India

ਸ਼ਹਿਜ਼ਾਦੇ’ ਨੇ ਮਹਾਰਾਜਿਆਂ ਦਾ ਅਪਮਾਨ ਕੀਤਾ ਪਰ ਨਵਾਬਾਂ ਦੇ ਅੱਤਿਆਚਾਰਿਆਂ ’ਤੇ ਚੁੱਪ ਹੈ: ਮੋਦੀ

ਬੇਲਗਾਵੀ (ਕਰਨਾਟਕ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਭਾਰਤ ਦੇ ਰਾਜਿਆਂ ਅਤੇ ਮਹਾਰਾਜਿਆਂ ਦਾ ਅਪਮਾਨ ਕਰਨ ਪਰ ਤੁਸ਼ਟੀਕਰਨ ਦੀ ਰਾਜਨੀਤੀ ਖ਼ਾਤਰ ਨਵਾਬਾਂ, ਨਿਜ਼ਾਮਾਂ, ਸੁਲਤਾਨਾਂ ਅਤੇ ਬਾਦਸ਼ਾਹਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ’ਤੇ ਇਕ ਵੀ ਸ਼ਬਦ ਨਾ ਬੋਲਣ ਦਾ ਦੋਸ਼ ਲਾਇਆ। ਉਨ੍ਹਾਂ ‘ਵਿਰਾਸਤ ਕਰ’ ਦੇ ਮੁੱਦੇ ’ਤੇ ਵੀ ਕਾਂਗਰਸ ਖ਼ਿਲਾਫ਼ ਹਮਲਾ ਜਾਰੀ ਰੱਖਿਆ ਅਤੇ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਕਰਨਾਟਕ ਵਿੱਚ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸੇਧਿਆ। ਮੋਦੀ ਨੇ ਕਿਹਾ ਕਿ ਭਾਜਪਾ ਲੋਕਾਂ ਦੀਆਂ ਜਾਇਦਾਦਾਂ ਵਧਾਉਣ ’ਤੇ ਕੰਮ ਕਰ ਰਹੀ ਹੈ ਪਰ ਕਾਂਗਰਸ ਦਾ ਸ਼ਹਿਜ਼ਾਦਾ (ਰਾਹੁਲ ਗਾਂਧੀ) ਅਤੇ ਉਨ੍ਹਾਂ ਦੀ ਭੈਣ (ਪਿ੍ਰਯੰਕਾ ਗਾਂਧੀ ਵਾਡਰਾ) ਦੋਵੇਂ ਇਹ ਐਲਾਨ ਕਰ ਰਹੇ ਹਨ ਕਿ ਜੇਕਰ ਉਹ ਸੱਤਾ ਵਿੱਚ ਆਏ ਤਾਂ ਉਹ ਦੇਸ਼ ਦਾ ‘ਐਕਸਰੇਅ’ ਕਰਨਗੇ। ਪ੍ਰਧਾਨ ਮੰਤਰੀ ਨੇ ਪੁੱਛਿਆ, ‘‘ਉਹ ਤੁਹਾਡੀ ਸੰਪਤੀ, ਬੈਂਕ ਲਾਕਰ, ਜ਼ਮੀਨ, ਵਾਹਨਾਂ, ਔਰਤਾਂ ਦੇ ਗਹਿਣੇ, ਸੋਨਾ, ਮੰਗਲਸੂਤਰ ਦਾ ਐਕਸਰੇਅ ਕਰਨਗੇ। ਉਨ੍ਹਾਂ ਕਿਹਾ, ‘‘ਮੈਂ ਕਾਂਗਰਸ ਨੂੰ ਚੌਕਸ ਕਰਨਾ ਚਾਹੁੰਦਾ ਹਾਂ ਕਿ ਜਦੋਂ ਤੱਕ ਮੋਦੀ ਜ਼ਿੰਦਾ ਹੈ, ਇਹ ਨਹੀਂ ਹੋਣ ਦੇਵੇਗਾ।’’

Related posts

ਡੱਬਾਬੰਦ ਖ਼ੁਰਾਕੀ ਪਦਾਰਥਾਂ ਦੀ ਗੁਣਵੱਤਾ ਬਾਰੇ ਆਈ.ਸੀ.ਐਮ.ਆਰ. ਨੇ ਖਪਤਕਾਰਾਂ ਨੂੰ ਕੀਤਾ ਚੌਕਸ

editor

‘ਸਾਡੇ ਬੜਬੋਲੇ ਪਾਇਲਟ ਭਾਰਤੀ ਹੈਲੀਕਾਪਟਰ ਉਡਾਉਣ ਦੇ ਵੀ ਸਮਰੱਥ ਨਹੀਂ’

editor

ਕੈਨੇਡਾ ਨੇ ਅਜਿਹੀ ਕੋਈ ਸਮੱਗਰੀ ਨਹੀਂ ਦਿੱਤੀ, ਜਿਸ ’ਤੇ ਸਾਡੀਆਂ ਏਜੰਸੀਆਂ ਅੱਗੇ ਜਾਂਚ ਕਰ ਸਕਣ: ਜੈਸ਼ੰਕਰ

editor