Punjab

ਜ਼ਮੀਨ ਵਾਹੁਣ ’ਤੇ ਹੋਈ ਲੜਾਈ ਦੌਰਾਨ ਗੋਲ਼ੀ ਚੱਲਣ ਕਾਰਨ ਪਿਓ-ਪੁੱਤ ਸਮੇਤ ਤਿੰਨ ਦੀ ਮੌਤ

ਰਾਜਪੁਰਾ – ਨਜ਼ਦੀਕੀ ਪਿੰਡ ਚਤਰ ਨਗਰ ਵਿਖੇ ਅੱਜ ਤੜਕੇ ਵੇਲ਼ੇ ਠੇਕੇ ’ਤੇ ਲਈ ਜ਼ਮੀਨ ਸਬੰਧੀ ਹੋਈ ਲੜਾਈ ਦੌਰਾਨ ਇਕ ਧਿਰ ਵੱਲੋਂ ਗੋਲੀ ਚਲਾਉਣ ਅਤੇ ਦੂਜੀ ਧਿਰ ਵੱਲੋਂ ਤੇਜ਼ਧਾਰ ਵਸਤੂਆਂ ਨਾਲ ਹਮਲਾ ਕਰਨ ’ਤੇ ਦੋਵਾਂ ਧਿਰਾਂ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਹਿਲਾਂ ਰਾਜਪੁਰਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਪਰ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਪਟਿਆਲ਼ਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਹੈ।ਮਿ੍ਰਤਕਾਂ ਵਿਚ ਪਿਓ-ਪੁੱਤ ਸ਼ਾਮਲ ਹਨ।ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ ਆਈ ਜੀ ਪਟਿਆਲ਼ਾ ਰੇਂਜ ਹਰਚਰਨ ਸਿੰਘ ਭੁੱਲਰ, ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ, ਡੀਐਸਪੀ ਘਨੌਰ ਬੂਟਾ ਸਿੰਘ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ’ਤੇ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਚਤਰ ਨਗਰ ਵਿਖੇ ਇਕ ਨਿੱਜੀ ਕੰਪਨੀ ਦੀ ਜ਼ਮੀਨ ਹੈ ਜੋ ਕਿ 30 ਕਿਲ੍ਹੇ ਦੱਸੀ ਜਾ ਰਹੀ ਹੈ।ਇਸ ਜ਼ਮੀਨ ਨੂੰ ਪਿੰਡ ਚਤਰ ਨਗਰ ਅਤੇ ਪਿੰਡ ਨੌਗਾਵਾਂ ਦੇ ਵਿਅਕਤੀਆਂ ਵੱਲੋਂ ਠੇਕੇ ਉਪਰ ਲੈ ਕੇ ਵਾਹਿਆ ਬੀਜਿਆ ਜਾਂਦਾ ਹੈ।ਪਿਛਲੇ ਕਾਫ਼ੀ ਸਮੇਂ ਤੋਂ
ਂ ਇਸ ਜ਼ਮੀਨ ਸਬੰਧੀ ਦੋਵਾਂ ਧਿਰਾਂ ਵਿਚਕਾਰ ਝਗੜਾ ਚਲਦਾ ਆ ਰਿਹਾ ਸੀ ਜੋ ਕਿ ਕੁੱਝ ਮੁਹਤਬਰ ਵਿਅਕਤੀਆਂ ਅਤੇ ਪਿੰਡ ਵਾਸੀਆਂ ਨੇ ਵਿਚ ਪੈ ਕੇ ਸੁਲਝਾ ਦਿੱਤਾ ਸੀ।