Sport

ਟੀ-20 ਵਿਸ਼ਵ ਕੱਪ ਦੌਰਾਨ ਧੜੇਬੰਦੀ ਨੇ ਪਾਕਿਸਤਾਨ ਟੀਮ ਦਾ ਬੇੜਾ ਗਰਕ ਕੀਤਾ: ਸੂਤਰ

ਕਰਾਚੀ – ਪਾਕਿਸਤਾਨ ਦੇ ਟੀ-20 ਵਿਸ਼ਵ ਕੱਪ ਤੋਂ ਛੇਤੀ ਬਾਹਰ ਹੋਣ ਦਾ ਦੋਸ਼ ਟੀਮ ਅੰਦਰ ਧੜੇਬੰਦੀ ਅਤੇ ਅਹਿਮ ਮੌਕਿਆਂ ’ਤੇ ਸੀਨੀਅਰ ਖਿਡਾਰੀਆਂ ਦੇ ਖ਼ਰਾਬ ਪ੍ਰਦਰਸ਼ਨ ’ਤੇ ਲਗਾਇਆ ਜਾ ਰਿਹਾ ਹੈ। ਇਸ ਖਰਾਬ ਪ੍ਰਦਰਸ਼ਨ ਤੋਂ ਬਾਅਦ ਟੀਮ ਦੇ ਨਾਲ-ਨਾਲ ਪੀਸੀਬੀ ’ਚ ‘ਵੱਡੇ ਬਦਲਾਅ’ ਹੋ ਸਕਦੇ ਹਨ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਸੂਤਰਾਂ ਮੁਤਾਬਕ ਬਾਬਰ ਆਜ਼ਮ ਦੇ ਕਪਤਾਨ ਵਜੋਂ ਵਾਪਸੀ ’ਤੇ ਸਭ ਤੋਂ ਵੱਡੀ ਚੁਣੌਤੀ ਟੀਮ ਨੂੰ ਇਕਜੁੱਟ ਕਰਨਾ ਸੀ ਪਰ ਧੜੇਬੰਦੀ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਸ਼ਾਹੀਨ ਸ਼ਾਹ ਅਫਰੀਦੀ ਕਪਤਾਨੀ ਗੁਆਉਣ ‘ਤੇ ਨਾਰਾਜ਼ ਹੈ ਅਤੇ ਲੋੜ ਪੈਣ ‘ਤੇ ਬਾਬਰ ਉਸ ਦਾ ਸਾਥ ਨਹੀਂ ਦੇ ਰਿਹਾ, ਜਦਕਿ ਮੁਹੰਮਦ ਰਿਜ਼ਵਾਨ ਕਪਤਾਨੀ ਲਈ ਵਿਚਾਰ ਨਾ ਕੀਤੇ ਜਾਣ ਤੋਂ ਨਾਖੁਸ਼ ਹੈ। ਟੀਮ ਦੇ ਸੂਤਰ ਨੇ ਦੱਸਿਆ ਕਿ ਟੀਮ ਵਿੱਚ ਤਿੰਨ ਧੜੇ ਹਨ, ਇੱਕ ਦੀ ਅਗਵਾਈ ਬਾਬਰ ਆਜ਼ਮ, ਦੂਜੇ ਦੀ ਅਫ਼ਰੀਦੀ ਅਤੇ ਤੀਜੇ ਦੀ ਰਿਜ਼ਵਾਨ ਕਰ ਰਿਹਾ ਹੈ।

Related posts

ਵਿਸ਼ਵ ਕੱਪ ਟੀ-20: ਅਫ਼ਗਾਨਿਸਤਾਨ ਨੇ ਆਸਟ੍ਰੇਲੀਆ ਨੂੰ ਹਰਾਇਆ

editor

ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਦੀ ਲਗਾਤਾਰ 5ਵੀਂ ਜਿੱਤ

editor

ਇੰਗਲੈਂਡ ਨੇ ਸੁਪਰ-8 ਦੇ ਦੂਜੇ ਮੈਚ ’ਚ ਵੈਸਟਇੰਡੀਜ਼ ਨੂੰ ਹਰਾਇਆ

editor