International

ਇਟਲੀ ਪੁਲਿਸ ਨੇ ਕਿਰਤੀਆਂ ਦੀ ਸੁਰੱਖਿਆ ਲਈ ਕੀਤੀ ਛਾਪੇਮਾਰੀ

ਰੋਮ – ਇਟਲੀ ‘’ਚ ਕੰਮ ਦੌਰਾਨ ਜਖ਼ਮੀ ਹੋ ਕੇ ਮਰੇ ਸਤਨਾਮ ਸਿੰਘ ਦੀ ਮੌਤ ਨੇ ਇਟਲੀ ਦੀ ਸੰਸਦ ਤੋਂ ਲੈ ਕੇ ਕਿਰਤ ਕਰਨ ਵਾਲੇ ਹਰ ਖੇਤਰ ‘’ਚ ਅਜਿਹੀ ਹਲਚਲ ਪੈਦਾ ਕਰ ਦਿੱਤੀ ਹੈ ਜਿਸ ਪ੍ਰਤੀ ਮੈਡਮ ਜੋਰਜ਼ੀਆ ਮੇਲੋਨੀ ਪ੍ਰਧਾਨ ਮੰਤਰੀ ਇਟਲੀ ਤੱਕ ਨੂੰ ਡੂੰਘਾ ਦੁੱਖ ਪ੍ਰਗਟ ਕਰਨਾ ਪਿਆ। ਜਿਸ ਦੇ ਚੱਲਦਿਆਂ ਲਾਸੀਓ ਸੂਬੇ ‘’ਚ ਹੁਣ ਪ੍ਰਸ਼ਾਸ਼ਨ ਖੇਤੀ-ਬਾੜੀ ਦਾ ਕੰਮ ਕਰਦੇ ਕਿਰਤੀਆਂ ਤੇ ਫਾਰਮਾਂ ਦੀ ਵਿਸ਼ੇਸ਼ ਜਾਂਚ ਕਰਨ ਲਈ ਵਿਸ਼ੇਸ਼ ਟੀਮ ਨਾਲ ਛਾਪੇ ਮਾਰੀ ਕਰ ਰਹੀ ਹੈ ਤਾਂ ਜੋ ਕਾਮਿਆਂ ਦੀ ਸੁਰੱਖਿਆ ਤੇ ਉਹਨਾਂ ਨੂੰ ਮਿਲ ਰਹੀਆਂ ਕੰਮ ਦੌਰਾਨ ਸਹੂਲਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ। ਇਸ ਛਾਪੇਮਾਰੀ ‘’ਚ ਜਾਂਚ ਕੀਤੀ ਜਾ ਰਹੀ ਹੈ ਕਿ ਮਾਲਕਾਂ ਵੱਲੋਂ ਕਾਮਿਆਂ ਨੂੰ ਸੁੱਰਖਿਆ ਅਤੇ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉੱਥੇ ਕੁਝ ਕੰਮਾਂ ਉਪੱਰ ਗੈਰ-ਕਾਨੂੰਨੀ ਕਾਮਿਆਂ ਦੇ ਫੜ੍ਹੇ ਜਾਣ ‘’ਤੇ ਫਾਰਮਾਂ ਦੇ ਮਾਲਕਾਂ ਨੂੰ ਪ੍ਰਸ਼ਾਸ਼ਨ ਵੱਲੋਂ ਧੜਾਧੜ ਜੁਰਮਾਨੇ ਵੀ ਕੀਤੇ ਜਾ ਰਹੇ ਹਨ।