International

ਯੂ.ਕੇ. ਸੰਸਦੀ ਚੋਣਾਂ ‘ਚ ਸਕਾਟਲੈਂਡ ਤੋਂ ਪਹਿਲੀ ਵਾਰ ਭਾਰਤੀ ਮੂਲ ਦੇ ਉਮੀਦਵਾਰ ਮੈਦਾਨ ’ਚ ਖੜੇ

ਲੰਡਨ – ਯੂ. ਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ 30 ਮਈ ਨੂੰ ਸਰਕਾਰ ਭੰਗ ਕਰਕੇ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ। 4 ਜੁਲਾਈ ਨੂੰ 650 ਨਵੇਂ ਸੰਸਦ ਮੈਂਬਰ ਚੁਣਨ ਲਈ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ‘ਚ 543 ਇੰਗਲੈਂਡ, 57 ਸਕਾਟਲੈਂਡ, 32 ਵੇਲਜ ਅਤੇ 18 ਸੰਸਦ ਮੈਂਬਰ ਉੱਤਰੀ ਆਇਰਲੈਂਡ ਤੋਂ ਚੁਣੇ ਜਾਣਗੇ। ਸਕਾਟਲੈਂਡ ‘ਚ ਇਕੱਲੀ ਸਕਾਟਿਸ਼ ਕੰਜਰਵੇਟਿਵ ਪਾਰਟੀ ਨੇ 57 ਸੀਟਾਂ ‘ਚੋਂ 3 ਸੀਟਾਂ ‘ਤੇ ਪਹਿਲੀ ਵਾਰ ਭਾਰਤੀ ਮੂਲ ਦੇ ਉਮੀਦਵਾਰ ਖੜੇ ਕੀਤੇ ਹਨ। ਕੰਜਰਵੇਟਿਵ ਪਾਰਟੀ ਨੇ ਪੂਰਬੀ ਰੈਨਫਰਿਊਸਾਇਰ ਤੋਂ ਸੰਦੇਸ਼ ਗੁਲਹਾਨੇ ਨੂੰ ਟਿਕਟ ਦਿੱਤੀ ਹੈ। ਉਹ ਮਈ 2021 ‘ਚ ਗਲਾਸਗੋ ਖੇਤਰ ਤੋਂ ਸਕਾਟਿਸ਼ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਹਿੰਦੂ ਹਨ। ਉਹ ਪੇਸ਼ੇ ਵਜੋਂ ਡਾਕਟਰ ਹਨ। ਕੰਜਰਵੇਟਿਵ ਪਾਰਟੀ ਨੇ ਕੰਬਰਨੌਲਡ ਅਤੇ ਕਿਰਕਿਨਟਿਲੰਕ ਤੋਂ ਸਿੱਖ ਉਮੀਦਵਾਰ ਡਾ. ਸਤਬੀਰ ਕੌਰ ਗਿੱਲ ‘ਤੇ ਵਿਸ਼ਵਾਸ ਜਤਾਇਆ ਹੈ, ਜਿਨ੍ਹਾਂ ਨੇ ਆਪਣੇ ਵਿਚਾਰਾਂ ਅਤੇ ਦਿ੍ਰੜਤਾ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨਾਲ ਹੀ ਪਾਰਟੀ ਨੇ ਇਕ ਹੋਰ ਸਿੱਖ ਉਮੀਦਵਾਰ ਕ੍ਰਿਸਟੀਨਾ ਸੰਧੂ ਨੂੰ ਕੋਟਬਿ੍ਰਜ ਅਤੇ ਬਿੱਲਸ਼ਿਲ ਹਲਕੇ ਆਪਣਾ ਉਮੀਦਵਾਰ ਬਣਾਇਆ ਹੈ। ਉਹ ਇਕ ਉੱਘੇ ਕਾਰੋਬਾਰੀ ਹਨ।

Related posts

ਭਾਰਤ ਸ਼ਾਂਤੀਪੂਰਨ ’ਤੇ ਸਥਿਰ ਖੇਤਰ ਲਈ ਸਹਿਯੋਗਾਤਮਕ ਭੂਮਿਕਾ ਨਿਭਾਉਣਾ ਚਾਹੁੰਦੈ: ਮੋਦੀ

editor

ਕੈਨੇਡਾ ਤੋਂ ਚੋਰੀ ਹੋਇਆ 184 ਕਰੋੜ ਦਾ ਸੋਨਾ ਭਾਰਤ ’ਚ ਹੋ ਸਕਦੈ

editor

ਬਿ੍ਰਟਿਸ਼ ਕੋਲੰਬੀਆ ’ਚ 5 ਪੰਜਾਬੀ ਵਿਦਿਆਰਥਣਾਂ ਨੂੰ ਮਿਲਿਆ 1. 95 ਕਰੋੜ ਦਾ ਵਜ਼ੀਫ਼ਾ

editor