Sport

ਡੋਪ ਟੈਸਟ ‘ਚ ਫੇਲ੍ਹ ਰਹੀ 400 ਮੀਟਰ ਦੌੜਾਕ ਦੀਪਾਂਸ਼ੀ, ਨਾਡਾ ਨੇ ਕੀਤਾ ਮੁਅੱਤਲ

ਮੁੰਬਈ – ਨਾਡਾ ਨੇ ਹਾਲ ਹੀ ‘ਚ ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤ ਦੀ ਟਾਪ ਮਹਿਲਾ 400 ਮੀਟਰ ਦੌੜਾਕ ਦੀਪਾਂਸ਼ੀ ਨੂੰ ਡੋਪ ਜਾਂਚ ‘ਚ ਫੇਲ ਹੋਣ ਕਾਰਨ ਮੁਅੱਤਲ ਕੀਤਾ।ਸ਼ੁੱਕਰਵਾਰ ਨੂੰ ਦੀਪਾਂਸ਼ੀ (21 ਸਾਲ) ਨੇ ਪੰਚਕੂਲਾ ‘ਚ ਮਹਿਲਾਵਾਂ ਦੇ 400 ਮੀਟਰ ਫਾਈਨਲ ‘ਚ ਕਿਰਣ ਪਹਿਲ (50.92 ਸੈਕੰਡ) ਤੋਂ ਬਾਅਦ 52.01 ਸੈਕੰਡ ਦੇ ਸਮੇਂ ਨਾਲ ਦੂਸਰਾ ਸਥਾਨ ਹਾਸਲ ਕੀਤਾ ਸੀ। ਟੂਰਨਾਮੈਂਟ ਦੌਰਾਨ ਲਏ ਗਏ ਡੋਪ ਨਮੂਨੇ ਵਿਚ ‘ਏਨਾਬੋਲਿਕ ਸਟੇਰਾਇਡ’ ਮਿਲਿਆ ਹੈ। ਇਹ ਨਮੂਨੇ 27 ਜੂਨ ਨੂੰ (ਹੀਟ ਰੇਸ ਤੋਂ ਬਾਅਦ ਜਾਂ ਸੈਮੀਫਾਈਨਲ ‘ਚ) ਲਏ ਗਏ। ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ (27 ਤੋਂ 30 ਜੂਨ) ਵਿਚ ਇਹ ਪਹਿਲਾ ਡੋਪ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ, ਜੋ ਪੈਰਿਸ ਓਲੰਪਿਕ ਲਈ ਅੰਤਿਮ ਕੁਆਲੀਫਾਇੰਗ ਟੂਰਨਾਮੈਂਟ ਵੀ ਸੀ। ਦੀਪਾਂਸ਼ੀ ਰਾਸ਼ਟਰੀ ਕੈਂਪ ‘ਚ ਟ੍ਰੇਨਿੰਗ ਨਹੀਂ ਕਰਦੀ।

Related posts

ਬਿਨਾਂ ਮੈਚ ਖੇਡੇ ਹੀ ਕਰੋੜਪਤੀ ਬਣੇ 7 ਭਾਰਤੀ ਖਿਡਾਰੀ

editor

ਡਬਲਿਊ ਟੀ ਸੀ ਫਾਈਨਲ ਤੇ ਚੈਂਪੀਅਨਜ਼ ਟਰਾਫੀ ’ਚ ਰੋਹਿਤ ਹੋਣਗੇ ਕਪਤਾਨ: ਜੈ ਸ਼ਾਹ

editor

ਏਸ਼ੀਆਈ ਡਬਲਜ਼ ਸਕੁਐਸ਼ ਟੂਰਨਾਮੈਂਟ ਵਿੱਚ ਦੋ ਸੋਨ ਤਗ਼ਮਿਆਂ ਦੀ ਦੌੜ ਵਿੱਚ ਅਭੈ ਸਿੰਘ

editor