International

ਜੀ-7 ਸਮਿਟ : ਗਰਭਪਾਤ ਦੇ ਮੁੱਦੇ ’ਤੇ ਇਟਲੀ ਦੀ ਮੇਲੋਨੀ ਅਤੇ ਮੈਕਰੋਨ ਨਾਲ ਹੋਈ ਬਹਿਸ

ਰੋਮ – ਇਸ ਸੰਮੇਲਨ ਵਿਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਮੌਜੂਦ ਸਨ। ਜਾਰਜੀਆ ਮੇਲੋਨੀ ਇਕ ਬਹਿਸ ਵਿਚ ਪੈ ਗਈ। ਦਰਅਸਲ, ਮੈਕਰੋਨ ਨੇ ਜੀ-7 ਦੇ ਸਾਂਝੇ ਬਿਆਨ ਵਿਚ ਗਰਭਪਾਤ ਦੇ ਅਧਿਕਾਰਾਂ ਦਾ ਮੁੱਦਾ ਚੁੱਕਣ ਦੀ ਮੰਗ ਕੀਤੀ ਸੀ ਪਰ ਮੇਲੋਨੀ ਨੇ ਇੰਝ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਕਰੋਨ ਨੂੰ ਜੀ-7 ਨੂੰ ਚੋਣ ਸਿਆਸਤ ਦਾ ਮੰਚ ਨਹੀਂ ਬਣਾਉਣਾ ਚਾਹੀਦਾ। ਮੇਲੋਨੀ ਦੇ ਇਸ ਬਿਆਨ ’ਤੇ ਮੈਕਰੋਨ ਗੁੱਸੇ ’ਚ ਆ ਗਏ। ਦਰਅਸਲ, ਇਸ ਮਹੀਨੇ ਦੇ ਅੰਤ ਵਿਚ ਫਰਾਂਸ ਵਿਚ ਚੋਣਾਂ ਹਨ। ਮੈਕਰੋਨ ਸਰਕਾਰ ਨੇ ਮਾਰਚ ਵਿਚ ਗਰਭਪਾਤ ਦੇ ਅਧਿਕਾਰ ਨੂੰ ਸੰਵਿਧਾਨਕ ਰੂਪ ਦਿੱਤਾ ਸੀ। ਇਟਲੀ ਵਿਚ ਗੱਲਬਾਤ ਕਰਦਿਆਂ ਮੈਕਰੋਨ ਨੇ ਕਿਹਾ ਕਿ ਇੱਥੇ ਔਰਤਾਂ ਪ੍ਰਤੀ ਉਹੀ ਸੰਵੇਦਨਸ਼ੀਲਤਾ ਨਹੀਂ ਦਿਖਾਈ ਦਿੰਦੀ, ਜਿੰਨੀ ਸਾਡੇ ਇੱਥੇ ਹੈ।ਦੱਸਣਯੋਗ ਹੈ ਕਿ ਇਟਲੀ ‘ਚ ਗਰਭਪਾਤ ਕਾਨੂੰਨ ਨੂੰ ਸਾਲ 1978 ‘’ਚ ਮਨਜ਼ੂਰੀ ਦੇ ਦਿੱਤੀ ਗਈ ਸੀ ਪਰ ਜ਼ਿਆਦਾਤਰ ਗਾਇਨੋਕਾਲੋਜਿਸਟ ਔਰਤਾਂ ਹੋਣ ਦੇ ਕਾਰਨ ਇਹ ਬਹੁਤ ਹੀ ਚੈਲੇਂਜਿੰਗ ਹੈ। ਇਹ ਡਾਕਟਰ ਨੈਤਿਕ ਅਤੇ ਧਾਰਮਿਕ ਆਧਾਰ ‘’ਤੇ ਗਰਭਪਾਤ ਕਰਨ ਤੋਂ ਇਨਕਾਰ ਕਰ ਦਿੰਦੀਆਂ ਹਨ। ਇਟਲੀ ਦੀ ਨਵੀਂ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਗਰਭਪਾਤ ਵਿਰੋਧੀ ਹੈ। ਉਨ੍ਹਾਂ ‘ਤੇ ਸੱਤਾ ‘’ਚ ਆਉਣ ਤੋਂ ਬਾਅਦ ਗਰਭਪਾਤ ਕਾਨੂੰਨ ਨੂੰ ਕਠਿਨ ਬਣਾਉਣ ਦੇ ਦੋਸ਼ ਲੱਗਦੇ ਰਹੇ ਹਨ।

Related posts

ਕਨਿਸ਼ਕ ਬੰਬ ਧਮਾਕੇ ਦੀ ਜਾਂਚ ਜਾਰੀ ਹੈ: ਕੈਨੇਡੀਅਨ ਪੁਲਿਸ

editor

ਨੌਕਰਾਂ ਦੇ ਸ਼ੋਸ਼ਣ ਦਾ ਮਾਮਲਾ; ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਹੋਈ ਸਜ਼ਾ

editor

ਔਰਤਾਂ ਦੇ ਹਿਜਾਬ ਪਹਿਨਣ ’ਤੇ ਤਜ਼ਾਕਿਸਤਾਨ ਨੇ ਵੀ ਲਗਾਈ ਪਾਬੰਦੀ

editor