India

ਛੱਤੀਸਗੜ੍ਹ ’ਚ ਮੁਕਾਬਲੇ ਦੌਰਾਨ 8 ਨਕਸਲੀ ਢੇਰ, ਸੁਰੱਖਿਆ ਜਵਾਨ ਸ਼ਹੀਦ

ਨਰਾਇਣਪੁਰ – ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਰਾਇਣਪੁਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲੇ ’ਚ 8 ਨਕਸਲੀ ਮਾਰੇ ਗਏ ਤੇ ਸੁਰੱਖਿਆ ਜਵਾਨ ਸ਼ਹੀਦ ਹੋ ਗਿਆ। ਮੁਕਾਬਲੇ ’ਚ ਦੋ ਸੁਰੱਖਿਆ ਜਵਾਨ ਜ਼ਖ਼ਮੀ ਹੋਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਹੀਨੇ ਦੀ 12 ਤਰੀਕ ਨੂੰ ਜ਼ਿਲ੍ਹੇ ਦੇ ਅਬੂਝਮਾੜ ਇਲਾਕੇ ’ਚ ਸਥਿਤ ਕੁਤੁਲ, ਫਰਸਬੇੜਾ ਅਤੇ ਕੋੜਤਾਮੇਟਾ ਪਿੰਡਾਂ ਦੇ ਜੰਗਲ ‘ਚ ਨਕਸਲ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਨਾਰਾਇਣਪੁਰ-ਕੋਂਡਾਗਾਂਵ-ਕਾਂਕੇਰ-ਦਾਂਤੇਵਾੜਾ ਜ਼ਿਲ੍ਹੇ ਦੇ ਡੀਆਰਜੀ, ਸਪੈਸ਼ਲ ਟਾਸਕ ਫੋਰਸ ਅਤੇ ਇੰਡੋ ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਦੀ 53ਵੀਂ ਕੋਰ ਦੀ ਫੋਰਸ ਅਪਰੇਸ਼ਨ ਵਿੱਚ ਸ਼ਾਮਲ ਸੀ।

Related posts

ਦਿੱਲੀ ਕੋਰਟ ਨੇ ਕੇਜਰੀਵਾਲ ਨੂੰ 14 ਦਿਨਾਂ ਨਿਆਂਇਕ ਹਿਰਾਸਤ ’ਚ ਭੇਜਿਆ

editor

ਲੱਦਾਖ ’ਚ ਟੈਂਕ ਅਭਿਆਸ ਦੌਰਾਨ ਹਾਦਸਾ, 5 ਜਵਾਨ ਸ਼ਹੀਦ

editor

ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ’ਚੋਂ ਕੱਢਣ ਲਈ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ

editor