ਪਰ ਇਸ ਛਾਪੇਮਾਰੀ ਨੇ ਉਹਨਾਂ ਸੈਂਕੜੇ ਪੰਜਾਬੀ ਕਾਮਿਆਂ ਨੂੰ ਰੋਜੀ-ਰੋਟੀ ਦੇ ਲਾਲੇ ਪਾ ਦਿੱਤੇ ਹਨ, ਜਿਹਨਾਂ ਕੋਲ ਇਟਲੀ ਦੇ ਪੇਪਰ ਨਹੀਂ ਹਨ ਤੇ ਉਹ ਲੱਖਾਂ ਰੁਪੲੈ ਕਰਜ਼ਾ ਚੁੱਕ ਇਟਲੀ ਘਰ ਦੀ ਗਰੀਬੀ ਦੂਰ ਕਰਨ ਆਏ ਹਨ।ਲਾਤੀਨਾ ਜ਼ਿਲ੍ਹੇ ’ਚ ਇੱਕ ਫਾਰਮ ਹਾਊਸ ‘’ਚ ਕਈ ਬੇਨਿਯਮੀਆਂ ’ਤੇ ਕਾਨੂੰਨ ਦੀ ਉਲੰਘਣਾ ਕਰਨ ਲਈ ਇੱਕ ਫਾਰਮ ਨੂੰ ਜਿੱਥੇ 4-5 ਦਿਨਾਂ ਲਈ ਬੰਦ ਕਰ ਦਿੱਤਾ ਹੈ ਉੱਥੇ ਸਬੰਧਤ ਮਾਲਕ ਨੂੰ ਹਜ਼ਾਰਾਂ ਯੂਰੋ ਜੁਰਮਾਨਾਂ ਵੀ ਕਰ ਦਿੱਤਾ ਗਿਆ ਹੈ।ਪ੍ਰਸ਼ਾਸ਼ਨ ਦੀ ਮਾਰ ਤੋਂ ਬਚਣ ਲਈ ਹੁਣ ਉਹਨਾਂ ਤਮਾਮ ਇਟਾਲੀਅਨ ਮਾਲਕਾਂ ਨੇ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ ਹੈਇਸ ਪੇਚੀਦਾ ਸਥਿਤੀ ‘’ਚ ਲਾਸੀਓ ਸੂਬੇ ’ਚ ਰਹਿਣ ਬਸੇਰਾ ਕਰਦੇ ਗੈਰ-ਕਾਨੂੰਨੀ ਪ੍ਰਵਾਸੀ ਜਿਹਨਾਂ ’ਚ ਭਾਰਤੀਆਂ ਦਾ ਉਚੇਚਾ ਜ਼ਿਕਰ ਹੈ, ਨੇ “ਇਟਾਲੀਅਨ ਇੰਡੀਅਨ ਪ੍ਰੈਸ ਕਲੱਬ” ਨਾਲ ਆਪਣਾ ਦੁੱਖੜਾ ਸਾਂਝੇ ਕਰਦਿਆਂ ਪੰਜਾਬੀ ਕਾਮਿਆਂ ਕਿਹਾ ਕਿ ਸਾਡੇ ਇੱਕ ਭਰਾ ਸਤਨਾਮ ਸਿੰਘ ਦੀ ਮੌਤ ਲਈ ਸਾਨੂੰ ਲੜਨਾ ਜ਼ਰੂਰ ਚਾਹੀਦਾ ਹੈ।

Related posts

ਕੁਵੈਤ ‘ਚ 34 ਸਾਲ ਪਹਿਲਾਂ 367 ਯਾਤਰੀਆਂ ਨੂੰ ਬਣਾਇਆ ਗਿਆ ਸੀ ਬੰਧਕ

editor

ਗਾਜ਼ਾ ਦੇ ਅਲ-ਸ਼ਿਫਾ ਹਸਪਤਾਲ ਦੇ ਡਾਇਰੈਕਟਰ ਨੇ ਇਜ਼ਰਾਈਲੀ ਫ਼ੌਜ ਦੀ ਸੁਣਾਈ ਬੇਰਹਿਮੀ ਦੀ ਕਹਾਣੀ

editor

ਸਿਨਸਿਨਾਟੀ ਯੂਨੀਵਰਸਿਟੀ ਨੇੜੇ ਭਿਆਨਕ ਗੋਲ਼ੀਬਾਰੀ

editor