India

ਈਵੀਐੱਮ ‘ਬਲੈਕ ਬਾਕਸ’’ ਵਾਂਗ ਤੇ ਕਿਸੇ ਨੂੰ ਵੀ ਉਨ੍ਹਾਂ ਦੀ ਜਾਂਚ ਦੀ ਆਗਿਆ ਨਹੀਂ: ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਵਿੱਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ‘ਬਲੈਕ ਬਾਕਸ’ ਹਨ, ਜਿਨ੍ਹਾਂ ਦੀ ਜਾਂਚ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਹੈ। ਉਨ੍ਹਾਂ ਦੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਵਿੱਚ ਚੋਣ ਪ੍ਰਕਿਰਿਆ ਨੂੰ ਲੈ ਕੇ ‘ਗੰਭੀਰ ਚਿੰਤਾਵਾਂ’ ਜਤਾਈਆਂ ਜਾ ਰਹੀਆਂ ਹਨ।
‘ਐਕਸ’ ਉੱਤੇ ਪੋਸਟ ਵਿੱਚ ਰਾਹੁਲ ਗਾਂਧੀ ਨੇ ਕਿਹਾ, ‘‘ਜਦੋਂ ਅਦਾਰਿਆਂ ਦੀ ਜਵਾਬਦੇਹੀ ਹੀ ਨਹੀਂ ਹੁੰਦੀ ਤਾਂ ਜਮਹੂਰੀਅਤ ਸਿਰਫ ਇੱਕ ਦਿਖਾਵਾ ਬਣ ਕੇ ਰਹਿ ਜਾਂਦੀ ਹੈ ਅਤੇ ਹੇਰਾਫੇਰੀ ਦਾ ਖ਼ਦਸ਼ਾ ਵਧ ਜਾਂਦਾ ਹੈ।’’ ਇਸ ਪੋਸਟ ਨਾਲ ਰਾਹੁਲ ਨੇ ਇੱਕ ਖ਼ਬਰ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੁੰਬਈ ਦੇ ਉੱਤਰ-ਪੱਛਮ ਤੋਂ 48 ਵੋਟਾਂ ਨਾਲ ਜੇਤੂ ਰਹੇ ਸ਼ਿਵ ਸੈਨਾ ਦੇ ਇੱਕ ਉਮੀਦਵਾਰ ਦੇ ਰਿਸ਼ਤੇਦਾਰ ਕੋਲ ਇੱਕ ਫੋਨ ਅਜਿਹਾ ਹੈ ਜਿਸ ਨਾਲ ਈਵੀਐੱਮ ਨੂੰ ਖੋਲ੍ਹਿਆ ਜਾ ਸਕਦਾ ਸੀ।

Related posts

ਸੰਸਦ ’ਚ ਪਈ ਅੰਮ੍ਰਿਤਪਾਲ ਸਿੰਘ ਨੂੰ ਆਵਾਜ਼, ਸਹੁੰ ਚੁੱਕਣ ਲਈ ਸਪੀਕਰ ਨੇ ਖ਼ੁਦ ਦਿੱਤਾ ਸੱਦਾ

editor

ਦਿੱਲੀ ਸ਼ਰਾਬ ਨੀਤੀ ਹਾਈ ਕੋਰਟ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ’ਤੇ ਰੋਕ ਲਗਾਈ

editor

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਵੇਗੀ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਵੋਟਿੰਗ

editor