India

ਪ੍ਰਧਾਨ ਮੰਤਰੀ ਦਾ ਰਾਜ ਸਭਾ ’ਚ ਭਾਸ਼ਣ 

ਨਵੀਂ ਦਿੱਲੀ –  ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਬੋਧਨ ਕੀਤਾ ਜਾ ਰਿਹਾ ਹੈ। ਪੀ.ਐੱਮ. ਮੋਦੀ ਦੇ ਸੰਬੋਧਨ ਦੌਰਾਨ ਵਿਰੋਧੀ ਧਿਰ ਦੇ ਮੈਬਰਾਂ ਵਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਵਾਕਆਊਟ ਕਰ ਦਿੱਤਾ। ਵਿਰੋਧੀ ਧਿਰ ਦੇ ਇਸ ਹੰਗਾਮੇ ਤੋਂ ਬਾਅਦ ਪੀ.ਐੱਮ. ਮੋਦੀ ਨੇ ਕਿਹਾ ਕਿ ਝੂਠ ਫੈਲਾਉਣ ਵਾਲੇ ਸੱਚ ਨਹੀਂ ਸੁਣ ਪਾ ਰਹੇ, ਇਸ ਕਰਕੇ ਉਹ ਅਜਿਹਾ ਕਰ ਰਹੇ ਹਨ। ਇਹ ਕਹਿਣ ਤੋਂ ਬਾਅਦ ਪੀਐੱਮ ਮੋਦੀ ਨੇ ਆਪਣਾ ਸੰਬੋਧਨ ਦੇਣਾ ਜਾਰੀ ਰੱਖਿਆ।ਦੂਜੇ ਪਾਸੇ ਵਿਰੋਧੀ ਧਿਰ ਦੇ ਚੇਅਰਮੈਨ ਜਗਦੀਪ ਧਨਖੜ ਨੇ ਵਿਰੋਧੀ ਧਿਰ ਦੇ ਵਾਕਆਊਟ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਨਾਲ ਦੇਸ਼ ਦੇ 140 ਕਰੋੜ ਲੋਕਾਂ ਨੂੰ ਠੇਸ ਪਹੁੰਚੇਗੀ। ਅੱਜ ਉਹਨਾਂ ਨੇ ਸਦਨ ਨਹੀਂ ਛੱਡਿਆ, ਇੱਜ਼ਤ ਛੱਡ ਕੇ ਗਏ ਹੈ। ਇਹ ਸਾਡਾ ਜਾਂ ਤੁਹਾਡਾ ਅਪਮਾਨ ਨਹੀਂ ਹੈ, ਇਹ ਸਦਨ ਦਾ ਅਪਮਾਨ ਹੈ। ਉਹਨਾਂ ਨੇ ਮੇਰੇ ਤੋਂ ਮੂੰਹ ਨਹੀਂ ਮੋੜਿਆ, ਸਗੋਂ ਭਾਰਤ ਦੇ ਸੰਵਿਧਾਨ ਤੋਂ ਮੂੰਹ ਮੋੜ ਲਿਆ ਹੈ। ਮੈਂ ਬਹੁਤ ਦੁਖੀ ਹਾਂ, ਭਾਰਤ ਦੇ ਸੰਵਿਧਾਨ ਦਾ ਇੰਨਾ ਅਪਮਾਨ, ਇੰਨਾ ਵੱਡਾ ਮਜ਼ਾਕ। ਮੈਨੂੰ ਉਮੀਦ ਹੈ ਕਿ ਉਹ ਆਤਮ-ਪੜਚੋਲ ਕਰਨਗੇ।

Related posts

ਮਨੀਪੁਰ ਦੇ ਜਿਰੀਬਾਮ ਪੁੱਜ ਕੇ ਰਾਹੁਲ ਗਾਂਧੀ ਨੇ ਰਾਹਤ ਕੈਂਪਾਂ ’ਚ ਰਹਿ ਰਹੇ ਲੋਕਾਂ ਨਾਲ ਕੀਤੀ ਮੁਲਾਕਾਤ

editor

ਹੇਮੰਤ ਸੋਰੇਨ ਸਰਕਾਰ ਨੇ ਝਾਰਖੰਡ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਹਾਸਲ ਕੀਤਾ

editor

ਕਠੂਆ ’ਚ ਫ਼ੌਜੀ ਕਾਫ਼ਲੇ ’ਤੇ ਅੱਤਵਾਦੀ ਵੱਲੋਂ ਗ੍ਰਨੇਡ ਹਮਲੇ ਦੌਰਾਨ ਚਾਰ ਜਵਾਨ ਸ਼ਹੀਦ, 6 ਜ਼ਖ਼ਮੀ

editor