India

ਝਾਰਖੰਡ ਹਾਈ ਕੋਰਟ ਵੱਲੋਂ ਮਨੀ ਲਾਂਡਰਿੰਗ ਮਾਮਲੇ ’ਚ ਹੇਮੰਤ ਸੋਰੇਨ ਦੀ ਜ਼ਮਾਨਤ ਮਨਜ਼ੂਰ, ਜੇਲ੍ਹ ਤੋਂ ਹੋਏ ਰਿਹਾਅ

ਰਾਂਚੀ – ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਰਾਂਚੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਹੇਮੰਤ ਸੋਰੇਨ ਨੂੰ ਹੇਠਲੀ ਅਦਾਲਤ ਵਿੱਚ ਆਪਣੇ ਵਕੀਲ ਦੀ ਤਰਫੋਂ ਜ਼ਮਾਨਤ ਬਾਂਡ ਅਤੇ ਹੋਰ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਜ਼ਮੀਨ ਘੁਟਾਲੇ ਦੇ ਦੋਸ਼ੀ ਹੇਮੰਤ ਸੋਰੇਨ ਦੀ ਜੇਲ੍ਹ ਤੋਂ ਬਾਹਰ ਆਉਣ ਦੀ ਤਸਵੀਰ ਵੀ ਸਾਹਮਣੇ ਆਈ ਹੈ। ਇਸ ’ਚ ਉਸ ਨੂੰ ਚਿੱਟੀ ਦਾੜ੍ਹੀ ਅਤੇ ਮੋਢੇ ’ਤੇ ਰੁਮਾਲ ਬੰਨਿ੍ਹਆ ਦੇਖਿਆ ਜਾ ਸਕਦਾ ਹੈ। ਹੇਮੰਤ ਨੇ ਜੇਲ੍ਹ ਤੋਂ ਬਾਹਰ ਆਉਣ ’ਤੇ ਆਪਣੇ ਦੋਵੇਂ ਹੱਥ ਖੜ੍ਹੇ ਕਰ ਕੇ ਆਪਣੇ ਸਮਰਥਕਾਂ ਦਾ ਸਵਾਗਤ ਕੀਤਾ। ਉਸ ਨੂੰ ਚਿੱਟੀ ਦਾੜ੍ਹੀ ਨਾਲ ਦੇਖਿਆ ਗਿਆ। ਉਸ ਨੇ ਚਿੱਟਾ ਕੁੜਤਾ ਪਾਇਆ ਹੋਇਆ ਸੀ। ਇਸ ਤੋਂ ਇਲਾਵਾ ਉਸ ਨੇ ਮੋਢੇ ’ਤੇ ਤੌਲੀਆ ਵੀ ਚੁੱਕਿਆ ਹੋਇਆ ਸੀ। ਇਸ ਦੌਰਾਨ ਹੇਮੰਤ ਦੇ ਸਮਰਥਕ ਨਾਅਰੇਬਾਜ਼ੀ ਕਰਦੇ ਰਹੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਝਾਰਖੰਡ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਹੀ ਜ਼ਮੀਨ ਘੁਟਾਲੇ ਦੇ ਮਾਮਲੇ ’ਚ ਹੇਮੰਤ ਸੋਰੇਨ ਨੂੰ ਜ਼ਮਾਨਤ ਦੇ ਦਿੱਤੀ ਸੀ। ਮਾਮਲੇ ਦੀ ਜਾਂਚ ਦੇ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਰੇਨ, ਆਈ.ਏ.ਐਸ. ਅਧਿਕਾਰੀ ਅਤੇ ਰਾਂਚੀ ਦੇ ਸਾਬਕਾ ਡਿਪਟੀ ਕਮਿਸ਼ਨਰ ਛਵੀ ਰੰਜਨ, ਭਾਨੂ ਪ੍ਰਤਾਪ ਪ੍ਰਸਾਦ ਅਤੇ ਹੋਰਾਂ ਸਮੇਤ 25 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਆਪਣੀ ਗ੍ਰਿਫ਼ਤਾਰੀ ਦੇ ਸਮੇਂ ਸੋਰੇਨ ਨੇ ਆਪਣੇ ਵਿਰੁੱਧ ਜ਼ਮੀਨ ਹੜੱਪਣ ਦੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕੀਤਾ ਸੀ ਅਤੇ ਕਿਹਾ ਸੀ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਿਆਸੀ ਬਦਲਾਖੋਰੀ ਦੇ ਹਿੱਸੇ ਵਜੋਂ ਉਸ ਵਿਰੁੱਧ ਮਨੀ ਲਾਂਡਰਿੰਗ ਦਾ ਕੇਸ ਲਗਾਇਆ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਡਗਾਈ ਆਂਚਲ ਜ਼ਮੀਨ ਘੁਟਾਲੇ ਮਾਮਲੇ ਵਿੱਚ ਹੇਮੰਤ ਸੋਰੇਨ ਦੀ ਜ਼ਮਾਨਤ ਪਟੀਸ਼ਨ ’ਤੇ 13 ਜੂਨ ਨੂੰ ਸੁਣਵਾਈ ਪੂਰੀ ਹੋ ਗਈ ਸੀ। ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਈ.ਡੀ. ਨੇ ਦੋਸ਼ ਲਾਇਆ ਹੈ ਕਿ ਹੇਮੰਤ ਸੋਰੇਨ ਨੇ ਬਡਗਾਇਨ ਇਲਾਕੇ ਵਿੱਚ 8.86 ਏਕੜ ਜ਼ਮੀਨ ਉੱਤੇ ਅਣਅਧਿਕਾਰਤ ਕਬਜ਼ਾ ਕੀਤਾ ਹੋਇਆ ਹੈ। ਸੁਣਵਾਈ ਦੌਰਾਨ ਈ.ਡੀ. ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਐੱਸ.ਵੀ. ਰਾਜੂ ਨੇ ਕਿਹਾ ਸੀ ਕਿ ਹੇਮੰਤ ਸੋਰੇਨ ਨੇ ਬਡਗਾਇਨ ਇਲਾਕੇ ਵਿੱਚ 8.86 ਏਕੜ ਜ਼ਮੀਨ ਉੱਤੇ ਅਣਅਧਿਕਾਰਤ ਕਬਜ਼ਾ ਕੀਤਾ ਹੋਇਆ ਹੈ। ਇਹ ਪੀ.ਐਮ.ਐਲ.ਏ. ਐਕਟ ਵਿੱਚ ਸ਼ਾਮਲ ਵਿਵਸਥਾਵਾਂ ਦੇ ਤਹਿਤ ਮਨੀ ਲਾਂਡਰਿੰਗ ਹੈ।

