Articles Health & Fitness

ਜਾਨਲੇਵਾ ਬਿਮਾਰੀ ਬਣ ਚੁੱਕੀ ਹੈ – ਕੈਂਸਰ

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

ਵਿਸ਼ਵ ਭਰ ਵਿਚ ਜਾਨਲੇਵਾ ਬਿਮਾਰੀ ਕੈਂਸਰ ਬੱਚੇ, ਨੌਜਵਾਨ, ਮੱਧ ਉਮਰ, ਅਤੇ ਸੀਨੀਅਰਜ਼ ਵਿਚ ਤੇਜ਼ੀ ਨਾਲ ਵੱਧ ਰਹੀ ਹੈ। ਕੈਂਸਰ ਦੁਨੀਆ ਭਰ ਵਿਚ ਮੌਤ ਦਾ ਦੂਜਾ ਕਾਰਨ ਬਣ ਗਈ ਹੈ। ਹਰ ਸਾਲ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿਚ ਲੱਗਭਗ 75%, ਅਤੇ ਅੰਦਾਜ਼ਨ 9.6 ਮਿਲੀਅਨ ਲੋਕ ਕੈਂਸਰ ਦੇ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਹਰ ਸਾਲ ਵਿਸ਼ਵ ਭਰ ਵਿੱਚ ਅੰਦਾਜ਼ਨ 300,000 ਤੋਂ ਵੱਧ ਬੱਚੇ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ। ਡਬਲਯੂਐਚਓ ਨੇ ਕਿਹਾ ਹੈ ਕਿ ਬਚਪਨ ਦੇ ਕੈਂਸਰ ਪ੍ਰਤੀ ਵਚਨਬੱਧਤਾ ਅਤੇ ਕੈਂਸਰ ਅਵੇਅਰਨੈਸ ਪ੍ਰੋਗਰਾਮਾਂ ਨੂੰ ਤਰਜੀਹ ਵੀ ਦੇ ਰਿਹਾ ਹੈ। ਗਲੋਬਲ ਅਤੇ ਰਾਸ਼ਟਰੀ, ਖੇਤਰੀ ਪੱਧਰ ‘ਤੇ ਵੱਖਰੀ ਰਣਨੀਤੀ ਅਤੇ ਗਤੀਵਿਧੀਆਂ ਨਾਲ ਕੈਂਸਰ ਨਾਲ ਪੀੜਤ ਬੱਚਿਆਂ ਲਈ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਠੋਸ ਉਪਰਾਲੇ ਕਰ ਰਹੇ ਹਾਂ।

ਕੈਂਸਰ ਦਾ ਭਾਰ ਵਿਸ਼ਵਵਿਆਪੀ ਪੱਧਰ ‘ਤੇ ਵੱਧਦਾ ਜਾ ਰਿਹਾ ਹੈ। ਸਿਰਫ ਅਮਰੀਕਾ ਵਿਚ ਕੈਂਸਰ ਦੀ ਕੁੱਲ ਸਲਾਨਾ ਆਰਥਿਕ ਲਾਗਤ 1.16 ਟਿ੍ਰਲੀਅਨ ਦਾ ਅਨੁਮਾਨ ਹੈ ਪਰ ਦੁਨੀਆ ਭਰ ਵਿਚ ਕੈਂਸਰ ਕਾਰਨ ਹੋਣ ਵਾਲਾ ਖਰਚ ਵੀ ਕਈ ਟਿ੍ਰਲੀਅਨ ਤੋਂ ਵੱਧ ਹੈ। ਬਿਮਾਰੀ ਦਾ ਛੇਤੀ ਪਤਾ ਲਗਾਉਣ ਅਤੇ ਇਲਾਜ ਦੇ ਸਾਧਨਾਂ ਦੀ ਨਵੀਂ ਰਣਨੀਤੀ ਨਾਲ ਹਰ ਸਾਲ ਕਰੀਬਨ 3.7 ਮਿਲੀਅਨ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਕੈਂਸਰ ਦੇ ਬੋਝ ਨੂੰ ਘੱਟ ਕਰਨ ਵਿਚ ਹਰ ਆਦਮੀ ਨੂੰ “ ਮੈਂ ਕਰ ਸਕਦਾ ਹਾਂ, ਯਾਨਿ ਅਸੀਂ ਕਰ ਸਕਦੇ ਹਾਂ” ਵਰਗੀ ਸੋਚ ਨੂੰ ਬਰਕਰਾਰ ਰੱਖਣ ਦੀ ਲੋੜ ਹੈ ਤਾਕਿ ਕੈਂਸਰ ਨਾਲ ਹੋਣ ਵਾਲੀ ਮੌਤਾਂ ਨੂੰ ਘੱਟ ਕਰਨ ਲਈ ਰੱਲ-ਮਿਲ ਕੇ ਗਲੋਬਲ ਟੀਚਿਆਂ ਨੂੰ ਹਾਸਿਲ ਕੀਤਾ ਜਾ ਸਕੇ।

ਕੈਂਸਰ ਇਕ ਜੈਨੇਟਿਕ ਬਿਮਾਰੀ ਹੈ- ਯਾਨਿ ਕੈਂਸਰ ਜੀਨਾਂ ਵਿਚ ਕੱਝ ਤਬਦੀਲੀਆਂ ਕਰਕੇ ਹੋ ਜਾਂਦਾ ਹੈ, ਜੋ ਸਾਡੇ ਸੈਲਾਂ ਦੇ ਕੰਮ ਨੂੰ ਕੰਟ੍ਰੋਲ ਕਰਦੇ ਹਨ। ਕੈਂਸਰ ਬਿਮਾਰੀਆਂ ਦਾ ਇੱਕ ਵੱਡਾ ਸਮੂਹ ਹੁੰਦਾ ਹੈ ਜੋ ਸਰੀਰ ਦੇ ਲਗਭਗ ਕਿਸੇ ਵੀ ਅੰਗ ਜਾਂ ਟਿਸ਼ੂ ਵਿੱਚ ਸ਼ੂਰੂ ਹੋ ਸਕਦਾ ਹੈ ਜਦੋਂ ਅਸਾਧਾਰਨ ਸ਼ੇੱਲ ਬੇਕਾਬੂ ਹੋ ਜਾਂਦੇ ਹਨ। ਸਰੀਰ ਦੇ ਨਾਲ ਲੱਗਦੇ ਅੰਗਾਂ ਜਾਂ ਹਿੱਸਿਆਂ ਉੱਤੇ ਅਟੈਕ ਅਤੇ ਅੰਗਾਂ ਵਿਚ ਫੈਲਣ ਦੀਆਂ ਸੀਮਾਵਾਂ ਪਾਰ ਕਰ ਜਾਂਦੇ ਹਨ। ਬਾਅਦ ਦੀ ਪ੍ਰਕਿਰਿਆ ਨੂੰ ਮੈਟਾਸਟਾਸਾਈਜ਼ਿੰਗ ਕਿਹਾ ਜਾਂਦਾ ਹੈ ਅਤੇ ਇਹ ਕੈਂਸਰ ਤੋਂ ਮੌਤ ਦਾ ਕਾਰਨ ਬਣਦਾ ਹੈ। ਫੇਫੜੇ, ਪ੍ਰੌਸਟੇਟ, ਕੋਲੋਰੇਕਟਲ, ਪੇਟ, ਅਤੇ ਜ਼ਿਗਰ ਦਾ ਕੈਂਸਰ ਮਰਦਾਂ ਵਿੱਚ, ਅਤੇ ਔਰਤਾਂ ਵਿੱਚ ਛਾਤੀ, ਬੱਚੇਦਾਨੀ, ਥਾਇਰਾਈਡ, ਫੇਫੜੇ ਅਤੇ ਕੋਲੋਰਟਲ ਦਾ ਕੈਂਸਰ ਆਮ ਦੇਖਣ ਨੂੰ ਮਿਲ ਰਿਹਾ ਹੈ। 