ਜਾਣਕਾਰੀ ਅਨੁਸਾਰ ਬੀਤੀ ਰਾਤ ਚਤਰ ਨਗਰ ਵਾਲ਼ੀ ਧਿਰ ਨੇ ਉਕਤ ਜ਼ਮੀਨ ਨੂੰ ਵਾਹ ਦਿੱਤਾ ਅਤੇ ਅੱਜ ਸਵੇਰੇ ਵੇਲ਼ੇ ਨੌਗਾਵਾਂ ਵਾਲ਼ੀ ਧਿਰ ਨੇ ਵਾਹੀ ਹੋਈ ਜ਼ਮੀਨ ਵਿਚ ਵੱਟਾਂ ਪਾ ਦਿੱਤੀਆਂ, ਜਿਸ ਕਾਰਨ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ।ਦੋਵੇਂ ਧਿਰਾਂ ਵਿਚ ਬਹਿਸ ਬਾਜ਼ੀ ਤੋਂ ਗੱਲ ਵਧਦੀ ਵਧਦੀ ਧੱਕਾ ਮੁੱਕੀ ਤੱਕ ਪਹੁੰਚ ਗਈ।ਨੌਗਾਵਾਂ ਵਾਲੀ ਧਿਰ ਨੇ ਦਿਲਬਾਗ ਸਿੰਘ ਨੇ ਆਪਣੀ ਰਿਵਾਲਵਰ ਵਿਚੋਂ ਕਥਿਤ ਗੋਲ਼ੀ ਚਲਾ ਦਿੱਤੀ।ਜਿਸ ਨਾਲ ਸਤਵਿੰਦਰ ਸਿੰਘ ਪੁੱਤਰ ਧਰਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।ਉੱਧਰ ਦੂਜੀ ਧਿਰ ਨੇ ਦਿਲਬਾਗ ਸਿੰਘ ਉਪਰ ਕਥਿਤ ਹਮਲਾ ਕਰ ਦਿਲਬਾਗ ਸਿੰਘ ਅਤੇ ਉਸ ਦੇ ਪੁੱਤਰ ਜਸਵਿੰਦਰ ਦੀ ਮੌਤ ਹੋ ਗਈ।ਇਸ ਲੜਾਈ ਵਿਚ ਹਰਜਿੰਦਰ ਸਿੰਘ ਪੁੱਤਰ ਧਰਮ ਸਿੰਘ ਅਤੇ ਹਰਪ੍ਰੀਤ ਸਿੰਘ ਪੁੱਤਰ ਜਸਮੇਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਭਰਤੀ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲ਼ਾ ਵਿਖੇ ਰੈਫ਼ਰ ਕਰ ਦਿੱਤਾ ਹੈ।ਇਸ ਸਬੰਧੀ ਡੀਐਸਪੀ ਘਨੌਰ ਬੂਟਾ ਸਿੰਘ ਨੇ ਦੱਸਿਆ ਕਿ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਰਾਜਪੁਰਾ ਵਿਖੇ ਰਖਵਾ ਦਿੱਤਾ ਗਿਆ ਹੈ, ਤਫ਼ਤੀਸ਼ ਜਾਰੀ ਹੈ।

Related posts

ਮਾਨ ਸਰਕਾਰ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਸਿੰਜਿਆ: ‘ਸੁੱਕੀਆਂ’ ਜ਼ਮੀਨਾਂ ਤਕ ਪਹੁੰਚਾਇਆ ਨਹਿਰੀ ਪਾਣੀ

editor

ਪੰਜਾਬ ਪੁਲਿਸ ਵੱਲੋਂ ਦਹਾਕੇ ਦੀ ਸਭ ਤੋਂ ਵੱਡੀ ਅਫ਼ੀਮ ਬਰਾਮਦਗੀ; ਫਾਜ਼ਿਲਕਾ ਤੋਂ 66 ਕਿਲੋ ਅਫ਼ੀਮ ਸਮੇਤ ਦੋ ਕਾਬੂ

editor

ਪੰਜਾਬ ਸਰਕਾਰ ਨੇ 16 ਟੋਲ ਪਲਾਜ਼ਿਆਂ ਨੂੰ ਹਟਾ ਕੇ ਲੋਕਾਂ ਨੂੰ 59 ਲੱਖ ਦੀ ਰੋਜ਼ਾਨਾ ਰਾਹਤ ਦਿੱਤੀ: ਈ.ਟੀ.ਓ.

editor