Related posts

ਮੋਦੀ ਨੇ ਕਾਂਗਰਸ ‘ਤੇ ਕੱਸਿਆ ਤੰਜ,ਕਿਹਾ-ਕਾਂਗਰਸੀ ਨੇਤਾਵਾਂ ਦੀ ਬਿਆਨਬਾਜ਼ੀ ਨੇ ਫ਼ਿਲਮ ਸ਼ੋਲੇ ਨੂੰ ਪਿੱਛੇ ਛੱਡ ਦਿੱਤਾ

editor

ਵਿਰੋਧੀ ਧਿਰ ਇਸ ਗੱਲ ਤੋਂ ਨਾਰਾਜ਼ ਕਿ ਪਹਿਲੀ ਵਾਰ ਕੋਈ ਗੈਰ-ਕਾਂਗਰਸੀ ਨੇਤਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ: ਮੋਦੀ

editor

ਭਾਰਤ ਲਈ ਵੱਡਾ ਖ਼ਤਰਾ, ਰਾਫੇਲ ਤੋਂ ਡਰੇ ਪਾਕਿਸਤਾਨ ਨੇ ਫਾਈਟਰ ਜੈੱਟ ਨੂੰ ਕੀਤਾ ਪਰਮਾਣੂ ਮਿਜ਼ਾਇਲ ਨਾਲ ਲੈੱਸ

editor