀਆ ਤੋਂ ਭੱਜ ਗਏ ਹਨ, ਜਾਂ ਜਿਨ੍ਹਾਂ ਦੇ ਰਿਸ਼ਤੇਦਾਰ ਦੱਖਣੀ ਕੋਰੀਆ ਵਿੱਚ ਹਨ।ਯੋਨਮੀ ਨੇ ਦੱਸਿਆ ਕਿ ਪਹਿਲੇ ਪੜਾਅ ‘’ਚ ਲੜਕੀਆਂ ਦੀ ਚੋਣ ਕਰਨ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਚੈਕਅੱਪ ਕੀਤਾ ਜਾਂਦਾ ਹੈ। ਜੇ ਕੁੜੀਆਂ ਦੇ ਸਰੀਰ ‘ਤੇ ਚਟਾਕ ਜਾਂ ਤਿੱਲ ਵਰਗੀਆਂ ਕਮੀਆਂ ਹਨ, ਤਾਂ ਉਹ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਇੰਨੀ ਚੈਕਿੰਗ ਤੋਂ ਬਾਅਦ ਸਿਰਫ਼ ਕੁਝ ਚੁਣੀਆਂ ਕੁੜੀਆਂ ਹੀ ਬਚਦੀਆਂ ਹਨ, ਜਿਨ੍ਹਾਂ ਨੂੰ ਰਾਜਧਾਨੀ ਪਿਓਂਗਯਾਂਗ ਭੇਜ ਦਿੱਤਾ ਜਾਂਦਾ ਹੈ।

Related posts

ਅੰਕੜਿਆਂ ’ਚ ਖ਼ੁਲਾਸਾ 16 ਲੱਖ ਪ੍ਰਵਾਸੀ ਦੇਸ਼ ਦੀ ਦੱਖਣੀ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਏ

editor

ਕਵਿਤਾ ਕ੍ਰਿਸ਼ਨਾਮੂਰਤੀ ਬਿ੍ਰਟੇਨ ’ਚ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ

editor

ਭਾਰਤੀ ਮੁੰਡੇ ਦੀ ਈਮਾਨਦਾਰੀ ਦੀ ਦੁਬਈ ਪੁਲਿਸ ਨੇ ਕੀਤੀ ਤਾਰੀਫ਼, ਕੀਤਾ ਸਨਮਾਨਤ

editor