India

ਕੇਦਾਰਨਾਥ ’ਚ ਬਰਫ਼ੀਲੇ ਤੂਫਾਨ ਨਾਲ ਰੁਕੇ ਲੋਕਾਂ ਦੇ ਸਾਹ, ਪਹਾੜ ਤੋਂ ਟੁੱਟ ਕੇ ਡਿੱਗਾ ਗਲੇਸ਼ੀਅਰ

ਰੁਦਰਪ੍ਰਯਾਗ – ਕੇਦਾਰਨਾਥ ਮੰਦਰ ਦੇ ਪਿੱਛੇ ਦੀਆਂ ਪਹਾੜੀਆਂ ’ਚ ਐਤਵਾਰ ਨੂੰ ਬਰਫ਼ੀਲਾ ਤੂਫਾਨ ਆਇਆ। ਹਾਲਾਂਕਿ ਇਸ ਬਰਫ਼ੀਲੇ ਤੂਫਾਨ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 5.06 ਵਜੇ ਗਾਂਧੀ ਸਰੋਵਰ ਦੇ ਉੱਪਰ ਪਹਾੜ ਤੋਂ ਗਲੇਸ਼ੀਅਰ ਟੁੱਟ ਕੇ ਡਿੱਗਣ ਲੱਗੇ। ਇਸ ਨਾਲ ਲੋਕਾਂ ’ਚ ਭੱਜ-ਦੌੜ ਪੈ ਗਈ, ਕਿਉਂਕਿ ਇਹ ਕਾਫ਼ੀ ਹੇਠਾਂ ਤੱਕ ਆ ਗਿਆ ਸੀ। ਕੇਦਾਰਨਾਥ ਦੇ ਸੈਕਟਰ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਬਰਫ਼ੀਲੀ ਪਹਾੜੀ ’ਤੇ ਸਮੇਂ-ਸਮੇਂ ’ਤੇ ਬਰਫ਼ੀਲਾ ਤੂਫਾਨ ਆਉਂਦਾ ਰਹਿੰਦਾ ਹੈ। ਕੇਦਾਰਨਾਥ ਧਾਮ ਦੇ ਪਿੱਛੇ ਸਥਿਤ ਬਰਫ਼ ਦੀ ਪਹਾੜੀ ’ਤੇ ਐਤਵਾਰ ਸਵੇਰੇ 5.06 ਵਜੇ ਬਰਫ਼ੀਲਾ ਤੂਫਾਨ ਆਇਆ। ਪਹਾੜੀ ਤੋਂ ਬਰਫ਼ ਕਾਫ਼ੀ ਹੇਠਾਂ ਆ ਗਈ। ਪਹਾੜੀ ’ਤੇ ਬਰਫ਼ ਦਾ ਧੂੰਆਂ ਉੱਡਣ ਲੱਗਾ। ਇਸ ਤੋਂ ਬਾਅਦ ਕੇਦਾਰਨਾਥ ਆਏ ਸ਼ਰਧਾਲੂਆਂ ’ਚ ਭੱਜ-ਦੌੜ ਪੈ ਗਈ। ਕਾਫ਼ੀ ਦੇਰ ਤੱਕ ਬਰਫ਼ੀਲਾ ਤੂਫਾਨ ਆਉਂਦਾ ਰਿਹਾ।
ਇਸ ਪਹਾੜੀ ’ਤੇ ਬਰਫ਼ੀਲਾ ਤੂਫਾਨ ਆਉਣਾ ਕੋਈ ਨਵੀਂ ਗੱਲ ਨਹੀਂ ਹੈ। ਇੱਥੇ ਸਮੇਂ-ਸਮੇਂ ’ਤੇ ਬਰਫ਼ੀਲਾ ਤੂਫ਼ਾਨ ਆਉਂਦਾ ਰਹਿੰਦਾ ਹੈ। ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਨੇ ਦੱਸਿਆ ਕਿ ਸੈਕਟਰ ਅਧਿਕਾਰੀ ਕੇਦਾਰਨਾਥ ਨੇ ਦੱਸਿਆ ਕਿ ਐਤਵਾਰ ਸਵੇਰੇ ਗਾਂਧੀ ਸਰੋਵਰ ਉੱਪਰ ਸਥਿਤ ਪਹਾੜੀ ’ਤੇ ਬਰਫ਼ੀਲਾ ਤੂਫਾਨ ਆਇਆ ਸੀ। ਹਾਲਾਂਕਿ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਸਾਲ 2013 ’ਚ ਕੇਦਾਰਨਾਥ ’ਚ ਬੱਦਲ ਫਟਣ ਕਾਰਨ ਭਿਆਨਕ ਹੜ੍ਹ ਆ ਗਿਆ ਸੀ। ਇਸ ਹੜ੍ਹ ’ਚ ਸਭ ਕੁਝ ਤਬਾਹ ਹੋ ਗਿਆ ਸੀ। ਕਾਫ਼ੀ ਦਿਨਾਂ ਬਾਅਦ ਕੇਦਾਰਨਾਥ ਧਾਮ ’ਚ ਜਨਜੀਵਨ ਆਮ ਹੋ ਸਕਿਆ ਸੀ। ਅਜਿਹੇ ’ਚ ਜਦੋਂ ਉੱਪਰ ਪਹਾੜੀ ਤੋਂ ਬਰਫ਼ੀਲਾ ਤੂਫਾਨ ਹੇਠਾਂ ਆ ਰਿਹਾ ਸੀ ਤਾਂ ਇਕ ਵਾਰ ਫਿਰ ਲੋਕਾਂ ਦੇ ਸਾਹ ਰੁਕ ਜਿਹੇ ਗਏ ਸਨ।

Related posts

ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ: 12 ਜੁਲਾਈ ਤਕ ਵਧਾਈ ਨਿਆਂਇਕ ਹਿਰਾਸਤ

editor

ਪ੍ਰਧਾਨ ਮੰਤਰੀ ਦਾ ਰਾਜ ਸਭਾ ’ਚ ਭਾਸ਼ਣ 

editor

ਮੋਦੀ ਨੇ ਸਦਨ ‘ਚ ਗਲਤ ਬਿਆਨਬਾਜ਼ੀ ਕੀਤੀ, ਜਿਸ ਕਰਕੇ ਕੀਤਾ ਵਾਕਆਊਟ – ਖੜਗੇ

editor