International

ਚੀਨ ਨੇ ਐਚ.ਐਲ.-3 ਟੋਕਾਮਕ ਨੂੰ ਕੰਟਰੋਲ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ

ਬੀਜਿੰਗ – ਚੀਨ ਨੇ ਨਕਲੀ ਸੂਰਜ ਦੇ ਨਾਂ ਨਾਲ ਮਸ਼ਹੂਰ ਹੁਆਨਲਿਯੂ-3 (ਐੱਚ.ਐੱਲ.-3) ਟੋਕਾਮਕ ਨੂੰ ਕੰਟਰੋਲ ਕਰਨ ‘’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਚੀਨੀ ਵਿਗਿਆਨੀਆਂ ਨੇ ਇਸ ਨਕਲੀ ਸੂਰਜ ਵਿੱਚ ਇੱਕ ਉੱਨਤ ਚੁੰਬਕੀ ਖੇਤਰ ਦੀ ਬਣਤਰ ਦੀ ਖੋਜ ਕੀਤੀ ਹੈ, ਜੋ ਵਿਸ਼ਵ ਦੀ ਪਹਿਲੀ ਪ੍ਰਾਪਤੀ ਹੈ। ਇਸ ਖੋਜ ਨੂੰ ਨਿਊਕਲੀਅਰ ਫਿਊਜ਼ਨ ਯੰਤਰਾਂ ਦੀ ਨਿਯੰਤਰਣ ਸਮਰੱਥਾ ਵਧਾਉਣ ਦੀ ਦਿਸ਼ਾ ‘’ਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਚੀਨ ਇਸ ਨਕਲੀ ਸੂਰਜ ਵਿਚ 10 ਕਰੋੜ ਡਿਗਰੀ ਸੈਲਸੀਅਸ ਤਾਪਮਾਨ ਪੈਦਾ ਕਰ ਸਕਦਾ ਹੈ। ਇਹ ਸੂਰਜ ਦੇ ਕੋਰ ਨਾਲੋਂ ਸੱਤ ਗੁਣਾ ਵੱਡਾ ਹੈ। ਵਰਤਮਾਨ ਵਿੱਚ ਦੁਨੀਆ ਦੇ ਕਈ ਦੇਸ਼ ਨਕਲੀ ਸੂਰਜ ‘’ਤੇ ਕੰਮ ਕਰ ਰਹੇ ਹਨ, ਜਿਸ ਵਿੱਚ ਦੱਖਣੀ ਕੋਰੀਆ, ਅਮਰੀਕਾ ਅਤੇ ਫਰਾਂਸ ਸ਼ਾਮਲ ਹਨ।ਚੀਨ ਮੀਡੀਆ ਸਮੂਹ ਨੇ ਦੱਸਿਆ ਕਿ ਇਸ ਦਾ ਮਕਸਦ ਪਰਮਾਣੂ ਤਕਨਾਲੋਜੀ ਵਿੱਚ ਚੀਨ ਦੇ ਗਲੋਬਲ ਪ੍ਰਭਾਵ ਨੂੰ ਵਧਾਉਣਾ ਅਤੇ ਵਿਸ਼ਵ ਊਰਜਾ ਸੰਕਟ ਨਾਲ ਨਜਿੱਠਣ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰਯੋਗ ਵਿੱਚ 17 ਵਿਸ਼ਵ ਪ੍ਰਸਿੱਧ ਖੋਜ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਸ਼ਾਮਲ ਹਨ। ਫ੍ਰੈਂਚ ਅਲਟਰਨੇਟਿਵ ਐਨਰਜੀ ਐਂਡ ਐਟੋਮਿਕ ਐਨਰਜੀ ਕਮਿਸ਼ਨ ਦੇ ਨਾਲ-ਨਾਲ ਜਪਾਨ ਦੀ ਕਿਓਟੋ ਯੂਨੀਵਰਸਿਟੀ ਦੇ ਨਾਂ ਇਸ ਵਿੱਚ ਪ੍ਰਮੁੱਖ ਹਨ।ਨਿਯੰਤਰਿਤ ਪ੍ਰਮਾਣੂ ਫਿਊਜ਼ਨ ਇੱਕ ਅਤਿ-ਆਧੁਨਿਕ ਤਕਨਾਲੋਜੀ ਹੈ ਜਿਸ ਦੇ ਬਹੁਤ ਸਾਰੇ ਫ਼ਾਇਦੇ ਹਨ ਜਿਵੇਂ ਕਿ ਸਰੋਤਾਂ ਤੱਕ ਭਰਪੂਰ ਪਹੁੰਚ, ਵਾਤਾਵਰਣ ਮਿੱਤਰਤਾ ਅਤੇ ਸੁਰੱਖਿਆ। ਇਹ ਗਲੋਬਲ ਊਰਜਾ ਅਤੇ ਵਾਤਾਵਰਨ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਗਲੋਬਲ ਸਸਟੇਨੇਬਲ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਮੁੱਖ ਤਰੀਕਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

Related posts

ਕਨਿਸ਼ਕ ਬੰਬ ਧਮਾਕੇ ਦੀ ਜਾਂਚ ਜਾਰੀ ਹੈ: ਕੈਨੇਡੀਅਨ ਪੁਲਿਸ

editor

ਨੌਕਰਾਂ ਦੇ ਸ਼ੋਸ਼ਣ ਦਾ ਮਾਮਲਾ; ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਹੋਈ ਸਜ਼ਾ

editor

ਔਰਤਾਂ ਦੇ ਹਿਜਾਬ ਪਹਿਨਣ ’ਤੇ ਤਜ਼ਾਕਿਸਤਾਨ ਨੇ ਵੀ ਲਗਾਈ ਪਾਬੰਦੀ

editor