Bollywood

ਅਦਾਕਾਰਾ ਅਨੰਨਿਆ ਪਾਂਡੇ ਦਾ ਸ਼ਾਰਟ ਡਰੈੱਸ ’ਚ ਕਾਤਿਲਾਨਾ ਅੰਦਾਜ਼

ਮੁੰਬਈ – ਅਨੰਨਿਆ ਪਾਂਡੇ ਇਨ੍ਹੀਂ ਦਿਨੀਂ ਇਟਲੀ ਚ ਘੁੰਮਦੀ ਨਜ਼ਰ ਆ ਰਹੀ ਸੀ। ਹਾਲ ਹੀ ਚ ਅਦਾਕਾਰਾ ਨੇ ਮਿਲਾਨ ਚ ਸਵਾਰੋਵਸਕੀ ਮਾਸਟਰਜ਼ ਆਫ਼ ਲਾਈਟ ਪ੍ਰਦਰਸ਼ਨੀ ਚ ਹਿੱਸਾ ਲਿਆ। ਇਸ ਦੌਰਾਨ ਖੋ ਗਏ ਹਮ ਕਹਾਂ ਦੀ ਅਦਾਕਾਰਾ ਨੇ ਈਵੈਂਟ ਦੀਆਂ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।ਅਨੰਨਿਆ ਨੇ ਈਵੈਂਟ ਲਈ ਗ੍ਰੀਨ ਰੰਗ ਦੀ ਸ਼ਾਰਟ ਡਰੈੱਸ ਪਾਈ ਸੀ। ਉਸ ਨੇ ਇਸ ਦੇ ਨਾਲ ਇੱਕ ਪਿਆਰਾ ਜੂੜਾ ਬਣਾਇਆ ਹੋਇਆ ਸੀ। ਅਦਾਕਾਰਾ ਨਿਊਡ ਮੇਕਅੱਪ ਅਤੇ ਘੱਟ ਤੋਂ ਘੱਟ ਗਹਿਣਿਆਂ ਨਾਲ ਬਹੁਤ ਖੂਬਸੂਰਤ ਲੱਗ ਰਹੀ ਸੀ।ਈਵੈਂਟ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ, ਅਨੰਨਿਆ ਨੇ ਕੈਪਸ਼ਨ ਚ ਲਿਖਿਆ, ਸਵਾਰੋਵਸਕੀ ਦੀ ਟ੍ਰੈਵਲ ਪ੍ਰਦਰਸ਼ਨੀ, ਮਾਸਟਰਜ਼ ਆਫ਼ ਲਾਈਟਦੇ ਯੂਰਪੀਅਨ ਪ੍ਰੀਮੀਅਰ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਇਸ ਤੋਂ ਇਲਾਵਾ ਅਨੰਨਿਆ ਨੇ ਈਵੈਂਟ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਚੋਂ ਇਕ ਚ ਉਹ ਹਾਲੀਵੁੱਡ ਸਟਾਰ ਗਵਿਨੇਥ ਪੈਲਟਰੋ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।ਅਨੰਨਿਆ ਪਾਂਡੇ ਨੇ ਈਵੈਂਟ ਦੀ ਇੱਕ ਸ਼ੀਸ਼ੇ ਚ ਖਿੱਚੀ ਸੈਲਫੀ ਵੀ ਸਾਂਝੀ ਕੀਤੀ ਹੈ ਜਿਸ ਚ ਉਸ ਦੇ ਚਿਹਰੇ ਤੇ ਚਮਕ ਸਾਫ਼ ਦੇਖੀ ਜਾ ਸਕਦੀ ਹੈ। ਉਸ ਨੇ ਕੈਪਸ਼ਨ ਚ ਲਿਖਿਆ, “ਮਿਲਾਨ ਚ ਸਵਾਰੋਵਸਕੀ ਮਾਸਟਰਸ ਆਫ ਲਾਈਟ ਪ੍ਰਦਰਸ਼ਨੀ ਚ ਹਿੱਸਾ ਲੈਣਾ ਸਨਮਾਨ ਦੀ ਗੱਲ ਹੈ।ਕੰਮ ਦੀ ਗੱਲ ਕਰੀਏ ਤਾਂ ਅਨੰਨਿਆ ਪਾਂਡੇ ਜਲਦ ਹੀ ਫ਼ਿਲਮ ਕਾਲ ਮੀ ਬੇ ਚ ਨਜ਼ਰ ਆਵੇਗੀ। ਐਮਾਜ਼ਾਨ ਪ੍ਰਾਈਮ ਦੀ ਇਹ ਸੀਰੀਜ਼ 6 ਸਤੰਬਰ ਨੂੰ ਸਟ੍ਰੀਮ ਹੋਵੇਗੀ।

Related posts

ਅਦਾਕਾਰਾ ਰਿਚਾ ਚੱਡਾ ਦੀ ਡਿਲੀਵਰੀ ਤੋਂ ਬਾਅਦ ਕੰਮ ਤੋਂ ਬ੍ਰੇਕ ਲੈਣਗੇ ਅਲੀ ਫ਼ਜ਼ਲ

editor

ਅਦਾਕਾਰਾ ਅਦਿਤੀ ਧੀਮਾਨ ਨੂੰ ਮਿਲ ਰਹੀਆਂ ਜਾਨੋਂ ਮਾਰਨ ਤੇ ਰੇਪ ਦੀਆਂ ਧਮਕੀਆਂ

editor

ਗਲੈਮਰਸ ਦਿੱਸਣਾ ਜ਼ਰੂਰੀ : ਅਨੰਨਿਆ ਪਾਂਡੇ

editor