International

ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕੀਤਾ ਜਾ ਸਕਦੈ: ਅਮਰੀਕੀ ਅਟਾਰਨੀ

ਵਾਸ਼ਿੰਗਟਨ –  ਮੁੰਬਈ ਵਿੱਚ 2008 ’ਚ ਹੋਏ ਦਹਿਸ਼ਤੀ ਹਮਲਿਆਂ ਦੇ ਦੋਸ਼ੀ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਨੂੰ ਅਮਰੀਕਾ-ਭਾਰਤ ਹਵਾਲਗੀ ਸੰਧੀ ਦੀਆਂ ਧਾਰਾਵਾਂ ਤਹਿਤ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਅਮਰੀਕਾ ਦੇ ਇੱਕ ਅਟਾਰਨੀ ਨੇ ਸੰਘੀ ਅਦਾਲਤ ਵਿੱਚ ਇਹ ਗੱਲ ਕਹੀ। ਅਸਿਸਟੈਂਟ ਯੂਐੱਸ ਅਟਾਰਨੀ, ਚੀਫ ਆਫ ਕ੍ਰਿਮੀਨਲ ਅਪੀਲਜ਼ ਬ੍ਰਾਮ ਐਲਡੇਨ ਅਮਰੀਕੀ ਅਦਾਲਤ ਵਿੱਚ ਦਲੀਲਾਂ ਦੇ ਰਹੇ ਸਨ ਜਿੱਥੇ ਰਾਣਾ ਨੇ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਖ਼ਿਲਾਫ਼ ਅਪੀਲ ਦਾਇਰ ਕੀਤੀ ਹੈ। ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਰਾਣਾ (63) ਨੇ ਮਈ ਵਿੱਚ ਅਦਾਲਤੀ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਰਿਟ ਦਾਇਰ ਕੀਤੀ ਸੀ ਜੋ ਕੈਲੀਫੋਰਨੀਆ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਮੁੰਬਈ ਅਤਿਵਾਦੀ ਹਮਲਿਆਂ ਦੇ ਦੋਸ਼ੀਆਂ ਨੂੰ ਭਾਰਤ ਹਵਾਲੇ ਕਰਨ ਦੀ ਅਮਰੀਕੀ ਸਰਕਾਰ ਦੀ ਅਪੀਲ ਸਵੀਕਾਰ ਕਰ ਲਈ ਸੀ। ਐਲਡੇਨ ਨੇ ਕਿਹਾ, ‘‘ਰਾਣਾ ਨੂੰ ਸੰਧੀ ਦੀਆਂ ਧਾਰਾਵਾਂ ਤਹਿਤ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ।’’ ਮੁੰਬਈ ਦਹਿਸ਼ਤੀ ਹਮਲਿਆਂ ਵਿੱਚ 166 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 239 ਹੋਰ ਜ਼ਖ਼ਮੀ ਹੋ ਗਏ ਸਨ।

Related posts

ਭਾਰਤ ਸ਼ਾਂਤੀਪੂਰਨ ’ਤੇ ਸਥਿਰ ਖੇਤਰ ਲਈ ਸਹਿਯੋਗਾਤਮਕ ਭੂਮਿਕਾ ਨਿਭਾਉਣਾ ਚਾਹੁੰਦੈ: ਮੋਦੀ

editor

ਕੈਨੇਡਾ ਤੋਂ ਚੋਰੀ ਹੋਇਆ 184 ਕਰੋੜ ਦਾ ਸੋਨਾ ਭਾਰਤ ’ਚ ਹੋ ਸਕਦੈ

editor

ਬਿ੍ਰਟਿਸ਼ ਕੋਲੰਬੀਆ ’ਚ 5 ਪੰਜਾਬੀ ਵਿਦਿਆਰਥਣਾਂ ਨੂੰ ਮਿਲਿਆ 1. 95 ਕਰੋੜ ਦਾ ਵਜ਼ੀਫ਼ਾ

editor