Bollywood

ਅਦਾਕਾਰ ਸ਼ਾਹਰੁਖ ਖ਼ਾਨ ਨੂੰ ਸਵਿਟਜ਼ਰਲੈਂਡ ਚੋਂ ਮਿਲੇਗੀ ਵੱਡੀ ਪ੍ਰਾਪਤੀ

ਨਵੀਂ ਦਿੱਲੀ  – ਭਾਰਤ ਦੇ ਸਭ ਤੋਂ ਵੱਡੇ ਸੁਪਰਸਟਾਰਾਂ ‘ਚੋਂ ਇੱਕ ਸ਼ਾਹਰੁਖ ਖ਼ਾਨ ਨੂੰ ਮਿਲੇ ਪੁਰਸਕਾਰਾਂ ਅਤੇ ਸਨਮਾਨਾਂ ਦੀ ਸੂਚੀ ਕਾਫ਼ੀ ਲੰਬੀ ਹੈ। ਹੁਣ ਇਸ ਸੂਚੀ ‘ਚ ਇੱਕ ਹੋਰ ਵੱਡਾ ਸਨਮਾਨ ਜੁੜਣ ਜਾ ਰਿਹਾ ਹੈ। ਹੁਣ ਸਵਿਟਜ਼ਰਲੈਂਡ ‘ਚ ਹੋਣ ਵਾਲੇ ‘ਲੋਕਾਰਨੋ ਫ਼ਿਲਮ ਫੈਸਟੀਵਲ’ ‘ਚ ਸ਼ਾਹਰੁਖ ਨੂੰ ਕਰੀਅਰ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਮੰਗਲਵਾਰ ਨੂੰ ਸ਼ਾਹਰੁਖ ਨੂੰ ਸਨਮਾਨਿਤ ਕਰਨ ਦਾ ਅਧਿਕਾਰਤ ਐਲਾਨ ਇਸ ਵੱਕਾਰੀ ਫ਼ਿਲਮ ਫੈਸਟੀਵਲ ਦੀ ਵੈੱਬਸਾਈਟ ‘ਤੇ ਸਾਂਝਾ ਕੀਤਾ ਗਿਆ। ਘੋਸ਼ਣਾ ‘ਚ ਕਿਹਾ ਗਿਆ ਹੈ ਕਿ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਨੂੰ ਇਹ ਸਨਮਾਨ ਉਨ੍ਹਾਂ ਦੇ ‘ਭਾਰਤੀ ਸਿਨੇਮਾ ‘ਚ ਸ਼ਾਨਦਾਰ ਕਰੀਅਰ’ ਲਈ ਦਿੱਤਾ ਜਾਵੇਗਾ।ਸ਼ਾਹਰੁਖ ਨੂੰ ‘ਲੋਕਾਰਨੋ ਫ਼ਿਲਮ ਫੈਸਟੀਵਲ’ ਦੇ ਓਪਨ ਏਅਰ ਵੈਨਿਊ ਪਲਾਜ਼ਾ ਗ੍ਰਾਂਡੇ ‘ਚ ਸਨਮਾਨਿਤ ਕੀਤਾ ਜਾਵੇਗਾ। ਇਸ ਫੈਸਟੀਵਲ ਦੇ ਕਰੀਅਰ ਅਚੀਵਮੈਂਟ ਐਵਾਰਡ ਨੂੰ ਪਾਰਡੋ ਅਲਾ ਕੈਰੀਰਾ ਕਿਹਾ ਜਾਂਦਾ ਹੈ। ਸ਼ਾਹਰੁਖ ਤੋਂ ਪਹਿਲਾਂ ਇਹ ਪੁਰਸਕਾਰ ਟਿਊਨੀਸ਼ੀਅਨ ਅਭਿਨੇਤਰੀ ਕਲਾਉਡੀਆ ਕਾਰਡੀਨਲੇ, ਬਿ੍ਰਟਿਸ਼-ਫ੍ਰੈਂਚ ਅਦਾਕਾਰਾ ਜੇਨ ਬਿਰਕਿਨ ਅਤੇ ਪਿਛਲੇ ਸਾਲ ਮਲੇਸ਼ੀਆ ਦੀ ਫ਼ਿਲਮ ਨਿਰਮਾਤਾ ਸਾਈ ਮਿੰਗ ਲਿਆਂਗ ਵਰਗੀਆਂ ਸਿਨੇਮਾ ਹਸਤੀਆਂ ਨੂੰ ਦਿੱਤਾ ਜਾ ਚੁੱਕਾ ਹੈ। ਸ਼ਾਹਰੁਖ ਦੀ ਆਈਕੋਨਿਕ ਫ਼ਿਲਮ ‘ਦੇਵਦਾਸ’ ਵੀ ‘ਲੋਕਾਰਨੋ ਫ਼ਿਲਮ ਫੈਸਟੀਵਲ’ ‘ਚ ਦਿਖਾਈ ਜਾਵੇਗੀ। ਸ਼ਾਹਰੁਖ ਦੀ ਗੱਲ ਕਰੀਏ ਤਾਂ ਉਹ ਪਿਛਲੇ ਸਾਲ ਭਾਰਤੀ ਸਿਨੇਮਾ ਦੀਆਂ ਦੋ ਸਭ ਤੋਂ ਵੱਡੀਆਂ ਫ਼ਿਲਮਾਂ ‘ਪਠਾਨ’ ਅਤੇ ‘ਜਵਾਨ’ ਦੇ ਚੁੱਕੇ ਹਨ। 2023 ‘ਚ ਉਨ੍ਹਾਂ ਦੀ ਤੀਜੀ ਫ਼ਿਲਮ ‘ਡਿੰਕੀ’ ਵੀ ਸੁਪਰਹਿੱਟ ਰਹੀ ਸੀ।

Related posts

ਮਸ਼ਹੂਰ ਕੈਨੇਡੀਆਈ ਗਾਇਕ ਜਸਟਿਨ ਬੀਬਰ ਮੁੰਬਈ ਪੁੱਜੇ ਅੰਬਾਨੀ ਦੇ ਵਿਆਹ ’ਚ ਦੇਣਗੇ ਪੇਸ਼ਕਾਰੀ

editor

ਫਿਲਮ ‘Kalki 2898 AD’ ਦੇਖਣ ਤੋਂ ਬਾਅਦ ਦੀਪਿਕਾ ਪਾਦੂਕੋਣ ਦੇ ਫੈਨ ਹੋਏ ਰਣਵੀਰ ਸਿੰਘ

editor

ਫ਼ਿਲਮ ‘ਕਲਕੀ 2898 ਏਡੀ’ ਨੇ ਪਹਿਲੇ ਹਫ਼ਤੇ ਦੀ ਕਮਾਏ

editor