30-50% ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੇ ਮੁੱਖ ਜੋਖਮ ਕਾਰਕਾਂ ਨੂੰ ਕੰਟ੍ਰੋਲ ਜਾਂ ਪਰਹੇਜ਼ ਕਰਕੇ ਅਤੇ ਰੋਕਥਾਮ ਰਣਨੀਤੀਆਂ ਨੂੰ ਲਾਗੂ ਕਰਕੇ ਮੌਤ ਦਾ ਆਂਕੜਾ ਘਟਾਇਆ ਜਾ ਸਕਦਾ ਹੈ। ਕੈਂਸਰ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਸਟੀਕ ਅਡਵਾਂਸ ਜਾਂਚ ਪ੍ਰਕ੍ਰਿਆ ਨਾਲ ਬਿਮਾਰੀ ਨੂੰ ਨਿਯੰਤਰਣ ਕੀਤਾ ਜਾ ਸਕਦਾ ਹੈ।

ਕਾਰਨ: ਊਮਰ: ਉਮਰ ਦੇ ਮੁਤਾਬਿਕ 61 ਸਾਲ ਦੀ ਉਮਰ ਵਿਚ ਛਾਤੀ ਦਾ ਕੈਂਸਰ, 66 ਸਾਲ ਵਿਚ ਪ੍ਰੋਸਟੇਟ, 68 ਦੀ ਉਮਰ ਵਿਚ ਕੋਲੋਰੇਟਲ ਕੈਂਸਰ, 70 ਦੀ ਉਮਰ ਵਿਚ ਫੇਫੜਿਆਂ ਦਾ ਕੈਂਸਰ ਜਿਆਦਾ ਦੇਖਿਆ ਜਾ ਰਿਹਾ ਹੈ।
• ਅਲਕੋਹਲ: ਦੀ ਬੇਹਿਸਾਬ ਵਰਤੋਂ ਮੂੰਹ, ਠੋਡੀ, ਵੌਇਸ ਬਾਕਸ, ਜਿਗਰ ਅਤੇ ਛਾਤੀ ਦੇ ਕੈਂਸਰ ਦੇ ਖਤਰੇ ਨੂੰ ਵਧਾ ਰਹੀ ਹੈ।
• ਸੋਜਸ਼: ਇੱਕ ਸਧਾਰਣ ਸਰੀਰਕ ਪ੍ਰਤੀਕਰਮ ਹੈ ਜੋ ਟਿਸ਼ੂ ਨੂੰ ਠੀਕ ਕਰਨ ਦਾ ਕਾਰਨ ਬਣਦਾ ਹੈ। ਇਹ ਪ੍ਰਕਿਰਿਆ ੳਦੋਂ ਸ਼ੁਰੂ ਹੁੰਦੀ ਹੈ ਜਦੋਂ ਖਰਾਬ ਹੋਏ ਟਿਸ਼ੂ ਦੁਆਰਾ ਰਸਾਇਣ ਜਾਰੀ ਕੀਤੇ ਜਾਂਦੇ ਹਨ। ਇਸਦੇ ਜਵਾਬ ਵਿਚ ਚਿੱਟੇ ਖੂਨ ਦੇ ਸੈਲ ਉਹ ਪਦਾਰਥ ਬਣਾਉਂਦੇ ਹਨ ਜੋ ਸੈੱਲਾਂ ਵਿਚ ਵੰਡ ਪਾਉਂਦੇ ਹਨ ਅਤੇ ਸੱਟ ਨੂੰ ਠੀਕ ਕਰਨ ਵਿਚ ਮਦਦ ਕਰਨ ਲਈ ਟਿਸ਼ੂ ਦੁਬਾਰਾ ਬਣਾਉਣ ਵਿਚ ਵਾਧਾ ਕਰਦੇ ਹਨ।
