Punjab

ਅਕਾਲੀ ਦਲ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੀ  ਹਮਾਇਤ ਕੀਤੀ, ਕਿਸਾਨਾਂ ਨਾਲ ਧੋਖਾ ਕੀਤਾ- ਨੀਲ ਗਰਗ

ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦੋਸ਼ਾਂ ‘ਤੇ ਪਲਟਵਾਰ ਕਰਦਿਆਂ ਕਿਹਾ ਕਿ  ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠ ਬੋਲ ਰਿਹਾ ਹੈ। ਸੱਚ ਤਾਂ ਇਹ ਹੈ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਮੁੱਦਿਆਂ ਅਤੇ ਆਪਣੇ ਦੋ ਸਾਲਾਂ ਦੇ ਕੰਮ ਦੇ ਆਧਾਰ ‘ਤੇ ਚੋਣ ਲੜ ਰਹੀ ਹੈ।

ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਆਪ ਬੁਲਾਰਾ ਨੀਲ ਗਰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਇਹ ਲੋਕ ਸਭਾ ਚੋਣ ਸਿੱਖਿਆ, ਦਵਾਈ, ਬਿਜਲੀ,ਪਾਣੀ,ਖੇਤੀ  ਅਤੇ ਪੰਜਾਬ ਦਾ ਰੁਜ਼ਗਾਰ ਦੇ ਮੁੱਦਿਆਂ ‘ਤੇ ਲੜ ਰਹੀ ਹੈ। ਅਕਾਲੀ ਦਲ ਦੱਸੇ, ਕੀ ਇਹ ਪੰਜਾਬ ਦਾ ਮੁੱਦੇ ਨਹੀਂ?

ਗਰਗ ਨੇ ਕਿਹਾ ਕਿ ਅਕਾਲੀ ਦਲ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦਾ ਸਮਰਥਨ ਕੀਤਾ। ਇਹਨਾਂ ਨੇ ਹਮੇਸ਼ਾ ਕਿਸਾਨਾਂ ਨਾਲ ਧੋਖਾ ਕੀਤਾ ਹੈ। ਬਾਦਲ ਪਰਿਵਾਰ ਨਹਿਰ ਕੱਟ ਕੇ ਆਪਣੇ ਫਾਰਮ ਹਾਊਸ ਤੱਕ ਪਾਣੀ ਲੈ ਗਿਆ ਪਰ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਦੇਣ ਬਾਰੇ ਕਦੇ ਨਹੀਂ ਸੋਚਿਆ। ਉਥੇ ਹੀ ਮਾਨ ਸਰਕਾਰ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਦੇ ਹਰ ਕੋਨੇ ਤੱਕ ਨਹਿਰੀ ਪਾਣੀ ਪਹੁੰਚਾ ਰਹੀ ਹੈ।

ਅੱਜ ਸਰਕਾਰ ਆਮ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇ ਰਹੀ ਹੈ ਅਤੇ ਕਿਸਾਨਾਂ ਨੂੰ ਦਿਨ ਵੇਲੇ ਖੇਤੀ ਕਰਨ ਲਈ ਵੀ ਲੋੜੀਂਦੀ ਬਿਜਲੀ ਦੇ ਰਹੀ ਹੈ।  ਇਸ ਵਾਰ ਕਿਸਾਨਾਂ ਤੋਂ ਕਣਕ-ਝੋਨੇ ਦਾ ਇਕ-ਇਕ ਦਾਣਾ ਖਰੀਦਿਆ ਗਿਆ ਅਤੇ ਫਸਲਾਂ ਦੇ ਭਾਅ 24 ਘੰਟਿਆਂ ਦੇ ਅੰਦਰ-ਅੰਦਰ ਦਿੱਤੇ ਗਏ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਵਿੱਚ ਮਾਫੀਆ ਰਾਜ ਵਧਾਇਆ ਅਤੇ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਗਾ ਕੇ ਆਪਣਾ ਖਜ਼ਾਨਾ ਭਰਿਆ ਹੈ।  ਉਸ ਨੇ ਪੰਜਾਬ ਨੂੰ ਇੰਨੇ ਕਰਜ਼ੇ ਵਿੱਚ ਡੁਬੋ ਦਿੱਤਾ ਜਿਸ ਕਾਰਨ ਅੱਜ ਪੰਜਾਬ ਸਰਕਾਰ ਨੂੰ ਹਜ਼ਾਰਾਂ ਕਰੋੜ ਰੁਪਏ ਵਿਆਜ ਵਜੋਂ ਦੇਣੇ ਪੈ ਰਹੇ ਹਨ।  ਅਕਾਲੀ ਦਲ ਦੱਸੇ ਕਿ ਇੰਨੇ ਕਰਜ਼ੇ ਦੇ ਪੈਸੇ ਨਾਲ ਉਨ੍ਹਾਂ ਨੇ ਕੀ ਕੀਤਾ?

ਨੀਲ ਗਰਗ ਨੇ ਕਿਹਾ ਕਿ ਅਕਾਲੀ ਦਲ ਨੇ ਕਦੇ ਵੀ ਪੰਜਾਬ ਦੇ ਮੁੱਦਿਆਂ ‘ਤੇ ਕੁਝ ਨਹੀਂ ਕਿਹਾ। ਅੱਜ ਕੇਂਦਰ ਸਰਕਾਰ ਨੇ ਪੰਜਾਬ ਦੇ ਪੇਂਡੂ ਵਿਕਾਸ ਫੰਡ ਦੇ 5000 ਕਰੋੜ ਰੁਪਏ ਤੋਂ ਵੱਧ ਰੋਕ ਲਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਸਿਹਤ ਮਿਸ਼ਨ ਦਾ ਹਜ਼ਾਰਾਂ ਕਰੋੜਾਂ ਰੁਪਏ ਰੋਕੇ ਜਾ ਰਹੇ ਹਨ ਅਤੇ ਕਈ ਮੁੱਦਿਆਂ ‘ਤੇ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਪਰ ਅਕਾਲੀ ਦਲ ਇਨ੍ਹਾਂ ਸਾਰੇ ਮਾਮਲਿਆਂ ‘ਤੇ ਚੁੱਪ ਹੈ।

Related posts

ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਵੋਟਰ: ਸਿਬਿਨ ਸੀ

editor

ਭਗਵੰਤ ਮਾਨ ਤੇ ਅਮਿਤ ਸ਼ਾਹ ਇਕਮਿਕ ਹਨ, ਛੇਤੀ ਹੀ ਮਾਨ ਕੇਜਰੀਵਾਲ ਨੂੰ ਧੋਖਾ ਦੇ ਕੇ ਭਾਜਪਾ ਦੀ ਹਮਾਇਤ ਨਾਲ ਸਰਕਾਰ ਬਣਾਉਣਗੇ: ਸੁਖਬੀਰ ਸਿੰਘ ਬਾਦਲ

editor

ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫ਼ਿਰੋਜਪੁਰ ਵਿਚ ਕੀਤਾ ਚੋਣ ਪ੍ਰਚਾਰ, ਵਿਸ਼ਾਲ ਜਨਸਭਾ ਕਰਕੇ ਲੋਕਾਂ ਨੂੰ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਜਿਤਾਉਣ ਦੀ ਕੀਤੀ ਅਪੀਲ 

editor