International

ਇਟਲੀ ਵਿਖੇ ਪੰਜਾਬੀ ਨੇ ਵਿਦੇਸ਼ ’ਚ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕਰਕੇ ਪੰਜਾਬ ਦਾ ਵਧਾਇਆ ਮਾਣ

ਮਿਲਾਨ – ਮਿਲਾਨ- ਕੋਈ ਸਮਾਂ ਸੀ ਜਦੋ ਕਿਹਾ ਜਾਂਦਾ ਸੀ ਕਿ ਇਟਲੀ ’ਚ ਆਏ ਭਾਰਤੀ ਕਾਮੇ ਸਿਰਫ਼ ਖੇਤੀਬਾੜੀ ਅਤੇ ਡੇਅਰੀ ਫ਼ਾਰਮ ਨਾਲ ਸੰਬੰਧਿਤ ਕੰਮਾਂ ਲਈ ਹੀ ਸੀਮਿਤ ਹਨ। ਪਰ ਜਿਉਂ- ਜਿਉਂ ਇਟਲੀ ’ਚ ਦੂਸਰੀ ਪੀੜੀ ਨੇ ਚੰਗੀ ਵਿੱਦਿਆਂ ਇਟਾਲੀਅਨ ਭਾਸ਼ਾ ’ਚ ਹਾਸਿਲ ਕੀਤੀ। ਇਟਲੀ ’ਚ ਭਾਰਤੀਆਂ ਦੁਆਰਾ ਆਏ ਦਿਨ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਦੀਆ ਖ਼ਬਰਾਂ ਮਿਲਦੀਆ ਹਨ। ਇਟਲੀ ’ਚ ਹੁਣ 22 ਸਾਲਾਂ ਸਿੱਖ ਸਰਦਾਰ ਹਰਮਨਦੀਪ ਸਿੰਘ ਨੇ ਟ੍ਰੇਨ ਚਾਲਕ ਬਣ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਦੇ ਪਿਤਾ ਗੁਰਚਰਨ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਖੁਸ਼ੀ ਪ੍ਰਗਟ ਕਰਦਿਆ ਦੱਸਿਆ ਕਿ ਉਹਨਾਂ ਦਾ ਪੁੱਤ ਪੜ੍ਹਾਈ ਵਿਚ ਪਹਿਲਾ ਤੋਂ ਹੁਸ਼ਿਆਰ ਸੀ। ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਭਾਰਟਾ ਕਲਾ ਦਾ ਜੰਮਪਲ ਹਰਮਨਦੀਪ ਸਿੰਘ ਕਰੀਬ 8 ਸਾਲ ਦੀ ਉਮਰ ਵਿਚ ਇਟਲੀ ਪਹੁੰਚਿਆ ਸੀ। ਜੋ ਕਿ ਜ਼ਿਲ੍ਹਾ ਮਾਨਤੋਵਾ ਦੇ ਚੀਰੇਸੇ ਵਿਚ ਪਰਿਵਾਰ ਨਾਲ ਰਹਿੰਦਾ ਹੈ। ਜਿਸਨੇ ਮੁੱਢਲੀ ਪੜ੍ਹਾਈ ਮਾਨਤੋਵਾ ਤੋਂ ਕਰਦਿਆਂ ਵੇਰੋਨਾ ਤੋਂ ਟ੍ਰੇਨ ਦੇ ਚਾਲਕ ਲਈ ਕੋਰਸ ਕੀਤਾ ਸੀ। ਟੈਸਟ ਪਾਸ ਹੋਣ ਤੋਂ ਬਾਅਦ ਉਸਨੇ ਬੁਲਜਾਨੋ ਦੀ ਐਸ.ਏ.ਡੀ ਟਰਾਂਸਪੋਰਟ ਵਿੱਚ ਨੌਕਰੀ ਪ੍ਰਾਪਤ ਕੀਤੀ। ਜਿੱਥੇ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਨੌਜਵਾਨ ਹਰਮਨਦੀਪ ਸਿੰਘ ਨੇ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕੀਤੀ। ਜੋ ਕਿ ਤਰੇਂਤੋ ਤੋਂ ਬਰੇਨਾਰੋ ਤੱਕ ਟ੍ਰੇਨ ਲੈਕੇ ਜਾਂਦਾ ਹੈ। ਮਾਪਿਆਂ ਨੇ ਮਾਣ ਨਾਲ ਕਿਹਾ ਕਿ ਉਹਨਾਂ ਦੇ ਪੁੱਤ ਨੇ ਵਿਦੇਸ਼ ਵਿਚ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕਰਕੇ ਮਾਣ ਵਧਾਇਆ ਹੈ।

Related posts

ਸਾਂਸਦ ਵਿਕਰਮਜੀਤ ਸਿੰਘ ਸਾਹਨੀ ਨੇ ਭਾਰਤ ਅਤੇ ਸੀ. ਆਈ. ਐਸ. ਦੇਸ਼ਾਂ ਵਿਚਕਾਰ ਜ਼ਮੀਨੀ ਰਸਤੇ ਖੋਲ੍ਹਣ ਦੀ ਕੀਤੀ ਵਕਾਲਤ

editor

ਰਾਸ਼ਟਰਪਤੀ ਅਹੁਦੇ ਲਈ ਬਾਇਡਨ ਤੇ ਟਰੰਪ ਹੋਏ ਮਿਹਣੋ-ਮਿਹਣੀ ਦੋਹਾਂ ਆਗੂਆਂ ਨੇ ਇੱਕ-ਦੂਜੇ ਨੂੰ ਝੂਠਾ ਤੇ ਸਭ ਤੋਂ ਖ਼ਰਾਬ ਰਾਸ਼ਟਰਪਤੀ ਕਰਾਰ ਦਿੱਤਾ

editor

ਗਾਜ਼ਾ ’ਚ ਤਬਾਹੀ ਤੋਂ ਬਾਅਦ ਭੁੱਖਮਰੀ ਕਾਰਨ ਮਾਪਿਆਂ ਸਾਹਮਣੇ ਮਰ ਰਹੇ ਨੇ ਮਾਸੂਮ ਬੱਚੇ

editor