• ਹਾਰਮੋਨਜ਼: ਫੀਮੇਲ ਸੈਕਸ ਹਾਰਮੋਨਜ਼ ਐਸਟਰੋਜਨਜ਼ ਗਰੱੁਪ ਨੂੰ ਕਾਰਸਿਨਜ ਦੇ ਤੋਰ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਇਨਾਂ ਦੀ ਔਰਤ-ਮਰਦਾਂ ਵਿਚ ਖਾਸ ਸਰੀਰਕ ਭੂਮਿਕਾ ਹੈ। ਮੇਨੋਪੋਜਲ ਹਾਰਮੋਨ ਥੈਰੇਪੀ (ਐਸਟ੍ਰੋਜਨ ਪਲੱਸ ਪ੍ਰਜੈਸਟਿਨ, ਜੋਕਿ ਫੀਮੇਲ ਹਾਰਮੋਨ ਪ੍ਰੋਜੇਸਟੀਰੋਨ ਦਾ ਸਿੰਥੈਟਿਕ ਸੰਸਕਰਣ ਹੈ ਲੈਣ ਨਾਲ ਛਾਤੀ ਦੇ ਕੈਂਸਰ ਦਾ ਖਤਰਾ ਵਧਾ ਸਕਦਾ ਹੈ।
• ਇਮਯੂਨੋਸਪਰੈਸਿਵ: ਦਵਾਈਆਂ ਦੀ ਵਰਤੋਂ ਕੈਂਸਰ ਦਾ ਕਾਰਨ ਬਣਨ ਵਾਲੀ ਇਨਫੈਕਸ਼ਨ ਨਾਲ ਲੜਨ ਲਈ ਕੀਤੀ ਜਾਂਦੀ ਹੈ।
• ਵਾਇਰਸ: ਬੈਕਟਰੀਆ ਅਤੇ ਪਰਜੀਵੀ ਸਮੇਤ ਕੁੱਝ ਛੂਤਕਾਰੀ ਏਜੰਟ ਕੈਂਸਰ ਦੇ ਖਤਰੇ ਨੂੰ ਵਧਾ ਸਕਦੇ ਹਨ। ਕੱੁਝ ਵਾਇਰਸ, ਬੈਕਟਰੀਆ ਅਤੇ ਪਰਜੀਵੀ ਵੀ ਗੰਭੀਰ ਸੋਜਸ਼ ਦਾ ਕਾਰਨ ਬਣਦੇ ਹਨ, ਜਿਸ ਨਾਲ ਕੈਂਸਰ ਹੋ ਸਕਦਾ ਹੈ।
• ਮੋਟਾਪਾ: ਔਰਤਾਂ ਵਿਚ ਛਾਤੀ, ਕੋਲਨ, ਗੁਦਾ, ਐਂਡੋਮੇਟ੍ਰੀਅਮ(ਬੱਚੇਦਾਨੀ), ਕਿਡਨੀ ਅਤੇ ਪੈਨਕ੍ਰੀਅਸ ਦੇ ਕੈਂਸਰ ਦਾ ਖਤਰਾ ਵਧਾ ਸਕਦਾ ਹੈ।
• ਰੇਡੀਏਸ਼ਨ: ਡੀ ਅੇਨ ਏ ਨੂੰ ਨੁਕਸਾਨ ਪਹੁੰਚਾਉਣ ਅਤੇ ਕੈਂਸਰ ਦਾ ਕਾਰਨ ਬਣਨ ਵਿਚ ਆਇਓਨਾਈਜ਼ਿੰਗ ਰੇਡੀਏਸ਼ਨ ਵਿਚ ਰੇਡਨ, ਐਕਸ-ਰੇ, ਗਾਮਾ ਕਿਰਨਾਂ, ਵੀ ਕੈਂਸਰ ਦੀ ਸੰਭਾਵਨਾ ਵਧਾ ਦਿੰਦੀ ਹੈ।
• ਸੂਰਜ ਦੀ ਕਿਰਣਾਂ: ਸੂਰਜ, ਸਨਲੈਂਪਸ, ਅਤੇ ਟੈਨਿੰਗ, ਯੂਵੀ ਰੇਡੀਏਸ਼ਨ ਦੇ ਐਕਸਪੋਜਰ ਹੋਣ ਨਾਲ ਚਮੜੀ ਦਾ ਕੈਂਸਰ ਹੋ ਸਕਦਾ ਹੈ।
• ਇੰਡਸਟਰੀਅਲ, ਸਿਗਰੇਟ ਅਤੇ ਘਰੇਲੂ ਧੂੰਆ ਵੀ ਕਾਰਨ ਬਣ ਸਕਦਾ ਹੈ।
