International

ਕੁਵੈਤ ਸਰਕਾਰ ਦੀ ਸਖ਼ਤੀ, ਅੱਗ ਦੁਖਾਂਤ ਤੋਂ ਬਾਅਦ ਇਮਾਰਤਾਂ ’ਚ ਸ਼ੁਰੂ ਕੀਤੀ ਵੱਡੀ ਕਾਰਵਾਈ

ਕੁਵੈਤ ਸਿਟੀ – ਕੁਵੈਤ ਵਿੱਚ ਅਧਿਕਾਰੀਆਂ ਨੇ 7 ਮੰਜ਼ਿਲਾ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਦੇ ਮੱਦੇਨਜ਼ਰ ਇਮਾਰਤਾਂ ਵਿੱਚ ਗੈਰ-ਕਾਨੂੰਨੀ ਨਿਰਮਾਣ ਕਾਰਜਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਇੱਕ ਅਖ਼ਬਾਰ ’ਚ ਛਪੀ ਖ਼ਬਰ ’ਚ ਦਿੱਤੀ ਗਈ ਹੈ। ਇਸ ਅੱਗ ’ਚ 46 ਭਾਰਤੀਆਂ ਸਮੇਤ 50 ਲੋਕਾਂ ਦੀ ਮੌਤ ਹੋ ਗਈ ਸੀ।
ਕੁਵੈਤ ਦੇ ਅਹਿਮਦੀ ਗਵਰਨਰੇਟ ਦੇ ਦੱਖਣੀ ਸਹਿਰ ਮੰਗਾਫ਼ ’ਚ ਬੀਤੇ ਦਿਨ੍ਹੀਂ ਤੜਕੇ ਅੱਗ ਲੱਗਣ ਕਾਰਨ ਉੱਥੇ ਰਹਿਣ ਵਾਲੇ ਜ਼ਿਆਦਾਤਰ ਲੋਕਾਂ ਦੀ ਮੌਤ ਧੂੰਏਂ ਕਾਰਨ ਹੋ ਗਈ। ਘਟਨਾ ਦੇ ਸਮੇਂ ਇਮਾਰਤ ’ਚ ਰਹਿ ਰਹੇ ਲੋਕ ਸੌਂ ਰਹੇ ਸਨ। ਇਮਾਰਤ ਵਿੱਚ 196 ਪ੍ਰਵਾਸੀ ਮਜ਼ਦੂਰ ਰਹਿੰਦੇ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਸਨ। ਇਸ ਘਟਨਾ ਨੇ ਮਕਾਨ ਮਾਲਕਾਂ ਅਤੇ ਰੀਅਲ ਅਸਟੇਟ ਕੰਪਨੀਆਂ ਦੇ ਮਾਲਕਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਜਨਮ ਦਿੱਤਾ ਹੈ ਜੋ ਲਾਗਤਾਂ ਵਿੱਚ ਕਟੌਤੀ ਕਰਨ ਲਈ ਕਾਨੂੰਨ ਦੀ ਉਲੰਘਣਾ ਕਰ ਕੇ ਵੱਡੀ ਗਿਣਤੀ ਵਿੱਚ ਵਿਦੇਸ਼ੀ ਕਾਮਿਆਂ ਨੂੰ ਬਹੁਤ ਅਸੁਰੱਖ਼ਿਅਤ ਹਾਲਤਾਂ ਵਿੱਚ ਕਿਰਾਏਦਾਰ ਰੱਖਦੇ ਹਨ।
