Bollywood

ਗਲਵਾਨ ਘਾਟੀ ‘ਚ ਸ਼ਹੀਦ 20 ਭਾਰਤੀ ਜਵਾਨਾਂ ਦੇ ਬਲੀਦਾਨ ਨੂੰ ਅਜੇ ਦੇਵਗਨ ਪਰਦੇ ’ਤੇ ਕਰਨਗੇ ਬਿਆਨ

ਜਲੰਧਰ  : ਬਾਲੀਵੁੱਡ ਅਦਾਕਾਰ ਅਤੇ ਪ੍ਰੋਡਿਊਸਰ ਅਜੇ ਦੇਵਗਨ ਲੱਦਾਖ ਦੀ ਗਲਵਾਨ ਘਾਟੀ ‘ਚ ਭਾਰਤ-ਚੀਨੀ ਫੌਜ ਵਿਚਾਲੇ ਹੋਈ ਝੜਪ ’ਤੇ ਫ਼ਿਲਮ ਬਣਾਉਣਗੇ। ਇਸ ਫ਼ਿਲਮ ‘ਚ ਸ਼ਹੀਦ ਹੋਏ 20 ਭਾਰਤੀ ਜਵਾਨਾਂ ਦੇ ਬਲੀਦਾਨ ਦੀ ਕਹਾਣੀ ਨੂੰ ਬਿਆਨ ਕੀਤਾ ਜਾਵੇਗਾ। ਹਾਲਾਂਕਿ ਫ਼ਿਲਮ ਦਾ ਨਾਂ ਅਤੇ ਕਾਸਟ ਹੁਣ ਤਕ ਤੈਅ ਨਹੀਂ ਹੋਈ। ਇਹ ਵੀ ਤੈਅ ਨਹੀਂ ਹੋਇਆ ਕਿ ਅਜੇ ਦੇਵਗਨ ਇਸ ਨੂੰ ਸਿਰਫ਼ ਪ੍ਰੋਡਿਊਸ ਕਰਨਗੇ ਜਾਂ ਇਸ ‘ਚ ਅਦਾਕਾਰੀ ਵੀ ਕਰਨਗੇ। ਦੱਸ ਦਈਏ ਕਿ ਫ਼ਿਲਮ ਆਲੋਚਕ ਅਤੇ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਦੇ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ‘ਚ ਲਿਖਿਆ ਅਜੇ ਦੇਵਗਨ ਗਲਵਾਨ ਘਾਟੀ ਵਿਵਾਦ ‘ਤੇ ਫ਼ਿਲਮ ਬਣਾਉਣਗੇ। ਫ਼ਿਲਮ ਦਾ ਨਾਂਅ ਹਾਲੇ ਤਕ ਨਹੀਂ ਰੱਖਿਆ ਗਿਆ ਹੈ। ਫ਼ਿਲਮ ‘ਚ 20 ਭਾਰਤੀ ਫੌਜ ਦੇ ਜਵਾਨਾਂ ਦੇ ਬਲੀਦਾਨ ਨੂੰ ਦਿਖਾਇਆ ਜਾਵੇਗਾ, ਜਿਸ ਨੇ ਚੀਨੀ ਫੌਜ ਨਾਲ ਮੁਕਾਬਲਾ ਕੀਤਾ। ਫ਼ਿਲਮ ਦੀ ਕਾਸਟ ਵੀ ਅਜੇ ਤਕ ਫਾਈਨਲ ਨਹੀਂ ਹੋਈ ਹੈ। ਇਸ ਫ਼ਿਲਮ ਦੀ ਪ੍ਰੋਡਿਊਸਰ ਅਜੇ ਦੇਵਗਨ ਦੀ ਪ੍ਰੋਡਕਸ਼ਨ ਕੰਪਨੀ ਹੋਵੇਗੀ।ਦੱਸਣਯੋਗ ਹੈ ਕਿ ਬੀਤੀ 15 ਜੂਨ ਨੂੰ ਲੱਦਾਖ ਦੇ ਪੂਰਬੀ ਹਿੱਸੇ ‘ਚ ਸਥਿਤ ਗਲਵਾਨ ਘਾਟੀ ‘ਚ ਚੀਨੀ ਫੌਜ ’ਤੇ ਭਾਰਤੀ ਫੌਜ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਝੜਪ ‘ਚ ਭਾਰਤੀ ਜਵਾਨ ਸ਼ਹੀਦ ਹੋਏ ਸਨ।

Related posts

ਮਸ਼ਹੂਰ ਕੈਨੇਡੀਆਈ ਗਾਇਕ ਜਸਟਿਨ ਬੀਬਰ ਮੁੰਬਈ ਪੁੱਜੇ ਅੰਬਾਨੀ ਦੇ ਵਿਆਹ ’ਚ ਦੇਣਗੇ ਪੇਸ਼ਕਾਰੀ

editor

ਫਿਲਮ ‘Kalki 2898 AD’ ਦੇਖਣ ਤੋਂ ਬਾਅਦ ਦੀਪਿਕਾ ਪਾਦੂਕੋਣ ਦੇ ਫੈਨ ਹੋਏ ਰਣਵੀਰ ਸਿੰਘ

editor

ਫ਼ਿਲਮ ‘ਕਲਕੀ 2898 ਏਡੀ’ ਨੇ ਪਹਿਲੇ ਹਫ਼ਤੇ ਦੀ ਕਮਾਏ

editor