India

ਅਮਰੀਕਾ ’ਚ ਹਰਿਆਣਾ ਦੇ ਚਾਰ ਨੌਜਵਾਨਾਂ ਦੀ ਝੀਲ ’ਚ ਡੁੱਬਣ ਕਾਰਨ ਮੌਤ

ਕਰਨਾਲ – ਹਰਿਆਣਾ ਦੇ ਚਾਰ ਨੌਜਵਾਨਾਂ ਦੀ ਅਮਰੀਕਾ ਦੇ ਰਾਜ ਕੈਲੀਫੋਰਨੀਆਂ ਦੇ ਸ਼ਹਿਰ ਫਰੀਜ਼ਨੋ ਵਿਖੇ ਝੀਲ ਵਿੱਚ ਨਹਾਉਣ ਗਏ ਚਾਰ ਦੋਸਤਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਜਿਨਾਂ ਦੀ ਮੌਤ ਦੀ ਖਬਰ ਮਿ੍ਰਤਕਾਂ ਦੇ ਪਿੰਡ ਵਿੱਚ ਪਹੁੰਚਣ ’ਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਚਾਰੋਂ ਮਿ੍ਰਤਕਾਂ ਦੋਸਤਾਂ ਵਿੱਚੋਂ ਦੋ ਕਰਨਾਲ ਜ਼ਿਲੇ ਨਾਲ ਸੰਬੰਧਿਤ ਸਨ ਦੋ ਕੈਥਲ ਜ਼ਿਲ੍ਹੇ ਦੇ ਨਾਲ ਸੰਬੰਧਿਤ ਹਨ ।ਮਿ੍ਰਤਕਾਂ ਵਿੱਚੋਂ ਮਹਿਤਾਬ ਸਿੰਘ ਉਮਰ 24 ਸਾਲ ਪਿੰਡ ਗੋਬਿੰਦਗੜ੍ਹ (ਡਾਚਰ) ਨੇੜੇ ਜਲਮਾਣੇ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਡੇਢ ਸਾਲ ਤੋਂ ਅਮਰੀਕਾ ਗਿਆ ਸੀ ਅਤੇ ਜੋ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਮਹਿਤਾਬ ਆਪਣੇ ਦੋਸਤਾਂ ਨਾਲ ਝੀਲ ’ਚ ਨਹਉਣ ਗਏ ਦੀ ਝੀਲ ਵਿੱਚ ਹੀ ਡੁੱਬਣ ਕਾਰਨ ਮੌਤ ਹੋ ਗਈ ਅਤੇ ਦੂਜਾ ਏਕਮ ਸਿੰਘ ਉਮਰ 17 ਸਾਲ ਜੋ 14 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਅਤੇ ਪਿੰਡ ਚੂਰਨੀ ਜ਼ਿਲ੍ਹਾ ਕਰਨਾਲ ਦਾ ਰਹਿਣ ਵਾਲਾ ਸੀ ਉਸਦੀ ਝੀਲ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਚਾਰੋਂ ਦੋਸਤ ਇਕੱਠੇ ਹੀ ਝੀਲ ਵਿੱਚ ਨਹਾਉਣ ਗਏ ਸਨਝੀਲ ਵਿੱਚ ਪਾਣੀ ਡੂੰਘਾ ਹੋਣ ਕਾਰਨ ਏਕਮ ਅਤੇ ਉਸ ਦਾ ਇੱਕ ਦੋਸਤ ਜ਼ਿਆਦਾ ਡੂੰਘੇ ਪਾਣੀ ਵਿੱਚ ਚਲੇ ਗਏ ਜਿਨਾਂ ਨੂੰ ਬਚਾਉਣ ਲਈ ਮਹਿਤਾਬ ਅਤੇ ਉਹਦਾ ਦੂਸਰਾ ਦੋਸਤ ਅੱਗੇ ਵਧਿਆ ਤਾਂ ਉਹ ਝੀਲ ਦੇ ਡੂੰਘੇ ਪਾਣੀ ਵਿੱਚ ਡੁੱਬ ਗਏ ਪਰ ਮਹਿਤਾਬ ਨੂੰ ਥੋੜੀ ਦੇਰ ਬਾਅਦ ਹੀ ਬਚਾਅ ਕਰਮੀਆਂ ਵੱਲੋਂ ਕੱਢ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ 12 ਘੰਟੇ ਵੈਂਟੀਲੇਟਰ ’ਤੇ ਰਹਿਣ ਤੋਂ ਬਾਅਦ ਮਹਿਤਾਬ ਦੀ ਵੀ ਮੌਤ ਹੋ ਗਈ ਕਿਉਂਕਿ ਪਾਣੀ ਦੀ ਦਿਮਾਗ ਤੱਕ ਚਲਾ ਗਿਆ ਸੀ ਜਿਸ ਕਾਰਨ ਮਹਿਤਾਬ ਦੀ ਵੀ ਮੌਤ ਹੋ ਗਈ।ਬਚਾਓ ਕਰਮੀਆਂ ਨੇ ਤਲਾਸ਼ ਅਭਿਆਨ ਦੌਰਾਨ ਚਾਰੋਂ ਦੀਆਂ ਲਾਸ਼ਾਂ ਝੀਲ ਵਿੱਚੋਂ ਬਾਹਰ ਕੱਢ ਲਈਆਂ ਹਨ। ਮਿ੍ਰਤਕਾਂ ਦੇ ਪਰਿਵਾਰ ਨੇ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਗਈ ਉਹਨਾਂ ਦੇ ਬੱਚਿਆਂ ਦੀ ਮਿ੍ਰਤਕ ਦੇਹ ਭਾਰਤ ਲਿਆਂਦੀਆਂ ਜਾਂ ਤਾਂ ਕਿ ਪਰਿਵਾਰ ਵਾਲੇ ਆਪਣੇ ਬੱਚਿਆਂ ਨੂੰ ਅਖੀਰਲੀ ਵਾਰ ਦੇਖ ਸਕਣ ਅਤੇ ਆਪਣੇ ਹੱਥੀ ਆਪਣੇ ਬੱਚਿਆਂ ਦਾ ਅੰਤਿਮ ਸਸਕਾਰ ਕਰ ਸਕਣ। ਇਨ੍ਹਾਂ ਚਾਰੋ ਮਿ੍ਰਤਕਾਂ ਵਿੱਚ ਪ੍ਰਗਟ ਸਿੰਘ ਅਤੇ ਸਚਿਨ ਦੋਨੋਂ ਪਿੰਡ ਮੋਹਣਾ ਜ਼ਿਲ੍ਹਾ ਕੈਥਲ ਦੇ ਰਹਿਣ ਵਾਲੇ ਹਨ ।

Related posts

ਜੱਜ ਸੰਵਿਧਾਨ ਦੇ ਸਵਾਮੀ ਨਹੀਂ, ਸੇਵਕ ਹਨ : ਚੀਫ਼ ਜਸਟਿਸ

editor

ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਸੰਵਿਧਾਨ, ਦੇਸ਼ ਦੀਆਂ ਲੋਕਤੰਤਰੀ ਵਿਵਸਥਾਵਾਂ ’ਚ ਅਟੁੱਟ ਵਿਸ਼ਵਾਸ ਦੋਹਰਾਇਆ: ਮੋਦੀ

editor

ਬੰਗਾਲ ਦੇ ਰਾਜਪਾਲ ਨੇ ਤਿ੍ਰਣਮੂਲ ਸਰਕਾਰ ਨੂੰ ਸੂਬੇ ਦੇ ਵਿੱਤੀ ਹਾਲਾਤ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਨੂੰ ਕਿਹਾ

editor