Sport

ਟੀ-20 ਵਿਸ਼ਵ ਕੱਪ ’ਚ ਵੈਸਟਇੰਡੀਜ਼ ਨੇ ਨਿਊਜ਼ੀਲੈਂਡ ਨੂੰ ਲਗਾਤਾਰ ਦੂਜੀ ਵਾਰ ਹਰਾਇਆ

ਟਰੂਬਾ – ਸ਼ਰਫੇਨ ਰਦਰਫੋਰਡ ਦੀ ਅਜੇਤੂ (68) ਦੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਉਸ ਤੋਂ ਬਾਅਦ ਅਲਜ਼ਾਰੀ ਜੋਸੇਫ ਚਾਰ ਵਿਕਟਾਂ ਅਤੇ ਗੁਡਾਕੇਸ਼ ਮੋਤੀ ਤਿੰਨ ਵਿਕਟਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਵੈਸਟਇੰਡੀਜ਼ ਨੇ ਟੀ-20 ਵਿਸ਼ਵ ਕੱਪ ਦੇ ਮੈਚ ‘’ਚ ਨਿਊਜ਼ੀਲੈਂਡ ਨੂੰ 13 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਅਗਲੇ ਪੜਾਅ ‘’ਚ ਪਹੁੰਚਣ ਦੀ ਦੌੜ ਤੋਂ ਬਾਹਰ ਹੋ ਕਰ ਦਿੱਤਾ। ਇਸ ਦੇ ਨਾਲ ਹੀ ਤੀਜੀ ਜਿੱਤ ਨਾਲ ਵੈਸਟਇੰਡੀਜ਼ ਦੀ ਟੀਮ ਸੁਪਰ ਅੱਠ ਵਿੱਚ ਪਹੁੰਚ ਗਈ ਹੈ।ਵੈਸਟਇੰਡੀਜ਼ ਦੀਆਂ 149 ਦੌੜਾਂ ਦੇ ਜਵਾਬ ‘’ਚ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਅਤੇ ਤੀਜੇ ਓਵਰ ‘’ਚ ਡੇਵੋਨ ਕੌਨਵੇ (5) ਦਾ ਵਿਕਟ ਗੁਆ ਦਿੱਤਾ। ਜੋਸੇਫ ਨੇ ਛੇਵੇਂ ਓਵਰ ਵਿੱਚ ਫਿਨ ਐਲਨ (26) ਨੂੰ ਆਊਟ ਕਰਕੇ ਵੈਸਟਇੰਡੀਜ਼ ਨੂੰ ਦੂਜੀ ਸਫਲਤਾ ਦਿਵਾਈ। ਕਪਤਾਨ ਕੇਨ ਵਿਲੀਅਮਸਨ (1) ਅਤੇ ਰਚਿਨ ਰਵਿੰਦਰਾ (10) ਨੂੰ ਗੁਡਾਕੇਸ਼ ਮੋਤੀ ਨੇ ਆਊਟ ਕਰਕੇ ਪੈਵੇਲੀਅਨ ਭੇਜਿਆ। ਮੋਤੀ ਨੇ 11ਵੇਂ ਓਵਰ ਵਿੱਚ ਡੈਰਿਲ ਮਿਸ਼ੇਲ (12) ਨੂੰ ਬੋਲਡ ਕਰਕੇ ਨਿਊਜ਼ੀਲੈਂਡ ਨੂੰ ਪੰਜਵਾਂ ਝਟਕਾ ਦਿੱਤਾ। ਜਿੰਮੀ ਨੀਸ਼ਮ (10), ਟ੍ਰੇਂਟ ਬੋਲਟ (7) ਦੌੜਾਂ ਬਣਾ ਕੇ ਆਊਟ ਹੋਏ।ਅਜਿਹੇ ਸਮੇਂ ‘’ਚ ਸ਼ੇਰਫੇਨ ਰਦਰਫੋਰਡ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ 39 ਗੇਂਦਾਂ ‘ਚ ਅਜੇਤੂ 68 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿੱਚ ਦੋ ਚੌਕੇ ਅਤੇ ਛੇ ਛੱਕੇ ਜੜੇ।ਵੈਸਟਇੰਡੀਜ਼ ਦੇ ਰਦਰਫੋਰਡ ਨੂੰ ਸ਼ਾਨਦਾਰ ਬੱਲੇਬਾਜ਼ੀ ਲਈ ‘ਪਲੇਅਰ ਆਫ ਦਿ ਮੈਚ’ ਦਾ ਖਿਤਾਬ ਦਿੱਤਾ ਗਿਆ। ਵੈਸਟਇੰਡੀਜ਼ ਲਈ ਅਲਜ਼ਾਰੀ ਜੋਸੇਫ ਨੇ 19 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਗੁਡਾਕੇਸ਼ ਮੋਤੀ ਨੇ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਅਕੀਲ ਹੁਸੈਨ ਅਤੇ ਆਂਦਰੇ ਰਸਲ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।ਨਿਊਜ਼ੀਲੈਂਡ ਲਈ ਟ੍ਰੇਂਟ ਬੋਲਟ ਨੇ ਤਿੰਨ ਵਿਕਟਾਂ ਲਈਆਂ। ਟਿਮ ਸਾਊਥੀ ਅਤੇ ਲਾਕੀ ਫਰਗੂਸਨ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਜਿੰਮੀ ਨੀਸ਼ਮ ਅਤੇ ਮਿਸ਼ੇਲ ਸੈਂਟਨਰ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।

 

Related posts

ਵਿਸ਼ਵ ਕੱਪ ਟੀ-20: ਅਫ਼ਗਾਨਿਸਤਾਨ ਨੇ ਆਸਟ੍ਰੇਲੀਆ ਨੂੰ ਹਰਾਇਆ

editor

ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਦੀ ਲਗਾਤਾਰ 5ਵੀਂ ਜਿੱਤ

editor

ਇੰਗਲੈਂਡ ਨੇ ਸੁਪਰ-8 ਦੇ ਦੂਜੇ ਮੈਚ ’ਚ ਵੈਸਟਇੰਡੀਜ਼ ਨੂੰ ਹਰਾਇਆ

editor