‘ਅਰਬ ਟਾਈਮਜ਼’ ਅਖ਼ਬਾਰ ਦੀ ਖ਼ਬਰ ਮੁਤਾਬਕ ਕੁਵੈਤ ਨਗਰ ਪਾਲਿਕਾ ਨੇ ਇਮਾਰਤਾਂ ਵਿੱਚ ਗੈਰ-ਕਾਨੂੰਨੀ ਉਸਾਰੀ ਦੇ ਕੰਮ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੁੱਖਦਾਈ ਘਟਨਾ ਨੇ ਇਮਾਰਤਾਂ ਦੇ ਅਣ-ਅਧਿਕਾਰਤ ਵਿਸਥਾਰ ਦੇ ਲੰਬੇ ਸਮੇਂ ਤੋਂ ਚੱਲ ਰਹੇ ਮੁੱਦੇ ਨੂੰ ਉਜਾਗਰ ਕੀਤਾ ਹੈ, ਅਤੇ ਅਧਿਕਾਰੀਆਂ ਨੂੰ ਭਵਿੱਖ ਵਿੱਚ ਅਜਿਹੀਆਂ ਤਬਾਹੀਆਂ ਨੂੰ ਰੋਕਣ ਲਈ ਨਿਰਣਾਇੱਕ ਕਾਰਵਾਈ ਕਰਨ ਲਈ ਪ੍ਰੇਰਿਆ ਹੈ। ਕੁਵੈਤ ਵਿੱਚ, ਬੇਸਮੈਂਟ ਪਾਰਕਿੰਗ ਖੇਤਰਾਂ ਨੂੰ ਗੋਦਾਮਾਂ ਵਿੱਚ ਬਦਲ ਦਿੱਤਾ ਗਿ ਆ ਹੈ, ਜਦੋਂ ਕਿ ਜ਼ਮੀਨੀ ਮੰਜ਼ਿਲ ’ਤੇ ਖੁੱਲ੍ਹੀਆਂ ਥਾਵਾਂ ਨੂੰ ਹਾਊਸਿੰਗ ਯੂਨਿਟਾਂ ਅਤੇ ਦੁਕਾਨਾਂ ਵਿੱਚ ਬਦਲ ਦਿੱਤਾ ਗਿਆ ਹੈ, ਇਹ ਸਭ ਵਾਧੂ ਆਮਦਨ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ।
ਅਖ਼ਬਾਰ ਨੇ ਕਿਹਾ ਕਿ ਇਹ ਬਦਲਾਅ ਅਕਸਰ ਇਮਾਰਤਾਂ ਦੀ ਸੁਰੱਖ਼ਿਆ ਅਤੇ ਕੁਸ਼ਲਤਾ ਨਾਲ ਸਮਝੌਤਾ ਕਰਦੇ ਹੋਏ ਜ਼ਰੂਰੀ ਮਨਜ਼ੂਰੀਆਂ ਤੋਂ ਬਿਨਾਂ ਕੀਤੇ ਜਾਂਦੇ ਹਨ। ਅੱਗ ਬੁਝਾਊ ਵਿਭਾਗ ਦੀ ਜਾਂਚ ਟੀਮ ਨੇ ਦੱਸਿਆ ਕਿ ਇਮਾਰਤ ਦੇ ਗਾਰਡ ਦੇ ਕਮਰੇ ’ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਅਤੇ ਹੋਰ ਥਾਵਾਂ ’ਤੇ ਵੀ ਫ਼ੈਲ ਗਈ। ਗਾਰਡ ਦਾ ਕਮਰਾ ਜ਼ਮੀਨੀ ਮੰਜ਼ਿਲ ’ਤੇ ਹੈ।

Related posts

ਅਮਰੀਕੀ ਸਰਕਾਰ ਨਾਲ ਡੀਲ ਤੋਂ ਬਾਅਦ ਜੇਲ੍ਹ ਤੋਂ ਆਏ ਬਾਹਰ ਜੂਲੀਅਨ ਅਸਾਂਜੇ

editor

ਇਟਲੀ ਵਿਖੇ ਪੰਜਾਬੀ ਨੇ ਵਿਦੇਸ਼ ’ਚ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕਰਕੇ ਪੰਜਾਬ ਦਾ ਵਧਾਇਆ ਮਾਣ

editor

ਵਿਦੇਸ਼ੀ ਨਾਗਰਿਕ ਪੋਸਟ ‘ਗ੍ਰੈਜੂਏਸ਼ਨ ਵਰਕ ਪਰਮਿਟ’ ਲਈ ਅਪਲਾਈ ਨਹੀਂ ਕਰ ਸਕਣਗੇ

editor