Sport

ਓਲੰਪਿਕ ਕਰਾਉਣ ‘ਤੇ ਫੈਸਲਾ ਬਸੰਤ ਦੇ ਮੌਸਮ ‘ਚ ਲੈਣਾ ਚਾਹੀਦੈ : ਟੋਕੀਓ 2020

ਟੋਕੀਓ : ਟੋਕੀਓ ਓਲੰਪਿਕ 2020 ਕਾਰਜਕਾਰੀ ਬੋਰਡ ਦੇ ਇਕ ਮੈਂਬਰ ਤੋਸ਼ਿਆਕੋ ਐਂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਯੋਜਕਾਂ ਨੂੰ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦਿਆਂ ਅਗਲੇ ਸਾਲ ਹੋਣ ਵਾਲੀ ਗਰਮੀ ਵਿਚ ਓਲੰਪਿਕ ਕਰਾਉਣ ਨੂੰ ਲੈ ਕੇ ਫੈਸਲਾ ਬਸੰਤ ਦੇ ਮੌਸਮ ‘ਚ ਲੈਣਾ ਚਾਹੀਦਾ ਹੈ। ਏਜੰਸੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਕੋਰੋਨਾ ਵਾਇਰਸ ਦੇ ਖਤਰੇ ਕਾਰਨ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਅਤੇ ਜਾਪਾਨ ਸਰਕਾਰ ਨੇ ਇਸ ਸਾਲ ਮਾਰਚ ਵਿਚ ਹੋਣ ਵਾਲੇ ਓਲੰਪਿਕ ਨੂੰ ਅਗਲੇ ਸਾਲ ਜੁਲਾਈ ਤਕ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ ਪਰ ਕੋਰੋਨਾ ਦੀ ਸਥਿਤੀ ਵਿਚ ਸੁਧਾਰ ਨਹੀਂ ਆਉਣ ਕਾਰਨ ਇਸ ਦੇ ਅਗਲੇ ਸਾਲ ਆਯੋਜਨ ‘ਤੇ ਵੀ ਸ਼ੱਕ ਪੈਦਾ ਹੋਣ ਲੱਗਾ ਹੈ। ਸਾਬਕਾ ਓਲੰਪਿਕ ਮੰਤਰੀ ਤੇ ਬੋਰਡ ਦੇ 6 ਉਪ ਮੁਖੀਆਂ ਵਿਚੋਂ ਇਕ ਤੋਸ਼ਿਆਕੀ ਐਂਡੋ ਆਯੋਜਨ ਕਮੇਟੀ ਦੇ ਪਹਿਲੇ ਮੈਂਬਰ ਹਨ, ਜਿਸ ਨੇ ਖੇਡਾਂ ‘ਤੇ ਫੈਸਲਾ ਲੈਣ ਲਈ ਸਮਾਂ ਨਿਰਧਾਰਤ ਕਰਨ ਦੀ ਗੱਲ ਕਹੀ ਹੈ। ਇਸ ਤੋਂ ਪਹਿਲਾਂ ਆਈ. ਓ. ਸੀ. ਦੇ ਟੋਕੀਓ ਲਈ ਨਿਰੀਖਣ ਮੁਖੀ ਜਾਨ ਕੋਟਸ ਨੇ ਕਿਹਾ ਸੀ ਕਿ ਜੇਕਰ ਅਕਤੂਬਰ ਤਕ ਕੋਰੋਨਾ ਵਾਇਰਸ ‘ਤੇ ਕਾਬੂ ਨਹੀਂ ਪਾਇਆ ਜਾਂਦਾ ਤਾਂ ਖੇਡਾਂ ਨੂੰ ਸਹੀ ਢੰਗ ਨਾਲ ਕਰਾਉਣ ‘ਤੇ ਫੈਸਲੇ ਲੈਣੇ ਹੋਣਗੇ।ਟੋਕੀਓ ਦੇ ਗਵਰਨਰ ਯੂਰਿਕੋ ਕੋਈਕੇ ਨੇ ਵੀਰਵਾਰ ਨੂੰ ਕਿਹਾ ਸੀ ਕਿ ਆਯੋਜਕ ਖੇਡਾਂ ਨੂੰ ਸਰਲ ਬਣਾਉਣ ਦੇ ਤਰੀਕੇ ਲੱਭ ਰਹੇ ਹਨ। ਐੱਨ. ਐੱਚ. ਕੇ. ਦੀ ਰਿਪੋਰਟ ਮੁਤਾਬਕ ਟੋਕੀਓ ਦੇ ਆਯੋਜਕਾਂ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਖੇਡਾਂ ਦੇ ਇਕ ਸਾਲ ਕਾਊਂਟ ਡਾਊਨ ਪ੍ਰੋਗਰਾਮ ਨੂੰ ਵੱਡੇ ਪੱਧਰ ‘ਤੇ ਨਹੀਂ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ।

Related posts

ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਬਾਅਦ ਰਵਿੰਦਰ ਜਡੇਜਾ ਨੇ ਵੀ ਅੰਤਰਰਾਸ਼ਟਰੀ ਟੀ-20 ਕ੍ਰਿਕਟ ਤੋਂ ਲਿਆ ਸੰਨਿਆਸ

editor

ਭਾਰਤ ਮੁੜ ਬਣਿਆ ਟੀ-20 ਵਿਸ਼ਵ ਚੈਂਪੀਅਨ 

editor

ਦੱਖਣੀ ਅਫ਼ਰੀਕਾ ਪਹਿਲੀ ਵਾਰ ਵਿਸ਼ਵ ਕੱਪ ਦੇ ਫ਼ਾਈਨਲ ’ਚ ਪੁੱਜਾ, ਅਫ਼ਗਾਨਿਸਤਾਨ ਨੂੰ ਹਰਾਇਆ

editor