India

‘ਜੇਲ੍ਹ ਵਾਪਸ ਜਾਣ ’ਤੇ ਮੇਰਾ ਹੌਸਲਾ ਤੋੜਨ ਲਈ ਹੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ’

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ ਵਿਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਇਕ ਵੀਡੀਉ ਸੰਦੇਸ਼ ਜਾਰੀ ਕੀਤਾ ਹੈ। ਕੇਜਰੀਵਾਲ ਨੇ ਅਪਣੇ ਸੰਦੇਸ਼ ’ਚ ਕਿਹਾ, ’ਮੈਂ ਜਿਥੇ ਵੀ ਰਹਾਂ, ਭਾਵੇਂ ਮੈਂ ਅੰਦਰ ਰਹਾਂ ਜਾਂ ਬਾਹਰ। ਦਿੱਲੀ ਦਾ ਕੰਮ ਰੁਕਣ ਵਾਲਾ ਨਹੀਂ ਹੈ’।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੜ ਜੇਲ ਜਾਣ ਤੋਂ ਪਹਿਲਾਂ ਦਿੱਲੀ ਵਾਸੀਆਂ ਨੂੰ ਭਾਵੁਕ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਜਦੋਂ ਉਹ ਜੇਲ ਜਾਣ ਤਾਂ ਉਨ੍ਹਾਂ ਦੇ ਮਾਤਾ-ਪਿਤਾ ਦਾ ਖਿਆਲ ਰੱਖਿਆ ਜਾਵੇ ਅਤੇ ਉਨ੍ਹਾਂ ਲਈ ਅਰਦਾਸ ਕੀਤੀ ਜਾਵੇ। ਦਿੱਲੀ ਦੇ ਮੁੱਖ ਮੰਤਰੀ ਨੇ ਖਦਸ਼ਾ ਜ਼ਾਹਰ ਕੀਤਾ ਕਿ ਇਸ ਵਾਰ ਜੇਲ ਵਿਚ ਉਨ੍ਹਾਂ ’ਤੇ ਹੋਰ ਤਸ਼ੱਦਦ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਭਾਵੇਂ ਅਪਣੀ ਜਾਨ ਦੀ ਕੁਰਬਾਨੀ ਦੇਣੀ ਪਵੇ ਪਰ ਉਹ ਲੋਕਾਂ ਦੇ ਕੰਮ ਨਹੀਂ ਰੁਕਣ ਦੇਣਗੇ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ 2 ਜੂਨ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਹੈ। ਉਹ ਆਤਮ ਸਮਰਪਣ ਕਰਨ ਲਈ 3 ਵਜੇ ਘਰੋਂ ਨਿਕਲ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ ’ਚ ਜਨਤਾ ਦੀ ਚਿੰਤਾ ਰਹੇਗੀ।ਕੇਜਰੀਵਾਲ ਨੇ ਅੱਗੇ ਕਿਹਾ ਕਿ ਜੇਲ ’ਚ ਉਨ੍ਹਾਂ ਨੂੰ ਇਨਸੁਲਿਨ ਨਹੀਂ ਦਿਤੀ ਗਈ ਜਿਸ ਕਾਰਨ ਕਿਡਨੀ ਅਤੇ ਲੀਵਰ ਪ੍ਰਭਾਵਿਤ ਹੋਏ ਹਨ। ਜੇਲ ਵਿਚ 50 ਦਿਨਾਂ ਦੇ ਅੰਦਰ ਉਨ੍ਹਾਂ ਦਾ ਭਾਰ ਘਟ ਗਿਆ ਹੈ। ਡਾਕਟਰ ਨੇ ਇਸ ਨੂੰ ਵੱਡੀ ਬਿਮਾਰੀ ਦਾ ਸੰਕੇਤ ਦਸਿਆ ਹੈ।

Related posts

ਮਾਊਂਟ ਐਵਰੈਸਟ ਦੇ ਉੱਚੇ ਕੈਂਪ ‘ਚ 40-50 ਟਨ ਇਕੱਠਾ ਹੋਇਆ ਕੂੜਾ,ਸਾਫ਼ ਕਰਨ ‘ਚ ਲੱਗਣਗੇ ਕਈ ਸਾਲ

editor

ਉਪ ਰਾਸ਼ਟਰਪਤੀ ਨੇ ਇੰਡੀਅਨ ਇੰਸਟੀਚਿਊਟ ਆਫ ਸਪੇਸ ਸਾਇੰਸ ਐਂਡ ਟੈਕਨਾਲੋਜੀ ਦੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ

editor

ਲਾਲੂ ਪ੍ਰਸਾਦ ਦਾ ਦਾਅਵਾ- ਅਗਸਤ ਮਹੀਨੇ ‘ਚ ਡਿੱਗ ਸਕਦੀ ਹੈ ਮੋਦੀ ਸਰਕਾਰ

editor