• ਫੇਫੜਿਆਂ ਦੇ ਕੈਂਸਰ ਨਾਲ ਹੋਣ ਵਾਲੀ ਮੌਤ ਦਾ ਕਾਰਨ ਸਿਗਰੇਟ-ਤੰਬਾਕੂ ਪੀਣ ਵਾਲੇ ਲੋਕ ਹਨ। ਕਦੇ-ਕਦੇ ਸਿਗਰੇਟ ਪੀਣ ਵਾਲੇ ਵੀ 15-30% ਜਿਆਦਾ ਲੰਗ ਕੈਂਸਰ ਦੇ ਸ਼ਿਕਾਰ ਹੋ ਸਕਦੇ ਹਨ। 10 ਵਿੱਚੋਂ 9 ਫੇਫੜਿਆਂ ਦੇ ਕੈਂਸਰ ਦੀਆਂ ਮੌਤਾਂ ਸਿਗਰੇਟ ਪੀਣ ਜਾਂ ਦੂਜੀ ਧੂੰਏ ਦੇ ਐਕਸਪੋਜਰ ਕਾਰਨ ਹੁੰਦੀਆਂ ਹਨ।

ਖਿਆਲ ਰੱਖੋ:
– ਤੰਬਾਕੂ ਦੀ ਵਰਤੋਂ ਜਾਨਲੇਵਾ ਹੋ ਸਕਦੀ ਹੈ, ਇਸਤੇਮਾਲ ਤੋਂ ਬਚੋ।
– ਪ੍ਰੋਸੈਸ ਕੀਤੇ ਮੀਟ ਘੱਟ ਵਰਤੋ।
– ਸਰੀਰ ਦੇ ਵਜ਼ਨ ਨੂੰ ਮੇਨਟੇਨ ਕਰਕੇ ਰੱਖੋ।
– ਖੁਰਾਕ ਵਿਚ ਤਾਜ਼ੇ ਫੱਲ-ਸਬਜ਼ੀਆਂ ਨੂੰ ਸ਼ਾਮਿਲ ਕਰੋ।
– ਰੋਜਾਨਾਂ ਵਰਕ-ਆਉਟ, ਯੋਗਾ, ਸੈਰ ਕਰਨ ਦੀ ਆਦਤ ਪਾ ਲਵੋ।
– ਸ਼ਰਾਬ ਦੀ ਵਰਤੋਂ ਨੂੰ ਲਿਮਿਟ ਵਿੱਚ ਰੱਖੋ।
– ਸ਼ਾਦੀਸ਼ੁਦਾ ਔਰਤ-ਮਰਦ ਸੈਕਸ ਰਿਸ਼ਤਿਆਂ ਪ੍ਰਤੀ ਇਮਾਨਦਾਰੀ ਵਰਤਨ।
– ਇੰਡਸਟਰੀਅਲ, ਸਿਗਰੇਟ ਅਤੇ ਘਰੇਲੂ ਧੰੂਏ ਦੇ ਮਾਹੋਲ ਤੋਂ ਬਚੋ।
– ਹਰ 6 ਮਹੀਨੇ ਬਾਅਦ ਆਪਣਾ ਬਲੱਡ-ਵਰਕ ਜਰੂਰ ਕਰਾਓ। ਗੰਭੀਰ ਕਿਸਮ ਦੀ ਇਨਫੈਕਸ਼ਨ ਨਾਲ ਕੈਂਸਰ ਹੋ ਸਕਦਾ ਹੈ।
ਨੋਟ: ਸਰੀਰ ਅੰਦਰ ਕਿਸੇ ਵੀ ਬਿਮਾਰੀ ਦੇ ਲੱਛਣ ਜ਼ਿਆਦਾ ਦੇਰ ਰਹਿਣ ਦੀ ਹਾਲਤ ਵਿਚ ਸਮਾਂ ਬਰਬਾਦ ਕੀਤੇ ਬਿਨਾਂ ਆਪਣੇ ਫੈਮਿਲੀ ਡਾਕਟਰ ਜਾਂ ਹਸਪਤਾਲ ਨਾਲ ਸੰਪਰਕ ਕਰੋ। ਕਿਉਂਕਿ ਸ਼ੁਰੂ ਵਿਚ ਹੀ ਜਾਂਚ ਰਾਹੀਂ ਅਤੇ ਥਿਰੈਪੀ ਨਾਲ ਉਮਰ ਵਧਾਈ ਜਾ ਸਕਦੀ ਹੈ। ਅਸਲੀ ਧਨ ਤੰਦਰੁਸਤੀ ਹੀ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin