International

ਫਰਾਂਸ ’ਚ ਮਈ ਦਿਵਸ ’ਤੇ ਕੱਟੜਪੰਥੀਆਂ ਦੇ ਹਮਲੇ ਵਿੱਚ 12 ਪੁਲਿਸ ਅਧਿਕਾਰੀ ਜ਼ਖ਼ਮੀ

ਪੈਰਿਸ – ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਮਈ ਦਿਵਸ ਮੌਕੇ ਕੱਟੜਪੰਥੀਆਂ ਦੇ ਹਮਲੇ ਵਿਚ 12 ਪੁਲਸ ਅਧਿਕਾਰੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਫਰਾਂਸੀਸੀ ਪ੍ਰਸਾਰਕ ਬੀ.ਐਫ.ਐਮ.ਟੀ.ਵੀ ਨੇ ਰਿਪੋਰਟ ਦਿੱਤੀ ਕਿ ਪੈਰਿਸ ਵਿੱਚ ਮਈ ਦਿਵਸ ਦੇ ਪ੍ਰਦਰਸ਼ਨਾਂ ਦੌਰਾਨ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਅਤੇ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਲਾਠੀਚਾਰਜ ਦੀ ਵਰਤੋਂ ਕੀਤੀ। ਪ੍ਰਦਰਸ਼ਨ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਬਲੈਕ ਬਲਾਕ ਦੇ ਕੱਟੜਪੰਥੀਆਂ ਨੇ ਦੁਕਾਨ ਦੀਆਂ ਖਿੜਕੀਆਂ ਅਤੇ ਬੱਸ ਸਟਾਪ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਪੁਲਸ ਨੇ ਦਖਲਅੰਦਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੁਲਸ ਅਧਿਕਾਰੀਆਂ ‘’ਤੇ ਪਟਾਕੇ ਅਤੇ ਕੱਚ ਦੀਆਂ ਬੋਤਲਾਂ ਸੁੱਟੀਆਂ, ਜਦਕਿ ਪੁਲਸ ਨੇ ਕਈ ਵਾਰ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਫਰਾਂਸ ਦੇ ਜਨਰਲ ਕਨਫੈਡਰੇਸ਼ਨ ਆਫ ਲੇਬਰ (ਸੀਜੀਟੀ) ਨੇ ਕਿਹਾ ਕਿ ਮਈ ਦਿਵਸ ‘’ਤੇ 200,000 ਤੋਂ ਵੱਧ ਲੋਕ ਪੈਰਿਸ ਦੀਆਂ ਸੜਕਾਂ ‘’ਤੇ ਉਤਰੇ, ਜਦੋਂ ਕਿ ਗ੍ਰਹਿ ਮੰਤਰਾਲੇ ਨੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ 121,000 ਦੱਸੀ।

Related posts

ਅੰਕੜਿਆਂ ’ਚ ਖ਼ੁਲਾਸਾ 16 ਲੱਖ ਪ੍ਰਵਾਸੀ ਦੇਸ਼ ਦੀ ਦੱਖਣੀ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਏ

editor

ਕਵਿਤਾ ਕ੍ਰਿਸ਼ਨਾਮੂਰਤੀ ਬਿ੍ਰਟੇਨ ’ਚ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ

editor

ਭਾਰਤੀ ਮੁੰਡੇ ਦੀ ਈਮਾਨਦਾਰੀ ਦੀ ਦੁਬਈ ਪੁਲਿਸ ਨੇ ਕੀਤੀ ਤਾਰੀਫ਼, ਕੀਤਾ ਸਨਮਾਨਤ

editor