India

ਐਲਨ ਮਸਕ ਦੀ ਕੰਪਨੀ ਦਾ ਵੱਡਾ ਐਕਸ਼ਨ ਭਾਰਤ ’ਚ 2 ਲੱਖ ਤੋਂ ਵੱਧ ਐਕਸ ਖ਼ਾਤਿਆਂ ’ਤੇ ਲਗਾਈ ਪਾਬੰਦੀ

ਨਵੀਂ ਦਿੱਲੀ – ਐਲਨ ਮਸਕ ਦੀ ਕੰਪਨੀ ਐਕਸ ਕਾਰਪ ਨੇ 26 ਤੋਂ 25 ਮਈ ਦੇ ਵਿਚਕਾਰ ਭਾਰਤ ਵਿਚ 230,892 ਅਕਾਊਂਟ ਬੈਨ ਕੀਤੇ ਗਏ ਹਨ। ਇਨਾਂ ਵਿੱਚ 2,29,925 ਬਾਲ ਯੌਨ ਸ਼ੋਸ਼ਣ ਅਤੇ ਗੈਰ-ਸਹਿਮਤੀ ਵਾਲੀ ਅਸ਼ਲੀਲਤਾ ਨੂੰ ਬੜਾਵਾ ਦੇਣ ਲਈ ਬੈਨ ਕੀਤੇ ਗਏ ਹਨ। ਉਥੇ ਹੀ ਅੱਤਵਾਦ ਨੂੰ ਬੜਾਵਾ ਦੇਣ ਦੇ ਲਈ 967 ਅਕਾਊਂਟ ਹਟਾਏ ਗਏ ਹਨ। ਨਵੀਂ ਆਈਟੀ ਰਿਪੋਰਟ 2021 ਦੇ ਅਨੁਸਾਰ, ਆਪਣੀ ਮਾਸਿਕ ਰਿਪੋਰਟ ਵਿਚ ਐਕਸ ਨੇ ਕਿਹਾ ਕਿ ਭਾਰਤ ਵਿਚ 26 ਅਪ੍ਰੈਲ ਤੋਂ 25 ਮਈ ਦੇ ਵਿਚਾਲੇ ਐਕਸ ਯੂਜਰ ਦੀਆਂ 17, 580 ਸ਼ਿਕਾਇਤਾਂ ਮਿਲੀਆਂ। ਇਸ ਦੌਰਾਨ ਕੰਪਨੀ ਨੇ ਅਕਾਊਂਟ ਸਸਪੈਂਡ ਦੇ ਖ਼ਿਲਾਫ਼ 76 ਸ਼ਿਕਾਇਤਾਂ ’ਤੇ ਕਾਰਵਾਈ ਵੀ ਕੀਤੀ।ਇਸ ਤੋਂ ਪਹਿਲਾਂ 26 ਮਾਰਚ ਤੋਂ 25 ਅਪ੍ਰੈਲ ਦੇ ਵਿਚਕਾਰ ਐਕਸ ਨੇ ਭਾਰਤ ਵਿਚ 1,84,241 ਅਕਾਊਂਟ ਬੈਨ ਕੀਤੇ ਸੀ। ਇਸ ਵਿਚੋਂ 1,303 ਅਕਾਊਂਟ ਅੱਤਵਾਦ ਨੂੰ ਬੜਾਵਾ ਦੇਣ ਲਈ ਬੈਨ ਕੀਤੇ ਗਏ ਸੀ। 26 ਫਰਵਰੀ ਤੋਂ 25 ਮਾਰਚ ਦੇ ਵਿਚਕਾਰ ਕੁੱਲ 213,862 ਖਾਤਿਆਂ ‘’ਤੇ ਪਾਬੰਦੀ ਲਗਾਈ ਗਈ। ਇਨ੍ਹਾਂ ਵਿਚੋਂ 1,235 ਖਾਤੇ ਦੇਸ਼ ਵਿਚ ਅੱਤਵਾਦ ਨੂੰ ਬੜਾਵਾ ਦੇਣ ਦੇ ਦੋਸ਼ ਵਿਚ ਬੰਦ ਕੀਤੇ ਗਏ ਸੀ।

Related posts

ਆਬਕਾਰੀ ਨੀਤੀ ਘਪਲਾ ਮਾਮਲਾ ਕੋਰਟ ਨੇ ਕੇਜਰੀਵਾਲ ਨੂੰ 3 ਦਿਨਾਂ ਦੇ ਸੀ.ਬੀ.ਆਈ. ਰਿਮਾਂਡ ’ਤੇ ਭੇਜਿਆ

editor

ਓਮ ਬਿਰਲਾ ਲਗਾਤਾਰ ਦੂਜੀ ਵਾਰ ਚੁਣੇ ਗਏ ਲੋਕ ਸਭਾ ਦੇ ਸਪੀਕਰ

editor

ਬਿਰਲਾ ਦੀ ਪ੍ਰਧਾਨਗੀ ਹੇਠ 18ਵੀਂ ਲੋਕ ਸਭਾ ਦੇਸ਼ ਦੇ ਨਾਗਰਿਕਾਂ ਦੇ ਪੂਰੇ ਕਰੇਗੀ ਸੁਫ਼ਨੇ : ਮੋਦੀ

editor