International

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਾਨਕ ਯੂਕਰੇਨ ਪਹੁੰਚੇ, ਜਤਾਇਆ ਸਮਰਥਨ

ROCHESTER NH. - JUNE 19: Jill Biden, wife of Democratic candidate for President Joe Biden, talks with educators on June 19, 2019 in Rochester, NH. (Staff Photo By Nancy Lane/MediaNews Group/Boston Herald)

ਕੀਵ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ ਐਤਵਾਰ ਨੂੰ ਬਗ਼ੈਰ ਪ੍ਰੋਗਰਾਮ ਦੇ ਯੂਕਰੇਨ ਪਹੁੰਚ ਗਈਆਂ ਤੇ ਉੱਥੇ ਉਨ੍ਹਾਂ ਨੇ ਯੂਕਰੇਨ ਦੀ ਪਹਿਲੀ ਮਹਿਲਾ ਓਲੇਨਾ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਦੀਆਂ ਪਤਨੀਆਂ ਦੀ ਇਹ ਮੁਲਾਕਾਤ ਸ਼ਰਨਾਰਥੀਆਂ ਦੇ ਬੱਚਿਆਂ ਲਈ ਪੱਛਮੀ ਯੂਕਰੇਨ ਦੇ ਉਝੋਰੋਡ ਸ਼ਹਿਰ ’ਚ ਬਣੇ ਸਕੂਲ ’ਚ ਹੋਈ। ਯੂਕਰੇਨ ਦੇ ਸਮਰਥਨ ’ਚ ਐਲਾਨੀ ਯਾਤਰਾ ਦੇ ਪ੍ਰੋਗਰਾਮ ’ਚ ਜਿਲ ਬਾਇਡਨ ਨੇ ਇਸ ਤੋਂ ਪਹਿਲਾਂ ਰੋਮਾਨੀਆ ਤੇ ਸਲੋਵਾਕੀਆ ਦਾ ਦੌਰਾ ਕੀਤਾ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸਨ ਟਰੂਡੋ ਵੀ ਐਤਵਾਰ ਨੂੰ ਅਚਾਨਕ ਕੀਵ ਪੁੱਜੇ।

ਪੂਰਬੀ ਯੂਕਰੇਨ ਤੇ ਖਾਰਕੀਵ ’ਚ ਰੂਸੀ ਫ਼ੌਜ ਦੇ ਜ਼ਬਰਦਸਤ ਹਮਲਿਆਂ ਦੌਰਾਨ ਜਿਲ ਬਾਇਡਨ ਤੇ ਟਰੂਡੋ ਯੂਕਰੇਨ ਪੁੱਜੇ ਹਨ। ਉਨ੍ਹਾਂ ਨੇ ਜੰਗ ਦੌਰਾਨ ਜੀਵਨ ਨੂੰ ਆਮ ਬਣਾਉਣ ਦੀਆਂ ਸਰਗਰਮੀਆਂ ਚਲਾਉਣ ਲਈ ਯੂਕਰੇਨ ਸਰਕਾਰ ਤੇ ਉੱਥੋਂ ਦੇ ਨਾਗਰਿਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਬਾਇਡਨ ਨੇ ਕਿਹਾ ਕਿ ਉਹ ਮਦਰਸ ਡੇ (ਮਾਤਰ ਦਿਵਸ) ’ਤੇ ਯੂਕਰੇਨ ਆਉਣਾ ਚਾਹੁੰਦੀ ਸੀ ਜਿਸ ਨਾਲ ਉੱਥੇ ਰਹਿਣ ਵਾਲੀਆਂ ਮਹਿਲਾਵਾਂ ਦਾ ਹੌਂਸਲਾ ਵਧੇ। ਉਹ ਵਧੇਰੇ ਬਹਾਦੁਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਸਕਣ।

ਜਦਕਿ ਪ੍ਰਧਾਨ ਮੰਤਰੀ ਟਰੂਡੋ ਯੂਕਰੇਨ ਦੇ ਇਰਪਿਨ ਸ਼ਹਿਰ ਪੁੱਜੇ। ਰਾਜਧਾਨੀ ਕੀਵ ਦੇ ਨੇੜੇ ਦੇ ਇਸ ਸ਼ਹਿਰ ’ਚ ਜੰਗ ਦੀ ਸ਼ੁਰੂਆਤ ’ਚ ਰੂਸੀ ਫ਼ੌਜ ਨੇ ਕਬਜ਼ਾ ਕਰ ਲਿਆ ਸੀ। ਪਰ ਬਾਅਦ ਇਸ ਨੂੰ ਖਾਲ੍ਹੀ ਕਰ ਕੇ ਵਾਪਸ ਚਲੀ ਗਈ। ਰੂਸੀ ਫ਼ੌਜ ਦੇ ਜਾਣ ਤੋਂ ਬਾਅਦ ਉੱਥੇ ਗੋਲ਼ੀਆਂ ਨਾਲ ਛਲਣੀ ਕਈ ਲਾਸ਼ਾਂ ਮਿਲੀਆਂ ਸਨ। ਇਰਪਿਨ ’ਚ ਟਰੂਡੋ ਨੇ ਜੰਗ ’ਚ ਹੋਈ ਬਰਬਾਦੀ ਦੇਖੀ।

Related posts

ਚੀਨ ਦੀ ਫ਼ੌਜ ਭਾਰਤੀ ਸਰਹੱਦ ‘ਤੇ ਲੰਬੇ ਸਮੇਂ ਤੱਕ ਤਾਇਨਾਤ ਰਹੇਗੀ ਚੀਨ ਦੀ ਫ਼ੌਜ ਨੇ ਆਪਣੀ ਲਾਜ਼ੀਸਟਿਕ ਸਮਰੱਥਾਵਾਂ ‘ਚ ਕਾਫ਼ੀ ਵਾਧਾ ਕੀਤਾ

editor

ਸਹੀ ਸਮੇਂ ਤੇ ਫਲਸਤੀਨ ਨੂੰ ਸਿਧਾਂਤਕ ਰੂਪ ਨਾਲ ਮਾਨਤਾ ਦੇਵੇਗਾ ਸਿੰਗਾਪੁਰ :ਵਿਵਿਅਨ ਬਾਲਾਕ੍ਰਿਸ਼ਨਨ

editor

ਸਵੀਡਨ ਚ ਨਵਾਂ ਕਾਨੂੰਨ ਪੋਤੇ-ਪੋਤੀਆਂ ਦੀ ਦੇਖਭਾਲ ਲਈ ਦਾਦਾ-ਦਾਦੀ ਨੂੰ ਮਿਲੇਗੀ ਪੇਰੈਂਟਲ ਲੀਵ

editor