Sport

ਦੱਖਣੀ ਅਫ਼ਰੀਕਾ ਪਹਿਲੀ ਵਾਰ ਵਿਸ਼ਵ ਕੱਪ ਦੇ ਫ਼ਾਈਨਲ ’ਚ ਪੁੱਜਾ, ਅਫ਼ਗਾਨਿਸਤਾਨ ਨੂੰ ਹਰਾਇਆ

ਕਿੰਗਸਟਨ – ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਸੈਮੀਫਾਈਨਲ ‘’ਚ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਇਸ ਨਾਲ ਦੱਖਣੀ ਅਫਰੀਕਾ ਪਹਿਲੀ ਵਾਰ ਫਾਈਨਲ ‘’ਚ ਪਹੁੰਚਿਆ ਹੈ ਅਤੇ ਇਸ ਵਿਸ਼ਵ ਕੱਪ ’ਚ ਅਫਗਾਨਿਸਤਾਨ ਦਾ ਸਫਰ ਇੱਥੇ ਹੀ ਖਤਮ ਹੋ ਗਿਆ।ਤਿ੍ਰਨੀਦਾਦ ਅਤੇ ਟੋਬੈਗੋ ਦੇ ਬ੍ਰਾਇਨ ਲਾਰਾ ਸਟੇਡੀਅਮ ਵਿੱਚ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਸਿਰਫ਼ 11.5 ਓਵਰਾਂ ‘’ਚ 56 ਦੌੜਾਂ ‘ਤੇ ਸਿਮਟ ਗਈ। ਜਵਾਬ ‘’ਚ ਦੱਖਣੀ ਅਫਰੀਕਾ ਨੇ 8.5 ਓਵਰਾਂ ‘’ਚ 1 ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ।ਇਹ ਟੀ-20 ਅੰਤਰਰਾਸ਼ਟਰੀ ਵਿੱਚ ਅਫਗਾਨਿਸਤਾਨ ਦੀ ਸਭ ਤੋਂ ਛੋਟੀ ਟੀਮ ਹੈ। ਇਸ ਟੀਮ ਦਾ ਪਿਛਲਾ ਸਭ ਤੋਂ ਘੱਟ ਸਕੋਰ 72 ਦੌੜਾਂ ਸੀ, ਜੋ 2014 ਦੇ ਟੀ-20 ਵਿਸ਼ਵ ਕੱਪ ‘’ਚ ਬੰਗਲਾਦੇਸ਼ ਖਿਲਾਫ ਬਣਾਇਆ ਗਿਆ ਸੀ।ਅਫਗਾਨਿਸਤਾਨ ਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਅਜ਼ਮਤੁੱਲਾ ਉਮਰਜ਼ਈ ਨੇ ਸਭ ਤੋਂ ਵੱਧ 10 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਕੋਈ ਵੀ ਖਿਡਾਰੀ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ। ਦੱਖਣੀ ਅਫਰੀਕਾ ਵੱਲੋਂ ਮਾਰਕੋ ਜਾਨਸਨ ਅਤੇ ਤਬਰੇਜ਼ ਸ਼ਮਸੀ ਨੇ 3-3 ਵਿਕਟਾਂ ਲਈਆਂ। ਕਾਗਿਸੋ ਰਬਾਡਾ ਅਤੇ ਐਨਰਿਕ ਨੌਰਟੀਆ ਨੇ 2-2 ਵਿਕਟਾਂ ਲਈਆਂ।

Related posts

ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਬਾਅਦ ਰਵਿੰਦਰ ਜਡੇਜਾ ਨੇ ਵੀ ਅੰਤਰਰਾਸ਼ਟਰੀ ਟੀ-20 ਕ੍ਰਿਕਟ ਤੋਂ ਲਿਆ ਸੰਨਿਆਸ

editor

ਭਾਰਤ ਮੁੜ ਬਣਿਆ ਟੀ-20 ਵਿਸ਼ਵ ਚੈਂਪੀਅਨ 

editor

ਪੈਰਿਸ ਓਲਿੰਪਕ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਹਰਮਨਪ੍ਰੀਤ ਸਿੰਘ ਕਪਤਾਨ

editor