India

ਦਿੱਲੀ ਅਤੇ ਆਸ-ਪਾਸ ਦੇ ਸੂਬਿਆਂ ਦੀ ਹਵਾ ਹੋ ਰਹੀ ਜ਼ਹਿਰੀਲੀ, ਹਰ ਪਾਸੇ ਧੂੰਏਂ ਦਾ ਅਸਰ

ਨਵੀਂ ਦਿੱਲੀ – ਉੱਤਰੀ ਭਾਰਤ ਦੇ ਕਈ ਸੂਬਿਆਂ ‘ਚ ਲਗਾਤਾਰ ਵੱਧ ਰਹੇ ਹਵਾ ਪ੍ਰਦੂਸ਼ਣ ਕਾਰਨ ਸਮੱਸਿਆ ਵਧਦੀ ਨਜ਼ਰ ਆ ਰਹੀ ਹੈ। ਰਾਜਧਾਨੀ ਦਿੱਲੀ ‘ਚ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਸੁਪਰੀਮ ਕੋਰਟ ਦੇ ਸਖ਼ਤ ਰੁਖ਼ ਤੋਂ ਬਾਅਦ ਦਿੱਲੀ ਸਰਕਾਰ ਦੀ ਹੰਗਾਮੀ ਮੀਟਿੰਗ ‘ਚ ਇਸ ਦੇ ਮੱਦੇਨਜ਼ਰ ਕਈ ਸਖ਼ਤ ਕਦਮ ਚੁੱਕੇ ਗਏ ਹਨ। ਦੱਸ ਦੇਈਏ ਕਿ ਦੀਵਾਲੀ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਹਵਾ ਪ੍ਰਦੂਸ਼ਣ ਕਾਰਨ AQI ਪੱਧਰ ‘ਚ ਵੀ ਕਾਫੀ ਵਾਧਾ ਹੋਇਆ ਹੈ। ਐਤਵਾਰ ਸਵੇਰੇ 8 ਵਜੇ ਦਿੱਲੀ ਦੇ ਆਨੰਦ ਵਿਹਾਰ ਖੇਤਰ ‘ਚ AQI ਪੱਧਰ 446 ਤਕ ਪਹੁੰਚ ਗਿਆ ਜੋ ਗੰਭੀਰ ਸ਼੍ਰੇਣੀ ‘ਚ ਆਉਂਦਾ ਹੈ। ਇਸੇ ਤਰ੍ਹਾਂ ਜਹਾਂਗੀਰ ਪੁਰੀ ‘ਚ ਇਹ 403 ਸੀ। ਦਿੱਲੀ ਦੇ ਹੋਰ ਖੇਤਰਾਂ ‘ਚ AQI ਖ਼ਰਾਬ ਤੋਂ ਲੈ ਕੇ ਬੇਹੱਦ ਖ਼ਰਾਬ ਦੀ ਰੇਂਜ ਵਿੱਚ ਰਿਹਾ ਹੈ।ਹਵਾ ਪ੍ਰਦੂਸ਼ਣ ਦਾ ਵਧਦਾ ਪੱਧਰ ਸਿਰਫ਼ ਦਿੱਲੀ ਵਿੱਚ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਹੋਰ ਸੂਬਿਆਂ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਹੀ ਹਾਲ ਦਿੱਲੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦਾ ਹੈ। ਇੱਥੇ ਸਵੇਰੇ 9 ਵਜੇ AQI ਦਾ ਪੱਧਰ 370-377 ਦੇ ਵਿਚਕਾਰ ਦਰਜ ਕੀਤਾ ਗਿਆ ਹੈ। AQI ਪੱਧਰ ਸਵੇਰੇ 7 ਵਜੇ 390 ਅਤੇ ਸਵੇਰੇ 8 ਵਜੇ 380 ਦਰਜ ਕੀਤਾ ਗਿਆ, ਜੋ ਕਿ ਬਹੁਤ ਮਾੜੀ ਸਥਿਤੀ ਹੈ। ਇਸੇ ਤਰ੍ਹਾਂ ਹਾਪੁੜ, ਗ੍ਰੇਟਰ ਨੋਇਡਾ, ਬੁਲੰਦਸ਼ਹਿਰ, ਬਾਗਪਤ, ਫਿਰੋਜ਼ਾਬਾਦ, ਗੋਰਖਪੁਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਵੀ ਇਸੇ ਤਰ੍ਹਾਂ ਦਰਜ ਕੀਤਾ ਗਿਆ ਹੈ। ਕਾਨਪੁਰ ਵਿੱਚ AQI ਪੱਧਰ ਖਰਾਬ 210-278 ਦਰਜ ਕੀਤਾ ਗਿਆ ਸੀ। ਲਖਨਊ, ਮੇਰਠ, ਮੁਰਾਦਾਬਾਦ ਦੇ ਵੱਖ-ਵੱਖ ਖੇਤਰਾਂ ‘ਚ AQI ਦਾ ਪੱਧਰ ਵੀ ਖਰਾਬ ਤੋਂ ਲੈ ਕੇ ਬੇਹੱਦ ਖਰਾਬ ਦੇ ਦਾਇਰੇ ਵਿੱਚ ਰਿਹਾ ਹੈ।ਏਐਨਆਈ ਮੁਤਾਬਕ ਜਿੱਥੇ ਇਨ੍ਹਾਂ ਸੂਬਿਆਂ ‘ਚ ਹਵਾ ਪ੍ਰਦੂਸ਼ਣ ਵੱਧ ਰਿਹਾ ਹੈ, ਉੱਥੇ ਹੀ ਲੋਕ ਇਸ ਤੋਂ ਬਚਣ ਲਈ ਸ਼ਿਮਲਾ ਦਾ ਰੁਖ ਕਰ ਰਹੇ ਹਨ। ਦੀਵਾਲੀ ਤੋਂ ਬਾਅਦ ਜਿੱਥੇ ਕਈ ਸ਼ਹਿਰਾਂ ਵਿੱਚ AQI ਪੱਧਰ ਵਧਿਆ ਹੈ, ਉੱਥੇ ਹੀ ਸ਼ਿਮਲਾ ਵਿੱਚ ਸੈਲਾਨੀਆਂ ਦੀ ਗਿਣਤੀ ‘ਚ ਇਜ਼ਾਫ਼ਾ ਹੋ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ AQI ਦਾ ਪੱਧਰ ਦੂਜੇ ਸੂਬਿਆਂ ਨਾਲੋਂ ਬਿਹਤਰ ਹੈ। ਇਹੀ ਕਾਰਨ ਹੈ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਸਥਾਨਕ ਹੋਟਲ ਮਾਲਕ ਰਸ਼ਿਤ ਮਲਹੋਤਰਾ ਅਨੁਸਾਰ ਹੋਟਲ ਰੋਜ਼ਾਨਾ 70-80 ਫੀਸਦੀ ਤਕ ਭਰ ਰਿਹਾ ਹੈ।

Related posts

ਜ਼ਮਾਨਤ ’ਤੇ ਰੋਕ ਵਿਰੁਧ ਸੁਪਰੀਮ ਕੋਰਟ ਪਹੁੰਚੇ ਕੇਜਰੀਵਾਲ

editor

ਸੀ.ਬੀ.ਆਈ. ਨੇ ‘ਨੀਟ-ਯੂਜੀ’ ’ਚ ਬੇਨਿਯਮੀਆਂ ਦੀ ਜਾਂਚ ਸੰਭਾਲੀ, ਐਫ.ਆਈ.ਆਰ. ਕੀਤੀ ਦਰਜ

editor

ਫ਼ੌਜ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ, ਇਕ ਘੁਸਪੈਠੀਆ ਕੀਤਾ ਢੇਰ

editor