International

ਦੁਨੀਆ ਭਰ ’ਚ ਵਧਣ ਲੱਗੇ ਡੇਂਗੂ ਦੇ ਮਾਮਲੇ, ਅਮਰੀਕੀ ਡਾਕਟਰਾਂ ਨੂੰ ਚੌਕਸ ਰਹਿਣ ਦੇ ਦਿੱਤੇ ਨਿਰਦੇਸ਼

ਨਿਊਯਾਰਕ –  ਦੁਨੀਆਂ ਭਰ ‘’ਚ ਡੇਂਗੂ ਦੇ ਮਾਮਲੇ ਵਧਣ ‘’ਤੇ ਅਮਰੀਕੀ ਸਿਹਤ ਅਧਿਕਾਰੀਆਂ ਨੇ ਡਾਕਟਰਾਂ ਨੂੰ ਚੌਕਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੇਂਗੂ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਸ ਦੇ ਮਾਮਲੇ ਤੇਜ਼ੀ ਨਾਲ ਪੂਰੀ ਦੁਨੀਆਂ‘’ਚ ਵੱਧ ਰਹੇ ਹਨ। 6 ਮਹੀਨਿਆਂ ਅੰਦਰ ਹੀ ਅਮਰੀਕਾ ‘’ਚ ਡੇਂਗੂ ਦੇ ਮਾਮਲਿਆਂ ਨੇ ਸਾਲ ਭਰ ਦਾ ਰਿਕਾਰਡ ਤੋੜ ਦਿੱਤਾ ਹੈ। ਜਲਵਾਯੂ ਪਰਿਵਰਤਨ ਨੂੰ ਵੀ ਡੇਂਗੂ ਦੇ ਮਾਮਲੇ ਵਧਣ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਦਸੰਬਰ ‘’ਚ ਡੇਂਗੂ ਨੂੰ ਐਮਰਜੈਂਸੀ ਸਥਿਤੀ ਅਤੇ ਮਾਰਚ ‘’ਚ ਪਿਊਟਰੋ ਰਿਕੋ ‘’ਚ ਇਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਸੀ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਮੰਗਲਵਾਰ ਨੂੰ ਜਾਰੀ ਸਿਹਤ ਚਿਤਾਵਨੀ ‘’ਚ ਡਾਕਟਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਲੱਛਣਾਂ ਨੂੰ ਪਛਾਣਨ, ਰੋਗੀਆਂ ਤੋਂ ਉਨ੍ਹਾਂ ਵਲੋਂ ਕੀਤੀ ਗਈ ਯਾਤਰਾ ਦੇ ਸੰਬੰਧ ‘ਚ ਪੁੱਛਣ ਅਤੇ ਜ਼ਰੂਰੀ ਪੈਣ ‘’ਤੇ ਡੇਂਗੂ ਦੀ ਜਾਂਚ ਕਰਵਾਉਣ। ਪਿਛਲੇ ਸਾਲ ਦੁਨੀਆਂ ਭਰ ‘’ਚ ਲਗਭਗ 80 ਦੇਸ਼ਾਂ ‘’ਚ 66 ਲੱਖ ਤੋਂ ਵੱਧ ਇੰਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਸਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ‘’ਚ ਡੇਂਗੂ ਦੇ 79 ਲੱਖ ਮਾਮਲੇ ਸਾਹਮਣੇ ਆਏ ਅਤੇ ਚਾਰ ਹਜ਼ਾਰ ਲੋਕਾਂ ਦੀ ਮੌਤ ਹੋਈ।

 

Related posts

ਸਾਂਸਦ ਵਿਕਰਮਜੀਤ ਸਿੰਘ ਸਾਹਨੀ ਨੇ ਭਾਰਤ ਅਤੇ ਸੀ. ਆਈ. ਐਸ. ਦੇਸ਼ਾਂ ਵਿਚਕਾਰ ਜ਼ਮੀਨੀ ਰਸਤੇ ਖੋਲ੍ਹਣ ਦੀ ਕੀਤੀ ਵਕਾਲਤ

editor

ਰਾਸ਼ਟਰਪਤੀ ਅਹੁਦੇ ਲਈ ਬਾਇਡਨ ਤੇ ਟਰੰਪ ਹੋਏ ਮਿਹਣੋ-ਮਿਹਣੀ ਦੋਹਾਂ ਆਗੂਆਂ ਨੇ ਇੱਕ-ਦੂਜੇ ਨੂੰ ਝੂਠਾ ਤੇ ਸਭ ਤੋਂ ਖ਼ਰਾਬ ਰਾਸ਼ਟਰਪਤੀ ਕਰਾਰ ਦਿੱਤਾ

editor

ਗਾਜ਼ਾ ’ਚ ਤਬਾਹੀ ਤੋਂ ਬਾਅਦ ਭੁੱਖਮਰੀ ਕਾਰਨ ਮਾਪਿਆਂ ਸਾਹਮਣੇ ਮਰ ਰਹੇ ਨੇ ਮਾਸੂਮ ਬੱਚੇ

editor