Sport

ਟੈਨਿਸ ਸਟਾਰ ਗਾਰਬਾਈਨ ਮੁਗੁਰੂਜ਼ਾ ਵੱਲੋਂ ਸੰਨਿਆਸ ਦਾ ਐਲਾਨ

ਮੈਡਿ੍ਰਡ – ਵਿਸ਼ਵ ਦੀ ਸਾਬਕਾ ਨੰਬਰ ਇੱਕ ਖਿਡਾਰਨ ਗਾਰਬਾਈਨ ਮੁਗੁਰੂਜ਼ਾ ਨੇ 30 ਸਾਲ ਦੀ ਉਮਰ ਵਿੱਚ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਉਹ ਲੰਬੇ ਸਮੇਂ ਤੋਂ ਟੈਨਿਸ ਤੋਂ ਦੂਰ ਹੈ। ਮੁਗੁਰੂਜ਼ਾ ਨੇ ਜਨਵਰੀ 2023 ਤੋਂ ਟੈਨਿਸ ਨਹੀਂ ਖੇਡੀ ਹੈ। ਮੈਡਿ੍ਰਡ ’ਚ ਪ੍ਰੈੱਸ ਕਾਨਫਰੰਸ ‘’ਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸੰਨਿਆਸ ਲੈਣ ਦਾ ਸਮਾਂ ਆ ਗਿਆ ਹੈ ਅਤੇ ਮੇਰੀ ਜ਼ਿੰਦਗੀ ‘’ਚ ਇਕ ਨਵਾਂ ਅਧਿਆਏ ਖੋਲ੍ਹਣਾ ਹੈ।ਮੁਗੁਰੂਜ਼ਾ ਇਕਲੌਤਾ ਖਿਡਾਰੀ ਹੈ ਜਿਸ ਨੇ ਵਿਲੀਅਮਜ਼ ਭੈਣਾਂ ਨੂੰ ਗ੍ਰੈਂਡ ਸਲੈਮ ਫਾਈਨਲ ਵਿਚ ਹਰਾਇਆ। ਉਸਨੇ 2016 ਵਿੱਚ ਫ੍ਰੈਂਚ ਓਪਨ ਦੇ ਫਾਈਨਲ ਵਿੱਚ ਸੇਰੇਨਾ ਵਿਲੀਅਮਜ਼ ਅਤੇ 2017 ਵਿੱਚ ਵਿੰਬਲਡਨ ਫਾਈਨਲ ਵਿੱਚ ਵੀਨਸ ਵਿਲੀਅਮਜ਼ ਨੂੰ ਹਰਾਇਆ ਸੀ।ਜਦੋਂ ਕਿ ਸਪੈਨਿਸ਼ ਖਿਡਾਰੀ ਮੁਗੁਰੂਜ਼ਾ ਦੇ ਨਾਮ ਕਰੀਅਰ ਦੇ 10 ਖ਼ਿਤਾਬ ਹਨ। ਉਹ 2015 ਵਿੰਬਲਡਨ ਅਤੇ 2020 ਆਸਟ੍ਰੇਲੀਅਨ ਓਪਨ ਵਿੱਚ ਉਪ ਜੇਤੂ ਰਹੀ ਸੀ।

Related posts

ਮਹਿਲਾ ਹਾਕੀ ਟੀਮ ਦੀ ਕਪਤਾਨੀ ਸਵਿਤਾ ਦੀ ਥਾਂ ਸਲੀਮਾ ਟੇਟੇ ਨੂੰ ਮਿਲੀ

editor

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆ ’ਚ ਚੋਣਾਂ ਲੜਨਗੇ

editor

ਪੈਰਿਸ ਓਲੰਪਿਕ ’ਚ ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖ਼ਿਡਾਰੀ ਹਿੱਸਾ ਲੈਣਗੇ

editor