India

ਨੋਇਡਾ ਦੇ ਸੈਕਟਰ 67 ’ਚ ਦੋ ਫੈਕਟਰੀਆਂ ਵਿਚ ਲੱਗੀ ਅੱਗ

ਨਵੀਂ ਦਿੱਲੀ – ਦਿੱਲੀ-ਐਨਸੀਆਰ ਅੱਗ ਦੀਆਂ ਘਟਨਾਵਾਂ ਨਾਲ ਹਿੱਲ ਗਿਆ ਹੈ। ਸ਼ਨੀਵਾਰ ਸਵੇਰੇ ਕਈ ਥਾਵਾਂ ਤੋਂ ਅੱਗ ਲੱਗਣ ਦੀਆਂ ਖ਼ਬਰਾਂ ਆਈਆਂ ਹਨ, ਜਿਸ ਤੋਂ ਬਾਅਦ ਨੋਇਡਾ ’ਚ ਵੀ ਅੱਗ ਦਾ ਤਾਂਡਵ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਥਾਣਾ ਫੇਸ 3 ਖੇਤਰ ਦੇ ਸੈਕਟਰ 67 ’ਚ ਸਥਿਤ ਬੀ ਬਲਾਕ ਦੀਆਂ ਦੋ ਕੰਪਨੀਆਂ ’ਚ ਅਚਾਨਕ ਅੱਗ ਲੱਗ ਗਈ। ਫਾਇਰ ਬਿ੍ਰਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਜਿਵੇਂ ਹੀ ਕੰਪਨੀ ’ਚ ਅੱਗ ਲੱਗੀ ਤਾਂ ਅੰਦਰ ਮੌਜੂਦ ਕਰਮਚਾਰੀ ਬਾਹਰ ਆ ਗਏ ਅਤੇ ਪੂਰੀ ਕੰਪਨੀ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਪਹਿਲਾਂ ਇੱਕ ਕੰਪਨੀ ’ਚ ਲੱਗੀ ਅਤੇ ਹੌਲੀ-ਹੌਲੀ ਇਸ ਨੇ ਨਾਲ ਲੱਗਦੀ ਕੰਪਨੀ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਸ਼ੁਰੂਆਤੀ ਦੌਰ ’ਚ ਲੋਕਾਂ ਵੱਲੋਂ ਅੱਗ ਬੁਝਾਉਣ ਦੇ ਯਤਨ ਕੀਤੇ ਗਏ ਪਰ ਵਧਦੀ ਅੱਗ ਨੂੰ ਦੇਖਦੇ ਹੋਏ ਲੋਕਾਂ ਨੇ ਫ਼ਾਇਰ ਬਿ੍ਰਗੇਡ ਨੂੰ ਬੁਲਾਇਆ। ਫ਼ਾਇਰ ਬਿ੍ਰਗੇਡ ਦੀਆਂ 8 ਗੱਡੀਆਂ ਮੌਕੇ ’ਤੇ ਪਹੁੰਚ ਗਈਆਂ, ਜੋ ਅੱਗ ਬੁਝਾਉਣ ਲਈ ਪੂਰੀ ਮਿਹਨਤ ਕਰ ਰਹੀਆਂ ਹਨ। ਫ਼ਿਲਹਾਲ ਅੱਗ ’ਚ ਕਿਸੇ ਦੇ ਫਸੇ ਹੋਣ ਦੀ ਕੋਈ ਸੂਚਨਾ ਨਹੀਂ ਹੈ। ਅੱਗ ਦੀ ਸਥਿਤੀ ਨੂੰ ਦੇਖਦੇ ਹੋਏ ਇਸ ਨੂੰ ਬੁਝਾਉਣ ਲਈ ਹੋਰ ਵਾਹਨਾਂ ਦੀ ਵੀ ਵਰਤੋਂ ਕੀਤੀ ਜਾਵੇਗੀ।
ਅੱਗ ਨੋਇਡਾ ਦੇ ਸੈਕਟਰ 67 ਸਥਿਤ ਬੀ57 ਗਾਰਮੈਂਟ ਕੰਪਨੀ ਵਿਚ ਲੱਗੀ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਅੱਗ ਸਾਰੀ ਕੰਪਨੀ ਵਿੱਚ ਫੈਲ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਗੁਆਂਢੀ ਕੰਪਨੀ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਫ਼ਾਇਰ ਬਿ੍ਰਗੇਡ ਦੀਆਂ 10 ਗੱਡੀਆਂ ਭੇਜੀਆਂ ਗਈਆਂ, ਜੋ ਅੱਗ ਬੁਝਾਉਣ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ। ਰਾਹਤ ਦੀ ਗੱਲ ਇਹ ਹੈ ਕਿ ਅੱਗ ਲੱਗਦੇ ਹੀ ਕੰਪਨੀ ’ਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਾਹਰ ਕੱਢ ਲਿਆ ਗਿਆ। ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਫ਼ਾਇਰ ਬਿ੍ਰਗੇਡ ਦੇ ਨਾਲ-ਨਾਲ ਸਬੰਧਤ ਥਾਣੇ ਦੀ ਪੁਲਿਸ ਵੀ ਮੌਕੇ ’ਤੇ ਮੌਜੂਦ ਹੈ। ਇਸ ਅੱਗ ਤੋਂ ਬਾਅਦ ਆਸ-ਪਾਸ ਹਫੜਾ-ਦਫੜੀ ਦਾ ਮਾਹੌਲ ਦੇਖਣ ਨੂੰ ਮਿਲਿਆ।ਚੀਫ਼ ਫਾਇਰ ਅਫ਼ਸਰ ਪ੍ਰਦੀਪ ਕੁਮਾਰ ਚੌਬੇ ਨੇ ਦੱਸਿਆ ਕਿ ਕੰਪਨੀ ਵਿਚ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।

Related posts

ਜ਼ਮਾਨਤ ’ਤੇ ਰੋਕ ਵਿਰੁਧ ਸੁਪਰੀਮ ਕੋਰਟ ਪਹੁੰਚੇ ਕੇਜਰੀਵਾਲ

editor

ਸੀ.ਬੀ.ਆਈ. ਨੇ ‘ਨੀਟ-ਯੂਜੀ’ ’ਚ ਬੇਨਿਯਮੀਆਂ ਦੀ ਜਾਂਚ ਸੰਭਾਲੀ, ਐਫ.ਆਈ.ਆਰ. ਕੀਤੀ ਦਰਜ

editor

ਫ਼ੌਜ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ, ਇਕ ਘੁਸਪੈਠੀਆ ਕੀਤਾ ਢੇਰ

editor