International

ਨਿਊਯਾਰਕ ਸਥਿਤ ਕੌਂਸਲਖਾਨੇ ਨੇ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ’ਚ ਵਿਸ਼ੇਸ਼ ਪੋਰਟਲ ਕੀਤਾ ਲਾਂਚ

ਨਿਊਯਾਰਕ – ਨਿਊਯਾਰਕ ਸਥਿਤ ਭਾਰਤੀ ਕੌਂਸਲਖਾਨੇ ਨੇ ਇੱਕ ਅਹਿਮ ਕਦਮ ਪੁੱਟਦਿਆਂ ਇੱਕ ਸਪੈਸ਼ਲ ਪਲੇਟਫਾਰਮ (ਪੋਰਟਲ) ਲਾਂਚ ਕੀਤਾ ਹੈ ਜਿਹੜਾ ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਲਈ ਇੰਟਰਨਸ਼ਿਪ ਲਈ ਮੌਕੇ ਤਲਾਸ਼ਣ `ਚ ਮਦਦ ਕਰੇਗਾ। ਵਿਦਿਆਰਥੀਆਂ ਨੂੰ ਇਸ ਪਲੇਟਫਾਰਮ ਰਾਹੀਂ ਵਕੀਲਾਂ ’ਤੇ ਡਾਕਟਰਾਂ ਬਾਰੇ ਵੀ ਜਾਣਕਾਰੀ ਮਿਲੇਗੀ। ਨਿਊਯਾਰਕ ਸਥਿਤ ਭਾਰਤੀ ਕੌਂਸਲਖਾਨਾ ਅਮਰੀਕਾ ਦੇ ਉੱਤਰ-ਪੂਰਬੀ ਸੂਬਿਆਂ ਕੌਨੈਕਟੀਕਟ, ਮੈਸਾਚਿਊਸੈਟਸ, ਨਿਊ ਹੈਂਪਸ਼ਾਇਰ, ਨਿਊ ਜਰਸੀ, ਨਿਊਯਾਰਕ, ਓਹਾਈਓ, ਪੈਨਸਿਲਵੇਨੀਆ, ਰੋਡ ਆਈਲੈਂਡ ਤੇ ਵਰਮਿੰਟ ਆਦਿ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਭਾਰਤੀ ਕੌਂਸਲਖਾਨੇ ਨੇ ਐਕਸ ‘ਤੇ ਪੋਸਟ ‘ਚ ਕਿਹਾ, “ਆਪਣੇ ਅਧਿਕਾਰ ਖੇਤਰ ’ਚ ਭਾਰਤੀ ਵਿਦਿਆਰਥੀਆਂ ਦੀ ਮਦਦ ਦੇ ਉਪਰਾਲੇ ਵਜੋਂ ਇੰਡੀਅਨ ਨਿਊਯਾਰਕ ਨੇ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ਵਿਚ ਕੰਪਨੀਆਂ ‘ਚ ਇੰਟਰਸ਼ਿਪ ਦੇ ਮੌਕੇ ਤਲਾਸ਼ਣ ਲਈ ਇੱਕ ਪਲੈਟਫਾਰਮ ਵਿਕਸਿਤ ਕੀਤਾ ਹੈ।ਇਸ ਸਬੰਧੀ ਕੌਂਸਲਖਾਨੇ ਨੇ ਕਿਹਾ ਕਿ ਕਈ ਭਾਰਤੀ ਤੇ ਅਮਰੀਕੀ ਕੰਪਨੀਆਂ ਅਤੇ ਸੰਗਠਨ ਭਾਰਤੀ ਵਿਦਿਆਰਥੀਆਂ ਨੂੰ ਇੰਟਨਸ਼ਿਪ ਦੇਣ ਲਈ ਵਿਚਾਰ ਕਰਨ ’ਤੇ ਸਹਿਮਤ ਹੋਈਆਂ ਹਨ। ਕੌਂਸਲਖਾਨੇ ਨੇ ਪੋਰਟਲ ‘ਚ ਉਪਲੱਬਧ ਜਾਣਕਾਰੀ ਮੁਤਾਬਕ ਵਿਦਿਆਰਥੀਆਂ ਨੂੰ ਕੰਪਨੀਆਂ `ਚ ਸਿੱਧਾ ਅਪਲਾਈ ਕਰਨ ਦੀ ਸਲਾਹ ਦਿੱਤੀ ਹੈ। ਭਾਰਤੀ ਕੌਂਸਲਖਾਨੇ ਵੱਲੋਂ ਸ਼ੁਰੂ ਕੀਤੇ ਪੋਰਟਲ ‘ਤੇ ਫਾਇਨਾਂਸ, ਆਈਟੀ, ਨਿਵੇਸ਼ ਬੈਂਕਿੰਗ, ਆਟੋਮੋਟਿਵ, ਸੌਫਟਵੇਅਰ, ਸਾਇੰਸ ਤੇ ਤਕਨੀਕ, ਹੈਲਥਕੇਅਰ, ਹੋਟਲ, ਬਹੁਕੌਮੀ ਕਾਰਪੋਰੇਸ਼ਨਾਂ ‘ ਤੇ ਤਕਨੀਕ, ਸਰਕਾਰੀ ਏਜੰਸੀਆਂ, ਹਵਾਬਾਜ਼ੀ, ਮਸਨੂਈ ਬੌਧਿਕਤਾ (ਏਆਈ), ਫਾਰਮਾ ਅਤੇ ਟਾਟਾ ਸੰਨਜ਼ ਸਣੇ ਵੱਖ-ਵੱਖ ਸੈਕਟਰਾਂ ਦੀਆਂ ਕੰਪਨੀਆਂ ਦੀ ਸੂਚੀ ਮੁਹੱਈਆ ਕਰਵਾਈ ਗਈ ਹੈ। –

Related posts

ਭਾਰਤ ਸ਼ਾਂਤੀਪੂਰਨ ’ਤੇ ਸਥਿਰ ਖੇਤਰ ਲਈ ਸਹਿਯੋਗਾਤਮਕ ਭੂਮਿਕਾ ਨਿਭਾਉਣਾ ਚਾਹੁੰਦੈ: ਮੋਦੀ

editor

ਕੈਨੇਡਾ ਤੋਂ ਚੋਰੀ ਹੋਇਆ 184 ਕਰੋੜ ਦਾ ਸੋਨਾ ਭਾਰਤ ’ਚ ਹੋ ਸਕਦੈ

editor

ਬਿ੍ਰਟਿਸ਼ ਕੋਲੰਬੀਆ ’ਚ 5 ਪੰਜਾਬੀ ਵਿਦਿਆਰਥਣਾਂ ਨੂੰ ਮਿਲਿਆ 1. 95 ਕਰੋੜ ਦਾ ਵਜ਼ੀਫ਼ਾ

editor