International

ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ’ਤੇ ਮਨੀ ਲਾਂਡਰਿੰਗ ਦੇ ਲੱਗੇ ਦੋਸ਼

ਸਾਓ ਪਾਊਲੋ – ਸਾਬਕਾ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਸਾਊਦੀ ਅਰਬ ਦੀ ਤਰਫੋਂ ਮਿਲੀਆਂ ਕੀਮਤੀ ਚੀਜ਼ਾਂ ਦੇ ਨਾਲ ਹੀ ਮੁਲਕ ਦੇ ਮੁਖੀ ਵਜੋਂ ਹਾਸਿਲ ਕੀਤੇ ਹੀਰੇ ਦੇ ਤੋਹਫ਼ੇ ਦੀ ਦੁਰਵਰਤੋਂ ਦੇ ਦੋਸ਼ ਲੱਗੇ ਹਨ। ਇਹ ਦੂਸਰੀ ਵਾਰ ਹੈ, ਜਦੋਂ ਪੁਲਿਸ ਨੇ ਬੋਲਸੋਨਾਰੋ ’ਤੇ ਰਸਮੀ ਰੂਪ ਵਿਚ ਕਿਸੇ ਤਰ੍ਹਾਂ ਦੇ ਅਪਰਾਧ ਸਬੰਧੀ ਦੋਸ਼ ਲਾਏ ਹਨ। ਇਸ ਤੋਂ ਪਹਿਲਾਂ ਮਾਰਚ ਵਿਚ ਉਨ੍ਹਾਂ ’ਤੇ ਕੋਵਿਡ-19 ਵੈਕਸੀਨ ਰਿਕਾਰਡ ਵਿਚ ਜਾਅਲਸਾਜ਼ੀ ਕਰਨ ਦੇ ਦੋਸ਼ ਲੱਗੇ ਸਨ। ਤੋਹਫ਼ੇ ਵਜੋਂ ਮਿਲੇ ਗਹਿਣਿਆਂ ਦਾ ਮੁੱਲ 32 ਲੱਖ ਡਾਲਰ ਸੀ। ਇਨ੍ਹਾਂ ਵਿੱਚੋਂ ਸਾਊਦੀ ਸਰਕਾਰ ਵੱਲੋਂ ਬੋਲਸੋਨਾਰੋ ਤੇ ਮੁਲਕ ਦੀ ਸਾਬਕਾ ਪ੍ਰਮੁੱਖ ਔਰਤ ਮਿਸ਼ੇਲ ਬੋਲਸੋਨਾਰੋ ਨੂੰ ਦਿੱਤਾ ਗਿਆ ਹੀਰਿਆਂ ਦਾ ਹਾਰ, ਮੁੰਦਰੀ, ਘੜੀ ਤੇ ਵਾਲੀਆਂ ਸ਼ਾਮਲ ਸਨ। ਕੁਝ ਗਹਿਣੇ ਅਕਤੂਬਰ 2021 ਵਿਚ ਸਾਓ ਪਾਊਲੋ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਅਫ਼ਸਰਾਂ ਨੇ ਉਸ ਸਮੇਂ ਜ਼ਬਤ ਕਰ ਲਏ ਸਨ ਜਦੋਂ ਬੋਲਸੋਨਾਰੋ ਰਿਆਧ ਤੋਂ ਪਰਤਣ ਸਮੇਂ ਸਰਕਾਰੀ ਸਹਿਯੋਗੀ ਨਾਲ ਦੇਖੇ ਗਏ ਸਨ। ਪੁਲਿਸ ਨੇ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ’ਤੇ ਮਨੀ ਲਾਂਡਰਿੰਗ ਦੇ ਇਲਜ਼ਾਮ ਲਗਾਏ ਹਨ। ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੂੰ ਹਾਲੇ ਤੱਕ ਹਾਲੀਆ ਮੁਕੱਦਮੇ ਦੇ ਨਾਲ ਪੁਲਿਸ ਦੀ ਰਿਪੋਰਟ ਹਾਸਿਲ ਨਹੀਂ ਹੋਈ ਹੈ। ਰਿਪੋਰਟ ਮਿਲਣ ਮਗਰੋਂ ਐਡਵੋਕੇਟ ਜਨਰਲ ਪਾਊਲੋ ਗੋਨੇਟ ਨੇ ਦਸਤਾਵੇਜ਼ਾਂ ਦਾ ਵਿਸ਼ਲੇਸ਼੍ਹਣ ਕਰਨਾ ਹੈ ਤੇ ਫ਼ੈਸਲਾ ਲੈਣਾ ਹੈ ਕਿ ਕਿਹੋ-ਜਿਹਾ ਦੋਸ਼-ਪੱਤਰ ਤਿਆਰ ਕੀਤਾ ਜਾਵੇ ਤੋਂ ਜੋ ਮੁਕੱਦਮਾ ਸ਼ੁਰੂ ਕੀਤਾ ਜਾ ਸਕੇ।

Related posts

ਭਾਰਤ ਸ਼ਾਂਤੀਪੂਰਨ ’ਤੇ ਸਥਿਰ ਖੇਤਰ ਲਈ ਸਹਿਯੋਗਾਤਮਕ ਭੂਮਿਕਾ ਨਿਭਾਉਣਾ ਚਾਹੁੰਦੈ: ਮੋਦੀ

editor

ਕੈਨੇਡਾ ਤੋਂ ਚੋਰੀ ਹੋਇਆ 184 ਕਰੋੜ ਦਾ ਸੋਨਾ ਭਾਰਤ ’ਚ ਹੋ ਸਕਦੈ

editor

ਬਿ੍ਰਟਿਸ਼ ਕੋਲੰਬੀਆ ’ਚ 5 ਪੰਜਾਬੀ ਵਿਦਿਆਰਥਣਾਂ ਨੂੰ ਮਿਲਿਆ 1. 95 ਕਰੋੜ ਦਾ ਵਜ਼ੀਫ਼ਾ

editor