India

ਦੇਸ਼ ਚ ਫੈਲ ਰਹੀ ਦੁਰਲੱਭ ਅਮੀਬਾ ਇਨਫੈਕਸ਼ਨ, 14 ਸਾਲਾ ਨੌਜਵਾਨ ਦੀ ਹੋਈ ਮੌਤ

ਤਿਰੁਵਨੰਤਪੁਰਮ – ਦੁਰਲੱਭ ਦਿਮਾਗ ਦੀ ਲਾਗ ‘ਅਮੀਬਿਕ ਮੈਨਿਨਜੋਏਨਸੇਫਲਾਈਟਿਸ’ ਤੋਂ ਪੀੜਤ 14 ਸਾਲਾ ਲੜਕੇ ਦੀ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਹ ਲਾਗ ਦੂਸ਼ਿਤ ਪਾਣੀ ਵਿੱਚ ਪਾਏ ਜਾਣ ਵਾਲੇ ਜੀਵਤ ਅਮੀਬਾ ਕਾਰਨ ਹੁੰਦੀ ਹੈ। ਕੇਰਲ ਦੇ ਸਿਹਤ ਵਿਭਾਗ ਨੇ ਵੀਰਵਾਰ ਨੂੰ ਦੱਸਿਆ ਕਿ ਮਿ੍ਰਦੁਲ ਨਾਂ ਦੇ ਲੜਕੇ ਦੀ ਬੁੱਧਵਾਰ ਰਾਤ ਕਰੀਬ 11:20 ਵਜੇ ਮੌਤ ਹੋ ਗਈ। ਮਈ ਤੋਂ ਬਾਅਦ ਦੱਖਣੀ ਰਾਜ ਵਿੱਚ ਇਸ ਘਾਤਕ ਸੰਕਰਮਣ ਦਾ ਇਹ ਤੀਜਾ ਮਾਮਲਾ ਹੈ। ਪਹਿਲੀ ਘਟਨਾ 21 ਮਈ ਨੂੰ ਮਲਪੁਰਮ ਵਿੱਚ ਇੱਕ ਪੰਜ ਸਾਲਾ ਬੱਚੀ ਦੀ ਮੌਤ ਅਤੇ ਦੂਜੀ ਘਟਨਾ 25 ਜੂਨ ਨੂੰ ਕੰਨੂਰ ਵਿੱਚ ਇੱਕ 13 ਸਾਲਾ ਬੱਚੀ ਦੀ ਮੌਤ ਦੀ ਸੀ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਬੱਚਾ ਇੱਥੇ ਇੱਕ ਛੋਟੇ ਛੱਪੜ ਵਿੱਚ ਨਹਾਉਣ ਗਿਆ ਸੀ। ਬੀਮਾਰੀ ਤੋਂ ਬਾਅਜ ਹੁਣ ਇਹਤਿਆਤੀ ਕਦਮ ਚੁੱਕੇ ਜਾ ਰਹੇ ਹਨ। ਡਾਕਟਰੀ ਮਾਹਿਰਾਂ ਨੇ ਦੱਸਿਆ ਕਿ ਇਹ ਇਨਫੈਕਸ਼ਨ ਉਦੋਂ ਹੁੰਦੀ ਹੈ, ਜਦੋਂ ਮੁਕਤ ਰਹਿਤ ਗੈਰ-ਪਰਜੀਵੀ ਅਮੀਬਾ ਬੈਕਟੀਰੀਆ ਦੂਸ਼ਿਤ ਪਾਣੀ ਰਾਹੀਂ ਸਰੀਰ ਵਿੱਚ ਦਾਖਲ ਹੁੰਦੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ‘ਅਮੀਬਿਕ ਮੈਨਿਨਜੋਏਨਸੇਫਲਾਈਟਿਸ’ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਬੀਮਾਰੀ 2023 ਅਤੇ 2017 ਵਿੱਚ ਰਾਜ ਦੇ ਤੱਟਵਰਤੀ ਅਲਾਪੁਜ਼ਾ ਜ਼ਿਲ੍ਹੇ ਵਿੱਚ ਦੇਖੀ ਗਈ ਸੀ।

Related posts

ਮਨੀਪੁਰ ਦੇ ਜਿਰੀਬਾਮ ਪੁੱਜ ਕੇ ਰਾਹੁਲ ਗਾਂਧੀ ਨੇ ਰਾਹਤ ਕੈਂਪਾਂ ’ਚ ਰਹਿ ਰਹੇ ਲੋਕਾਂ ਨਾਲ ਕੀਤੀ ਮੁਲਾਕਾਤ

editor

ਹੇਮੰਤ ਸੋਰੇਨ ਸਰਕਾਰ ਨੇ ਝਾਰਖੰਡ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਹਾਸਲ ਕੀਤਾ

editor

ਕਠੂਆ ’ਚ ਫ਼ੌਜੀ ਕਾਫ਼ਲੇ ’ਤੇ ਅੱਤਵਾਦੀ ਵੱਲੋਂ ਗ੍ਰਨੇਡ ਹਮਲੇ ਦੌਰਾਨ ਚਾਰ ਜਵਾਨ ਸ਼ਹੀਦ, 6 ਜ਼ਖ਼ਮੀ

editor